Home crime ਬਠਿੰਡਾ ਦੇ ਪਿੰਡ ਮਲੂਕਾ ‘ਚ 7 ਜਣਿਆਂ ਨੇ ਮਿਲ ਕੇ 18 ਸਾਲਾ...

ਬਠਿੰਡਾ ਦੇ ਪਿੰਡ ਮਲੂਕਾ ‘ਚ 7 ਜਣਿਆਂ ਨੇ ਮਿਲ ਕੇ 18 ਸਾਲਾ ਨੌਜਵਾਨ ਨੂੰ ਲਾਇਆ ਚਿੱਟੇ ਦਾ ਟੀਕਾ, ਮੌਤ

49
0


ਬਠਿੰਡਾ (ਰਾਜੇਸ ਜੈਨ – ਲਿਕੇਸ ਸ਼ਰਮਾ ) ਜ਼ਿਲ੍ਹੇ ਦੇ ਪਿੰਡ ਮਲੂਕਾ ‘ਚ ਸੱਤ ਨੌਜਵਾਨਾਂ ਨੇ ਮਿਲ ਕੇ ਇਕ 18 ਸਾਲਾ ਨੌਜਵਾਨ ਨੂੰ ਚਿੱਟੇ ਦਾ ਟੀਕਾ ਲਗਾ ਦਿੱਤਾ ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ‘ਤੇ ਥਾਣਾ ਦਿਆਲਪੁਰਾ ਦੀ ਪੁਲਿਸ ਨੇ ਪਿੰਡ ਮਲੂਕਾ ਦੇ 7 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕਿਸੇ ਵੀ ਮੁਲਜ਼ਮ ਨੌਜਵਾਨ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਥਾਣਾ ਦਿਆਲਪੁਰਾ ਪੁਲਿਸ ਨੂੰ ਸ਼ਿਕਾਇਤ ਦੇ ਕੇ ਸਤਪਾਲ ਸਿੰਘ ਵਾਸੀ ਪਿੰਡ ਮਲੂਕਾ ਨੇ ਦੱਸਿਆ ਕਿ ਉਸ ਦਾ ਛੋਟਾ ਲੜਕਾ 18 ਸਾਲਾ ਇਕਬਾਲ ਸਿੰਘ ਉਰਫ ਗੱਗੂ ਦਿਹਾੜੀ ਮਜ਼ਦੂਰੀ ਕਰਦਾ ਹੈ। ਉਸ ਦੇ ਲੜਕੇ ਦੀ ਪਿੰਡ ਮਲੂਕਾ ਦੇ ਰਹਿਣ ਵਾਲੇ ਮੁਲਜ਼ਮ ਨੌਜਵਾਨਾਂ ਬੂਟਾ ਖਾਨ, ਤਰਸੇਮ ਸਿੰਘ ਉਰਫ਼ ਸੇਮਾ, ਭੀਮ ਸਿੰਘ, ਗੱਗਾ ਸਿੰਘ, ਲਾਭ ਸਿੰਘ, ਨਿੱਕਾ ਸਿੰਘ, ਸੰਦੀਪ ਸਿੰਘ ਉਰਫ਼ ਰਾਂਝਾ ਨਾਲ ਜਾਣ-ਪਛਾਣ ਸੀ।

ਪੀੜਤ ਅਨੁਸਾਰ ਮੁਲਜ਼ਮ ਬੂਟਾ ਖਾਨ, ਤਰਸੇਮ ਸਿੰਘ ਸੇਮਾ ਤੇ ਭੀਮ ਸਿੰਘ ਤਿੰਨ ਚਿੱਟਾ ਵੇਚਣ ਦਾ ਕੰਮ ਕਰਦੇ ਹਨ ਤੇ ਇਹ ਸਾਰੇ ਨੌਜਵਾਨ ਨਸ਼ੇ ਦੇ ਆਦੀ ਹਨ। ਉਕਤ ਨੌਜਵਾਨਾਂ ਨੇ ਉਸ ਦੇ ਲੜਕੇ ਇਕਬਾਲ ਸਿੰਘ ਨੂੰ ਵੀ ਨਸ਼ਾ ਲਗਾ ਦਿੱਤਾ ਸੀ, ਜਿਸ ਕਾਰਨ ਉਹ ਆਪਣੇ ਲੜਕੇ ਇਕਬਾਲ ਸਿੰਘ ਨੂੰ ਉਕਤ ਵਿਅਕਤੀਆਂ ਨੂੰ ਮਿਲਣ ਤੋਂ ਰੋਕਦਾ ਸੀ। ਬੀਤੀ 18 ਅਗਸਤ ਨੂੰ ਰਾਤ ਕਰੀਬ 10 ਵਜੇ ਮੁਲਜ਼ਮ ਨੌਜਵਾਨ ਬੂਟਾ ਖਾਂ, ਤਰਸੇਮ ਸਿੰਘ ਉਰਫ਼ ਸੇਮਾ, ਭੀਮ ਸਿੰਘ, ਗੱਗਾ ਸਿੰਘ, ਲਾਭ ਸਿੰਘ, ਨਿੱਕਾ ਸਿੰਘ, ਸੰਦੀਪ ਸਿੰਘ ਉਰਫ਼ ਰਾਂਝਾ ਉਸ ਦੇ ਘਰ ਆਏ ਅਤੇ ਉਸ ਦੇ ਲੜਕੇ ਇਕਬਾਲ ਸਿੰਘ ਨੂੰ ਆਪਣੇ ਨਾਲ ਲੈ ਗਏ ਤੇ ਕਿਹਾ ਕਿ ਥੋੜ੍ਹੀ ਦੇਰ ‘ਚ ਆ ਜਾਣਗੇ। ਅਗਲੀ ਸਵੇਰ ਕਰੀਬ 4 ਵਜੇ ਮੁਲਜ਼ਮ ਸੰਦੀਪ ਸਿੰਘ ਆਪਣੇ ਲੜਕੇ ਇਕਬਾਲ ਸਿੰਘ ਨੂੰ ਬੇਹੋਸ਼ੀ ਦੀ ਹਾਲਤ ‘ਚ ਘਰ ਛੱਡ ਗਿਆ, ਜਦੋਂਕਿ ਉਸ ਦੇ ਲੜਕੇ ਦੀ ਬਾਂਹ ’ਤੇ ਟੀਕੇ ਦੇ ਨਿਸ਼ਾਨ ਸਨ। ਜਦੋਂ ਉਸ ਨੇ ਡਾਕਟਰ ਨੂੰ ਬੁਲਾ ਕੇ ਆਪਣੇ ਬੇਟੇ ਦਾ ਚੈਕਅੱਪ ਕਰਵਾਇਆ ਤਾਂ ਉਸ ਦੇ ਲੜਕੇ ਦੀ ਮੌਤ ਹੋ ਚੁੱਕੀ ਸੀ। ਪੀੜਤ ਨੇ ਦੱਸਿਆ ਕਿ ਮੁਲਜ਼ਮ ਨੌਜਵਾਨ ਬੂਟਾ ਖਾਂ, ਤਰਸੇਮ ਸਿੰਘ ਉਰਫ਼ ਸੇਮਾ, ਭੀਮ ਸਿੰਘ, ਗੱਗਾ ਸਿੰਘ, ਲਾਭ ਸਿੰਘ, ਨਿੱਕਾ ਸਿੰਘ, ਸੰਦੀਪ ਸਿੰਘ ਉਰਫ਼ ਰਾਂਝਾ ਨੇ ਮਿਲ ਕੇ ਉਸ ਦੇ ਲੜਕੇ ਨੂੰ ਵੱਡੀ ਮਾਤਰਾ ਵਿੱਚ ਚਿਤਾ ਦਾ ਟੀਕਾ ਲਗਾ ਦਿੱਤਾ, ਜਿਸ ਕਾਰਨ ਉਸ ਦੇ ਲੜਕੇ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਸਾਰੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here