Home crime ਮੂਸਾ ‘ਚ ਮੀਂਹ ਕਾਰਨ ਡਿੱਗੀ ਘਰ ਦੀ ਛੱਤ ਮਹਿਲਾ ਦੀ ਮੌਤ, ਘਰ...

ਮੂਸਾ ‘ਚ ਮੀਂਹ ਕਾਰਨ ਡਿੱਗੀ ਘਰ ਦੀ ਛੱਤ ਮਹਿਲਾ ਦੀ ਮੌਤ, ਘਰ ਵਾਲਾ ਜ਼ਖ਼ਮੀ

52
0

ਮਾਨਸਾ (ਬੋਬੀ ਸਹਿਜਲ) ਬੀਤੀ ਸਵੇਰੇ ਵੇਲੇ ਭਾਰੀ ਬਾਰਸ਼ ਕਾਰਨ ਜਿਲੇ੍ਹ ਦੇ ਪਿੱਡ ਮੂਸਾ ਵਿੱਚ ਘੁੱਕਰ ਸਿੱਘ ਦੇ ਘਰ ਦੀ ਛੱਤ ਡਿੱਗਣ ਕਾਰਨ ਉਸਦੀ ਪਤਨੀ ਰਾਣੀ ਕੌਰ ਦੀ ਮੌਤ ਹੋ ਗਈ ਅਤੇ ਉਸਦਾ ਪਤੀ ਜਖਮੀ ਹੋ ਗਿਆ । ਘਟਨਾ ਵਿੱਚ ਘੁੱਕਰ ਸਿੱਘ ਦੇ ਸਿਰ ਵਿਚ ਸੱਟ ਲੱਗੀ ਹੈ। ਜਿਸਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਮਰਹੂਮ ਪੱਜਾਬੀ ਗਾਇਕ ਸੁੱਭਦੀਪ ਸਿੱਘ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੱਘ ਤੇ ਹਲਕਾ ਵਿਧਾਇਕ ਗੁਰਪ੍ਰੀਤ ਸਿੱਘ ਬਣਾਂਵਾਲੀ ਨੇ ਪੀੜਤ ਪਰਿਵਾਰ ਦਾ ਹਾਲ ਜਾਣਿਆ ਅਤੇ ਜ਼ਖ਼ਮੀ ਦੇ ਇਲਾਜ ਦਾ ਪ੍ਰਬੱਧ ਕਰਵਾਇਆ। ਪਿੱਡ ਵਾਸੀ ਨੱਬਰਦਾਰ ਸੁਖਪਾਲ ਸਿੱਘ ਅਤੇ ਜੈਲਾ ਸਿੱਘ ਨੇ ਦੱਸਿਆ ਕਿ ਸਵੇਰੇ ਚਾਰ ਵਜੇ ਦੇ ਕਰੀਬ ਭਾਰੀ ਬਾਰਸ਼ ਕਾਰਨ ਘੁੱਕਰ ਸਿੱਘ ਦੇ ਘਰ ਦੀ ਛੱਤ ਡਿੱਗ ਗਈ। ਉਸ ਵੇਲੇ ਦੋਵੇਂ ਛੱਤ ਦੇ ਥੱਲੇ ਸੁੱਤੇ ਪਏ ਸਨ । ਜਦੋਂ ਕਿ ਉਹਨਾਂ ਦੀ ਬੇਟੀ ਕਿਸੇ ਕਾਰਨ ਉੱਠ ਕੇ ਬਾਹਰ ਗਈ ਸੀ। ਜਿਸ ਕਾਰਨ ਘੁੱਕਰ ਸਿੱਘ ਤੇ ਉਸਦੀ ਪਤਨੀ ਰਾਣੀ ਕੌਰ ਜ਼ਖ਼ਮੀ ਹੋ ਗਏ। ਰਾਣੀ ਕੌਰ ਦੀ ਬਾਦ ਵਿੱਚ ਮੌਤ ਹੋ ਗਈ।ਬਲਕੌਰ ਸਿੱਘ ਨੇ ਘੁੱਕਰ ਸਿੱਘ ਦੇ ਘਰਘਟਨਾ ਵਾਲੀ ਥਾਂ ਪਹੁੱਚ ਕੇ ਪੀੜਤ ਪਰਿਵਾਰ ਦਾ ਹਾਲ ਜਾਣਿਆ ਅਤੇ ਸਰਕਾਰ ਕੋਲੋਂ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਦੀ ਮੱਗ ਕੀਤੀ।ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੱਘ ਬਣਾਂਵਾਲੀ ਘੁੱਕਰ ਸਿੱਘ ਦੇ ਘਰ ਘਟਨਾ ਵਾਲੀ ਥਾਂ ਅਤੇ ਮਾਨਸਾ ਦੇ ਸਰਕਾਰੀ ਹਸਪਤਾਲ ਪਹੁੱਚ ਕੇ ਜ਼ਖ਼ਮੀ ਘੁੱਕਰ ਸਿੱਘ ਦੀ ਸਿਹਤ ਦਾ ਹਾਲ ਚਾਲ ਜਾਣਿਆ ਅਤੇ ਡਿਊਟੀ ਤੇ ਤਾਇਨਾਤ ਡਾਕਟਰਾਂ ਨੂੰ ਮਿਲ ਕੇ ਉਸਦੇ ਇਲਾਜ ਦਾ ਪ੍ਰਬੱਧ ਕਰਵਾਇਆ। ਉਹਨਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਪੱਜਾਬ ਸਰਕਾਰ ਪਰਿਵਾਰ ਦੀ ਹਰ ਸੱਭਵ ਸਹਾਇਤਾ ਕਰੇਗੀ।

LEAVE A REPLY

Please enter your comment!
Please enter your name here