ਮੁੱਲਾਂਪੁਰ ਦਾਖਾ 1 ਅਗਸਤ (ਸਤਵਿੰਦਰ ਸਿੰਘ ਗਿੱਲ)ਦਸ਼ਮੇਸ਼ ਕਿਸਾਨ – ਮਜ਼ਦੂਰ ਯੂਨੀਅਨ (ਰਜਿ.) ਜ਼ਿਲਾ ਲੁਧਿਆਣਾ ਦੇ ਜ਼ਿਲਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਰਾਹਨੁਮਾਈ ਹੇਠ ਅੱਜ ਸਵੱਦੀ ਕਲਾਂ ਬੱਸ – ਸਟੈਂਡ(ਨੇੜੇ ਪੰਚਾਇਤ ਘਰ) ਵਿਖੇ ਕਿਸਾਨ,ਮਜ਼ਦੂਰ ਤੇ ਨੌਜਵਾਨ ਵੀਰਾਂ ਦਾ ਵਿਸ਼ਾਲ ਇਕੱਠ ਕਰਕੇ, ਦਸ਼ਮੇਸ਼ ਯੂਨੀਅਨ ਦੇ ਕੈਂਪ – ਦਫ਼ਤਰ ਦਾ ਸਾਦਾ ਤੇ ਪ੍ਰਭਾਵਸ਼ਾਲੀ ਮਹੂਰਤ ਕੀਤਾ ਗਿਆ।
ਅੱਜ ਦੇ ਵਿਸ਼ੇਸ਼ ਇਕੱਠ ਨੂੰ ਜੱਥੇਬੰਦੀ ਦੇ ਆਗੂਆਂ – ਜ਼ਿਲਾ ਸਕੱਤਰ ਜਸਦੇਵ ਸਿੰਘ ਲਲਤੋਂ, ਜੱਥੇਬੰਦਕ ਸਕੱਤਰ ਅਵਤਾਰ ਸਿੰਘ ਬਿੱਲੂ ਵਲੈਤੀਆ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ,ਜਰਨੈਲ ਸਿੰਘ ਮੁੱਲਾਂਪੁਰ,ਡਾਕਟਰ ਗੁਰਮੇਲ ਸਿੰਘ ਕੁਲਾਰ ਨੇ ਉਚੇਚੇ ਤੌਰ ਤੇ ਸੰਬੋਧਨ ਕਰਦਿਆਂ ਇਕ ਮੱਤ ਹੋਕੇ ਵਰਨਣ ਕੀਤਾ ਕਿ ਕਿਸਾਨਾਂ, ਮਜ਼ਦੂਰਾਂ ਸਮੇਤ ਆਮ ਕਿਰਤੀ ਲੋਕਾਂ ਦੀਆ ਰੋਜ਼ – ਬ – ਰੋਜ਼ ਫੌਰੀ ਸਮੱਸਿਆਵਾਂ ਤੇ ਚਲੰਤ ਮੁੱਦਿਆ ਦੇ ਹੱਲ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਸਵੱਦੀ ਕਲਾਂ ਵਿਖੇ ਦਸ਼ਮੇਸ਼ – ਯੂਨੀਅਨ ਦਾ ਕੈਂਪ ਦਫ਼ਤਰ ਖੋਲ੍ਹਿਆ ਗਿਆ ਹੈ। ਜੋ ਕਿ ਗਰਮੀਆਂ ਵਿਚ ਸਵੇਰੇ 9 ਤੋਂ 11 ਵਜੇ ਤੱਕ ਖੁੱਲਾ ਰਹੇਗਾ। ਦਫ਼ਤਰ ਵਿਚ ਯੂਨੀਅਨ ਦੇ ਚੋਣਵੇਂ ਆਗੂ (ਤੈਅ ਸੁਦਾ ਡਿਊਟੀਆਂ ਮੁਤਾਬਕ) ਹਾਜ਼ਰ ਹੋਇਆ ਕਰਨਗੇ। ਬਿਜਲੀ ਮਹਿਕਮਾ, ਮਾਲ ਮਹਿਕਮਾ, ਪੁਲਿਸ ਮਹਿਕਮਾ ਸਮੇਤ ਹੋਰ ਸਰਕਾਰੀ ਮਹਿਕਮਿਆਂ ਨਾਲ ਸੰਬੰਧਤ ਮਸਲੇ ਤੇ ਸਮੱਸਿਆਵਾਂ,ਲੋੜਵੰਦ ਵਿਅਕਤੀ ਦਾ ਨਾਮ, ਪਤਾ,ਫੋਨ ਨੰਬਰ ਆਦਿ ਕੁਲ ਵੇਰਵੇ ਰਜਿਸਟਰ ਤੇ ਦਰਜ ਕੀਤੇ ਜਾਇਆ ਕਰਨਗੇ। ਪਹਿਲਾਂ ਸੰਬੰਧਤ ਪਿੰਡ ਇਕਾਈਆ ਇਹਨਾਂ ਦੇ ਹੱਲ ਲਈ ਢੁਕਵੇਂ ਯਤਨ ਕਰਨਗੀਆਂ। ਪਿੱਛੋਂ ਲੋੜ ਮੁਤਾਬਕ ਜਿਲ੍ਹਾ ਕਮੇਟੀ ਬਣਦਾ ਦਖ਼ਲ ਦੇਵੇਗੀ।
ਅੱਜ ਦੇ ਇਕੱਠ ‘ ਚ ਹੋਰਨਾਂ ਤੋਂ ਇਲਾਵਾ – ਜੱਥੇਬੰਦੀ ਦੇ ਨੁੰਮਾਇੰਦਿਆਂ ਵਜੋਂ – ਗੁਰਸੇਵਕ ਸਿੰਘ ਸੋਨੀ ਸਵੱਦੀ,ਜੱਥੇਦਾਰ ਗੁਰਮੇਲ ਸਿੰਘ ਢੱਟ, ਦਰਸ਼ਨ ਸਿੰਘ ਗੁੜੇ,ਕੁਲਜੀਤ ਸਿੰਘ ਬਿਰਕ,ਤੇਜਿੰਦਰ ਸਿੰਘ ਬਿਰਕ,ਬੂਟਾ ਸਿੰਘ ਬਰਸਾਲ,ਰਾਜਵਿੰਦਰ ਸਿੰਘ,ਅਵਤਾਰ ਸਿੰਘ ਸੰਗਤਪੁਰਾ,ਬਲਵੀਰ ਸਿੰਘ ਪੰਡੋਰੀ (ਕੈਨੇਡਾ),ਗੁਰਦੀਪ ਸਿੰਘ ਮੰਡਿਆਣੀ,ਬਲਤੇਜ ਸਿੰਘ ਤੇਜੂ ਸਿੱਧਵਾਂ,ਅਵਤਾਰ ਸਿੰਘ ਤਾਰ ,ਗੁਰਚਰਨ ਸਿੰਘ,ਸੁਰਜੀਤ ਸਿੰਘ ਸਵੱਦੀ,ਕਾਲਾ ਡੱਬ ਮੁੱਲਾਂਪੁਰ,ਗੁਰਦੇਵ ਸਿੰਘ ਮੁੱਲਾਂਪੁਰ,ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।