Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਵਕਤੋਂ ਖੁੰਝੇ ਨੇਤਾ ਸੁਖਦੇਵ ਸਿੰਘ ਢੀਂਡਸਾ

ਨਾਂ ਮੈਂ ਕੋਈ ਝੂਠ ਬੋਲਿਆ..?
ਵਕਤੋਂ ਖੁੰਝੇ ਨੇਤਾ ਸੁਖਦੇਵ ਸਿੰਘ ਢੀਂਡਸਾ

29
0


ਪੰਜਾਬ ਦੀ ਸਿਆਸਤ ਵਿੱਚ ਬਹੁਤ ਸਾਰੇ ਅਜਿਹੇ ਦਿੱਗਜ ਆਗੂ ਹਨ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਥਾਪਤ ਕੀਤਾ ਅਤੇ ਪੰਜਾਬ ਵਿੱਚ ਲੰਮਾ ਸਮਾਂ ਰਾਜ ਭਾਗ ਦਾ ਆਨੰਦ ਮਾਣਿਆ। ਸੁਖਦੇਵ ਸਿੰਘ ਢੀਂਡਸਾ ਵੀ ਉਨ੍ਹਾਂ ਵਿਚੋਂ ਇਕ ਅਜਿਹੇ ਆਗੂ ਹਨ, ਜਿਨ੍ਹਾਂ ਆਗੂਆਂ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਮਿਲ ਕੇ ਪਾਰਟੀ ਨੂੰ ਇੱਕ ਨਵੇਂ ਮੁਕਾਮ ’ਤੇ ਪਹੁੰਚਾਇਆ। ਪਰ ਪ੍ਰਕਾਸ਼ ਸਿੰਘ ਬਾਦਲ ਦੇ ਸਮਕਾਲੀ ਸਭ ਵੱਡੇ ਨੇਤਾ ਗੁਰਚਰਨ ਸਿੰਘ ਟੋਹੜਾ, ਜਗਦੇਵ ਸਿੰਘ ਤਲਵੰਡੀ, ਸੁਰਜੀਤ ਸਿੰਘ ਬਰਨਾਲਾ ਸਮੇਤ ਹੋਰ ਕਈ ਵੱਡੇ ਨੇਤਾ ਸੰਸਾਰ ਨੂੰ ਅਲਵਿੰਦ ਕਹਿ ਗਏ ਹਨ ਹੁਣ ਉਨ੍ਹਾਂ ਵੱਡੇ ਨੇਤਾਵਾਂ ਵਿਚੋਂ ਇਕ ਨਾਮ ਸੁਖਦੇਵ ਸਿੰਘ ਢੀਡਸਾ ਹੀ ਬਾਕੀ ਹਨ ਜੋ ਪ੍ਰਕਾਸ਼ ਸਿੰਘ ਬਾਦਲ ਦੇ ਬਰਾਬਰ ਕੱਦ ਦੇ ਨੇਤਾ ਮੰਨੇ ਜਾਂਦੇ ਹਨ। ਸਮੇਂ ਨੇ ਕਰਨਟ ਲਈ ਤਾਂ ਸੁਖਦੇਵ ਸਿੰਘ ਢੀਂਡਸਾ ਸ਼ਰੋਮਣੀ ਅਕਾਲੀ ਦਲ ਨੂੰ ਅਲਵਿੰਦਾ ਕਹਿ ਗਏ। ਭਾਵੇਂ ਢੀਂਡਸਾ ਇਸ ਗੱਲ ਤੋਂ ਨਾਰਾਜ ਸਨ ਕਿ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਤਰਜੀਹ ਦੇਣ ਦੀ ਬਜਾਏ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਅੱਗੇ ਕੀਤਾ ਪਰ ਇਸ ਗੱਲ ਉਦਾਗਰ ਨਾ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਵਾਨਾਂ ਨੂੰ ਮੁੱਦੇ ਵਜੋਂ ਉਭਾਰਿਆ। ਉਸ ਸਮੇਂ ਉਨ੍ਹਾਂ ਵੱਲੋਂ ਚੁੱਕੇ ਗਏ ਇਸ ਕਦਮ ਤੋਂ ਹਰ ਕੋਈ ਹੈਰਾਨ ਸੀ। ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਦੇ ਹੋਰ ਆਗੂਆਂ ਨੇ ਵੀ ਸੁਖਦੇਵ ਸਿੰਘ ਢੀਂਡਸਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ। ਇੱਥੋਂ ਤੱਕ ਕਿ ਉਨ੍ਹਾਂ ਦਾ ਪੁੱਤਰ ਪਰਮਿੰਦਰ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਵਿੱਤ ਮੰਤਰੀ ਰਹਿ ਚੁੱਕਾ ਹੈ। ਮੰਨਿਆ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਰ ਪੜਾਅ ’ਤੇ ਅੱਗੇ ਕਰਨ ਤੋਂ ਸੁਖਦੇਵ ਸਿੰਘ ਨਾਰਾਜ਼ ਸਨ। ਪਰ ਇਸ ਨਰਾਜ਼ਗੀ ਨੂੰ ਪੰਜਾਬ ’ਚ ਬੇਅਦਬੀ ਦੀਆਂ ਘਟਨਾਵਾਂ ਨਾਲ ਜੋੜਦਿਆਂ ਉਨ੍ਹਾਂ ਇਸ ਗੱਲ ਦਾ ਜ਼ਿਕਰ ਤੱਕ ਨਹੀਂ ਕੀਤਾ। ਸੁਖਦੇਵ ਢੀਂਡਸਾ ਰਾਜਨੀਤੀ ਦੇ ਸਿਖਰ ਤੇ ਪਹੁੰਚਣ ਤੋਂ ਬਾਅਦ ਅੱਜ ਨਵੇਂ ਸਿਰੇ ਤੋਂ ਆਪਣੇ ਰਾਜਨੀਤਿਕ ਸਫਰ ਲਈ ਜਮੀਨ ਤਲਾਸ਼ਦੇ ਨਜ਼ਰ ਆ ਰਹੇ ਹਨ। ਭਾਵੇਂ ਉਨ੍ਹਾਂ ਵਲੋਂ ਆਪਣਾ ਵੱਖਰਾ ਸੰਯੁਕਤ ਅਕਾਲੀ ਦਲ ਵੀ ਬਣਾਇਆ ਪਰ ਉਸਨੂੰ ਸਫਲਤਾ ਹਾਸਿਲ ਨਹੀਂ ਹੋਈ। ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਐਮਡੀਏ ਦੀ ਮੀਟਿੰਗ ਵਿਚ ਨਾ ਬੁਲਾ ਕੇ ਪ੍ਰਧਾਨ ਮੰਤਰੀ ਦੀ ਅਗੁਵਾਈ ਹੇਠ ਹੋਈ ਮੀਟਿੰਗ ਵਿਚ ਸੁਖਦੇਵ ਸਿੰਘ ਢੀਂਡਸਾ ਨੂੰ ਬੁਲਾਇਆ ਗਿਆ ਸੀ ਅਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸ਼੍ਰੋਮਣਈ ਅਕਾਲੀ ਦਲ ਦੇ ਅਸਲ ਵਾਰਿਸ ਸੁਖਦੇਵ ਢੀਂਡਸਾ ਹੀ ਹਨ। ਪ੍ਰਧਾਨ ਮੰਤਰੀ ਦੇ ਇਸ ਹੌਂਸਲੇ ਤੋਂ ਬਾਅਦ ਢੀਂਡਸਾ ਮੁੜ ਆਪਣਾ ਰਾਜਸੀ ਸਫਰ ਪਟੜੀ ਤੇ ਲਿਆਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸੁਖਦੇਵ ਢੀਂਡਸਾ ਦੇ ਅਕਾਲੀ ਦਲ ਦੀ ਜੋ ਪੁਜੀਸ਼ਨ ਇਸ ਸਮੇਂ ਪੰਜਾਬ ਵਿਚ ਹੈ ਉਹ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਪਾਰਟੀ ਸੁਖਬੀਰ ਬਾਦਲ ਤੋਂ ਇਲਾਵਾ ਕਿਸੇ ਹੋਰ ਨੂੰ ਸਵੀਕਾਰ ਨਹੀਂ ਕਰੇਗੀ ਅਤੇ ਆਪਣੇ ਆਪ ਨੂੰ ਸ਼੍ਰੋਮਮੀ ਅਕਾਲੀ ਦਲ ਦਾ ਵਾਰਿਸ ਸਿੱਧ ਕਰਨ ਲਈ ਸੁਖਦੇਵ ਸਿੰਘ ਢੀਂਡਸਾ ਨੂੰ ਕੋਈ ਸਫਲਤਾ ਹਾਸਿਲ ਨਹੀਂ ਹੁੰਦੀ ਨਜ਼ਰ ਆ ਰਹੀ। ਉਹ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨਾ ਹੋਣ ਕਰਕੇ ਮੁੜ ਸ਼ਰੋਮਮੀ ਅਕਾਲੀ ਦਲ ਵਿਚ ਕੋਈ ਸਥਾਨ ਮੁੜ ਹਾਸਿਲ ਨਹੀਂ ਕਰ ਸਕਣਗੇ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਵੱਡੇ ਅਹੁਦੇ ਲਈ ਸਵਿਕਾਰ ਕਰੇਗਾ। ਹਾਂ ! ਜੇਕਰ ਸੁਖਦੇਵ ਢੀੰਡਸਾ ਪਾਰਟੀ ਵਿੱਚ ਰਹਿੰਦਿਆਂ ਹੋਰ ਆਗੂਆਂ ਨੂੰ ਨਾਲ ਲੈ ਕੇ ਚੱਲਦੇ ਤਾਂ ਉਹ ਕਾਮਯਾਬ ਹੋ ਸਕਦੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਉਹ ਬਾਦਲ ਦਲ ਦੇ ਬਦਲ ਵਜੋਂ ਲੋਕਾਂ ਦੇ ਧਿਆਨ ਖਿੱਚ ਸਕਦੇ ਹਨ। ਜਿਸ ਵਿਚ ਉਨ੍ਹਾਂ ਨੂੰ ਭਾਜਪਾ, ਪੰਜਾਬ ਵਿਚ ਬਾਦਲ ਵਿਰੋਧੀ ਪਾਰਟੀਆਂ ਅਤੇ ਆਮ ਆਦਮੀ ਪਾਰਟੀ ਵੀ ਲੁਕਵੇਂ ਢੰਗ ਨਾਲ ਹਮਾਇਤ ਦੇ ਸਕਦੀਆਂ ਹਨ। ਉਸ ਸਭ ਦੇ ਬਾਵਜੂਦ ਵੀ ਉਹ ਕੋਈ ਜ਼ਿਆਦਾ ਕਰਿਸ਼ਮਾ ਨਹੀਂ ਦਿਖਾ ਸਕਣਗੇ। ਪ੍ਰਕਾਸ਼ ਸਿੰਘ ਬਾਦਲ ਦੇ ਵਾਰਿਸ ਬਣਨ ਦੀ ਗੱਲ ਤਾਂ ਛੱਡੋ, ਉਹ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਕੋਈ ਥਾਂ ਵੀ ਬਰਕਰਾਰ ਨਹੀਂ ਕਰ ਸਕਣਗੇ। ਫਿਲਹਾਲ ਸੁਖਦੇਵ ਸਿੰਘ ਢੀਂਡਸੀ ਵਕਤੋਂ ਖੁੰਜੇ ਹੋਏ ਨੇਤਾ ਹੀ ਕਹੇ ਜਾ ਸਕਦੇ ਹਨ। ਹੁਣ ਇਹ ਆਉਣ ਵਾਲਾ ਸਮਾਂ ਹੀ ਦੰਸੇਗਾ ਕਿ ਉਹ ਪੰਜਾਬ ਦੀ ਰਾਜਨੀਤੀ ਵਿਚ ਫਿਰ ਤੋਂ ਕਿਸ ਤਰ੍ਹਾਂ ਆਪਣੀ ਜਮੀਨ ਬਣਾ ਸਕਣਗੇ ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here