ਮੁੱਲਾਂਪੁਰ ਦਾਖਾ 15 ਜੁਲਾਈ (ਸਤਵਿੰਦਰ ਸਿੰਘ ਗਿੱਲ)ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਪਿੰਡ ਪੰਡੋਰੀ ਵਿਖੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਹੜਾਂ ਨਾਲ ਪੈਦਾ ਹੋਈ ਸਥਿਤੀ ‘ ਤੇ ਗੰਭੀਰ , ਭਰਵੀ ਤੇ ਡੂੰਘੀ ਵਿਚਾਰ – ਚਰਚਾ ਕੀਤੀ ਗਈ।
ਅੱਜ ਦੀ ਮੀਟਿੰਗ ‘ ਚ ਵੱਖ ਵੱਖ ਆਗੂਆਂ – ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਜੱਥੇਬੰਦਕ ਸਕੱਤਰ ਅਵਤਾਰ ਸਿੰਘ ਬਿੱਲੂ ਵਲੈਤੀਆ , ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ, ਜੱਥੇਦਾਰ ਗੁਰਮੇਲ ਸਿੰਘ ਢੱਟ ਨੇ ਉਚੇਚੇ ਤੌਰ ਤੇ ਵਿਚਾਰ ਪੇਸ਼ ਕੀਤੇ।
ਸਰਬਸੰਮਤੀ ਨਾਲ ਪਾਸ ਕੀਤੇ ਪਹਿਲੇ ਮਤੇ ਰਾਹੀਂ ਵਰਨਣ ਕੀਤਾ ਗਿਆ ਕਿ ਮੌਸਮ ਵਿਭਾਗ ਦੀਆਂ ਅਗਾਊ ਚਿਤਾਵਨੀਆਂ ਦੇ ਬਾਵਜੂਦ ਕੇਂਦਰ ਸਰਕਾਰ ਦੀ ਭਾਖੜਾ ਡੈਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਜੂਨ ਮਹੀਨੇ ਵਿਚ ਦਰਿਆਵਾਂ ਵਿਚ ਥੋੜਾ ਥੋੜਾ ਲੋੜੀਂਦਾ ਪਾਣੀ ਨਾ ਛੱਡ ਕੇ ਅਤੇ ਹੁਣ ਵੀ ਰਾਜਿਸਥਾਨ ਅਤੇ ਹਰਿਆਣਾ ਨਹਿਰਾਂ ਵਿਚ ਪਾਣੀ ਨਾ ਛੱਡ ਕੇ ਹੜਾਂ ਦੀ ਸਥਿਤੀ ਨੂੰ ਬੇਹੱਦ ਗੰਭੀਰ ਬਣਵਾਉਣ ਦਾ ਨਾਂ ਪੱਖੀ ਰੋਲ ਨਿਭਾਇਆ ਹੈ। ਇਥੋਂ ਤੱਕ ਕਿ ਪੰਜਾਬ ਦੀਆ ਨਹਿਰਾਂ ਅੱਜ ਵੀ ਤਕਰੀਬਨ ਸੁਕੀਆ ਪਈਆ ਹਨ। ਸੋ ਜੱਥੇਬੰਦੀ ਨੇ ਭਾਖੜਾ ਮੈਨੇਜਮੈਂਟ ਤੇ ਪੰਜਾਬ ਸਰਕਾਰ ਪਾਸੋਂ ਜੋਰਦਾਰ ਮੰਗ ਕੀਤੀ ਕਿ ਉਪਰੋਕਤ ਸਾਰੀਆਂ ਨਹਿਰਾ ‘ ਚ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਪਾਣੀ ਛੱਡ ਕੇ ਸਥਿਤੀ ਨੂੰ ਸੁਧਾਰਿਆ ਜਾਵੇ । ਦੂਜੇ ਪਾਸੇ ਪਾਕਿਸਤਾਨ ਵੱਲੋਂ 10 ਫਲੱਡ ਗੇਟ ਖੋਲ੍ਹਣ ਦੀ ਖੁਲਦਿਲੀ ਦੀ ਪ੍ਰਸੰਸਾ ਕੀਤੀ ਗਈ।
ਦੂਜੇ ਮਤੇ ਰਾਹੀਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਪਾਸੋ ਜੋਰਦਾਰ ਮੰਗ ਕੀਤੀ ਕਿ ਹੜਾਂ ਨਾਲ ਮੁਕੰਮਲ ਤਬਾਹੀ ਵਾਲੇ ਰਕਬੇ ਵਿਚ ਪੰਜਾਹ ਹਜਾਰ ਰੁ. / ਪ੍ਰਤੀ ਏਕੜ , ਮਾਰੇ ਗਏ ਕਿਸਾਨਾਂ – ਮਜਦੂਰਾਂ ਲਈ ਪੁਲਿਸ – ਪੈਟਰਨ ‘ ਤੇ ਇਕ ਕਰੋੜ ਰੁਪਏ ਪ੍ਰਤੀ ਵਿਅਕਤੀ ਅਤੇ ਮਕਾਨਾਂ ਤੇ ਪਸੂਆਂ ਦੇ ਨੁਕਸਾਨ ਦਾ ਪੂਰਾ ਪੂਰਾ ਬਣਦਾ ਪੂਰਾ ਮੁਆਵਜ਼ਾ ਫੌਰੀ ਬਿਨਾਂ ਕਿਸੇ ਦੇਰੀ ਤੋਂ ਅਦਾ ਕੀਤਾ ਜਾਵੇ।
ਤੀਜੇ ਮਤੇ ਰਾਹੀਂ ਜੱਥੇਬੰਦੀ ਦੀਆ ਵੱਖ ਵੱਖ ਪਿੰਡ ਇਕਾਈਆ ਵੱਲੋਂ ਹੜਾਂ ‘ ਚ ਫਸੇ ਲੋਕਾਂ ਲਈ ਪਾਣੀ , ਲੰਗਰ – ਪ੍ਰਸ਼ਾਦਾ ਤੇ ਹੋਰ ਸਾਜੋਸਮਾਨ ਦੀ ਸਹਾਇਤਾ ਦੇ ਕਾਰਜਾਂ ਨੂੰ ਸਮਰੱਥਾ ਮੁਤਾਬਕ ਹੋਰ ਤੇਜ਼ ਕਰਨ ਦਾ ਫੈਂਸਲਾ ਕੀਤਾ ਗਿਆ ਹੈ ।
ਚੌਥੇ ਮਤੇ ਰਾਹੀਂ ਐਨ ਆਰ ਆਈ. ਕੋਠੀ ਮੁੱਦੇ ਜਗਰਾਉਂ ਬਾਰੇ ਆਪ ਪਾਰਟੀ ਦੇ ਵਲੰਟੀਅਰਾਂ ਵੱਲੋਂ ਨੰਬਰਦਾਰ ਰਛਪਾਲ ਸਿੰਘ ਗਾਲਿਬ ਦੀ ਕੁੱਟਮਾਰ ਕਰਨ ਦੀ ਨਿਖੇਧੀ ਕਰਦਿਆ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਅਤੇ “ਕੋਠੀ ਮੁੱਦੇ” ਦੇ ਸਾਰੇ ਸਾਜਿਸ਼ਕਾਰਾਂ ਤੇ ਦੋਸ਼ੀਆ ‘ ਤੇ ਫੌਰੀ ਪਰਚੇ ਦਰਜ ਕਰਨ ਦੀ ਪੁਰਜੋਰ ਮੰਗ ਕੀਤੀ ਹੈ।
ਅੱਜ ਦੀ ਮੀਟਿੰਗ ‘ ਚ ਡਾਕਟਰ ਗੁਰਮੇਲ ਸਿੰਘ ਕੁਲਾਰ, ਜਸਵੰਤ ਸਿੰਘ ਮਾਨ,ਅਵਤਾਰ ਸਿੰਘ ਤਾਰ, ਕੁਲਜੀਤ ਸਿੰਘ ਬਿਰਕ, ਬੂਟਾ ਸਿੰਘ ਬਰਸਾਲ, ਅਵਤਾਰ ਸਿੰਘ ਸੰਗਤਪੁਰਾ, ਬਲਤੇਜ ਸਿੰਘ ਸਿੱਧਵਾਂ, ਗੁਰਦੀਪ ਸਿੰਘ ਮੰਡਿਆਣੀ, ਅਮਰਜੀਤ ਸਿੰਘ ਖੰਜਰਵਾਲ, ਸੁਰਜੀਤ ਸਿੰਘ ਸਵੱਦੀ, ਗੁਰਸੇਵਕ ਸਿੰਘ ਸੋਨੀ ਸਵੱਦੀ,ਗੁਰਚਰਨ ਸਿੰਘ ਤਲਵੰਡੀ, ਨੰਬਰਦਾਰ ਮਨਮੋਹਨ ਸਿੰਘ ਪੰਡੋਰੀ , ਬਲਵੀਰ ਸਿੰਘ ਪੰਡੋਰੀ (ਕੈਨੇਡਾ) ਵਿਸ਼ੇਸ਼ ਤੌਰ ਤੇ ਹਾਜਰ ਸਨ।