ਭਾਈ ਰੂਪਾ (ਰਾਜਨ ਜੈਨ )ਮੈਡਲ ਜਿੱਤ ਕੇ ਵਾਪਸ ਪਰਤਣ ‘ਤੇ ਖਿਡਾਰਨ ਵੀਰਪਾਲ ਕੌਰ ਦਾ ਭਾਈਰੂਪਾ ਨਗਰ ਨਿਵਾਸੀਆਂ, ਬਾਬਾ ਭਾਈਰੂਪ ਚੰਦ ਸਪੋਰਟਸ ਕਲੱਬ, ਸ਼ਹੀਦ ਭਗਤ ਸਿੰਘ ਲੋਕ ਚੇਤਨਾ ਮੰਚ ਅਤੇ ਨਗਰ ਪੰਚਾਇਤ ਭਾਈਰੂਪਾ ਨੇ ਪਿੰਡ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ।
ਵੀਰਪਾਲ ਕੌਰ ਨੇ ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿਚ ਵਿਸ਼ਵ ਪੁਲਿਸ ਖੇਡਾਂ 2023 ਵਿਚ 400 ਮੀਟਰ ਰੇਸ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਦੇ ਹੋਏ ਸੋਨੇ ਦਾ ਤਗਮਾ ਜਿੱਤਿਆ ਅਤੇ ਉਨਾਂ੍ਹ ਦੇ ਪਤੀ ਕੰਬਰਦੀਪ ਸਿੰਘ ਨੇ ਵੀ 400 ਮੀਟਰ ਰੇਸ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ। ਵੀਰਪਾਲ ਕੌਰ ਦੇ ਮਾਤਾ ਜਸਵਿੰਦਰ ਕੌਰ ਤੇ ਪਿਤਾ ਜਗਸੀਰ ਸਿੰਘ ਮੰਡੇਰ ਨੇ ਸਮੂਹ ਸੰਗਤਾਂ ਤੋਂ ਵਧਾਈਆਂ ਲਈਆਂ ਪਿੰਡ ਦੇ ਮੋਹਤਬਰਾਂ ਨੇ ਇਨਾਂ੍ਹ ਖਿਡਾਰੀਆਂ ਦੇ ਗਲਾਂ ਹਾਰ ਪਾ ਕੇ ਸਪੋਰਟਸ ਕਲੱਬ ਵੱਲੋਂ ਸਨਮਾਨ ਚਿੰਨ੍ਹ ਦਿੱਤੇ ਗਏ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤੀ। ਹਰਬੰਸ ਸਿੰਘ ਬਰਾੜ ਵੱਲੋਂ ਵੀ ਵਿਸ਼ੇਸ਼ ਸਨਮਾਨ ਕਰਨ ਉਪਰੰਤ ਜਿਪਸੀ ਤੇ ਪੂਰੇ ਨਗਰ ਵਿਚ ਗੇੜਾ ਲਾਇਆ ਅਤੇ ਗੁਰਦੁਵਾਰਾ ਪਾਤਸ਼ਾਹੀ ਛੇਵੀਂ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਖੇਡ ਸਟੇਡੀਅਮ ਭਾਈਰੂਪਾ ਵਿਚ ਵੀਰਪਾਲ ਕੌਰ ਨੇ ਜ਼ਲਿ੍ਹਾ ਬਾਕਸਿੰਗ ਚੈਂਪੀਅਨਸ਼ਿਪ ਵਿਚ ਹਾਜ਼ਰੀ ਭਰੀ। ਇਸ ਸਮੇਂ ਕੋਚ ਨਿਰਮਲ ਸਿੰਘ, ਕੋਚ ਹਰਦੀਪ ਸਿੰਘ ਤਲਵੰਡੀ ਸਾਬੋ ਅਤੇ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ।