- ਪੋਸਟਰ, ਸਪੀਚ ਅਤੇ ਕਵਿਜ਼ ਮੁਕਾਬਲੇ ਕਰਵਾਏ
ਮੁੱਲਾਂਪੁਰ ਦਾਖਾ, 24 ਅਗੱਸਤ (ਸਤਵਿੰਦਰ ਸਿੰਘ ਗਿੱਲ)
ਡਾ. ਰਮੇਸ਼ ਸੁਪਰਸਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ, ਲੁਧਿਆਣਾ ਵਲੋਂ ਨੇਚਰ ਟੱਚ ਨਿਊਟਰੇਸ਼ਨ ਦੇ ਸਹਿਯੋਗ ਨਾਲ ਗਲੀ ਨੰਬਰ-3, ਦਸਮੇਸ਼ ਨਗਰ ਵਿਖੇ ਸਵੇਰੇ 10 ਵਜੇ ਤੋਂ 1 ਵਜੇ ਤੱਕ ਅੱਖਾਂ ਦਾ ਮੁਫ਼ਤ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਪੁਨਰਜੋਤ ਮੋਬਾਇਲ ਨਸ਼ਾ ਰੋਕੂ ਮੁਹਿੰਮ ਦੇ ਤਹਿਤ ਸਕੂਲੀ ਬੱਚਿਆਂ ਦੇ ਪੋਸਟਰ, ਸਪੀਚ ਅਤੇ ਕਵਿਜ਼ ਮੁਕਾਬਲੇ ਕਰਵਾਏ ਗਏ ਅਤੇ ਇਸ ਮੁਹਿੰਮ ਵਿਚ ਭਾਗ ਲੈਣ ਵਾਲੇ ਬੱਚਿਆਂ ਦੇ ਪੋਸਟਰਾਂ ਦੀ ਨੁਮਾਇਸ਼ ਲਗਾਈ ਗਈ ਇਸ ਦੌਰਾਨ ਪੋਸਟਰਾਂ ਦੇ ਮਾਧਿਅਮ ਰਾਹੀਂ ਆਮ ਜਨਤਾ ਨੂੰ ਮੋਬਾਇਲ ਦੀ ਆਦਤ ਘੱਟ ਕਰਨ ਅਤੇ ਸੁਚੱਜੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਗਿਆ। ਕੈਂਪ ਦੌਰਾਨ ਡਾਕਟਰ ਅਕਰਸ਼ਣ ਮਹਿਤਾ, ਐਮ. ਡੀ. (ਅੱਖਾਂ ਦੇ ਮਾਹਿਰ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਬਾਇਲ ਦੀ ਜਿਆਦਾ ਵਰਤੋਂ ਨਾਲ ਅੱਖਾਂ ਦੀ ਰੌਸ਼ਨੀ ਪ੍ਰਭਾਵਿਤ ਹੋ ਰਹੀ ਹੈ ਜੋ ਕਿ ਅੱਖਾਂ ਲਈ ਬਹੁਤ ਹੀ ਖਤਰਨਾਕ ਹੈ ਤੇ ਜੇਕਰ ਅਸੀਂ ਮੋਬਾਇਲ ਦੀ ਸੁਚੱਜੀ ਵਰਤੋਂ ਨਾ ਕੀਤੀ ਤਾਂ ਸਾਨੂੰ ਇਸਦੇ ਬਹੁਤ ਬੁਰੇ ਨਤੀਜੇ ਮਿਲ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੁਨਰਜੋਤ ਮੋਬਾਇਲ ਨਸ਼ਾ ਰੋਕੂ ਮੁਹਿੰਮ ਨਾਲ ਜੁੜੋ ਅਤੇ ਇਸ ਮੁਹਿੰਮ ਨੂੰ ਘਰ ਘਰ ਪਹੁੰਚਾਓ ਤਾਂ ਜੋ ਲੋਕਾਂ ਨੂੰ ਮੋਬਾਇਲ ਦੀ ਆਦਤ ਘੱਟ ਕਰਨ ਲਈ ਜਾਗਰੂਕ ਕੀਤਾ ਜਾ ਸਕੇ।
ਡਾਕਟਰ ਰਮੇਸ਼ ਐਮ. ਡੀ. (ਅੱਖਾਂ ਦੇ ਮਾਹਿਰ) ਆਈ ਫਲੂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਖਾਂ ਦੇ ਮਾਹਿਰ ਡਾਕਟਰ ਸਹਿਬਾਨਾਂ ਦੀ ਸਲਾਅ ਅਨੁਸਾਰ ਹੀ ਦਵਾਈ ਲੈਣੀ ਚਾਹੀਦੀ ਹੈ। ਕੈਂਪ ਦੌਰਾਨ ਲਗਭਗ 550 ਮਰੀਜ਼ਾਂ ਨੇ ਲਾਹਾ ਲਿਆ ਅਤੇ 65 ਮਰੀਜ਼ਾਂ ਨੂੰ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਲਈ ਚੁਣਿਆ ਗਿਆ। ਜਿਨ੍ਹਾਂ ਦੇ ਅਪ੍ਰੇਸ਼ਨ ਨੇਚਰ ਟੱਚ ਨਿਊਟਰੇਸ਼ਨ ਦੇ ਸਹਿਯੋਗ ਨਾਲ ਡਾ. ਰਮੇਸ਼ ਸੁਪਰਸਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ ਵਿਖੇ ਅਡਵਾਂਸ ਟੈਕਨੋਲੋਜੀ ਨਾਲ ਬਿਲਕੁੱਲ ਮੁੱਫਤ ਕੀਤੇ ਜਾਣਗੇ। ਕੈਂਪ ਦੌਰਾਨ ਬੱਚਿਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ।