ਰੋਸ਼ਨੀ ਦੇ ਸ਼ਹਿਰ ਜਗਰਾਉਂ ਤੋਂ ਇੰਗਲੈਂਡ ਅਤੇ ਆਸਟ੍ਰੇਲੀਆ ਵਰਗੇ ਵੱਡੇ ਦੇਸ਼ਾਂ ਤੋਂ ਤਜੁਰਬਾ ਲੈਣ ਤੋਂ ਬਾਅਦ ਚੰਡੀਗੜ੍ਹ ਆ ਕੇ ਮਿਊਜ਼ਿਕ ਕੰਪਨੀ ਦੀ ਨੀਂਵ ਰੱਖਣ ਵਾਲੇ ਸੰਜੀਵ ਵਰਮਾ ਨੇ ਇੱਕ ਸਾਲ ਚ ਹੀ ਆਪਣੀ ਕੰਪਨੀ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਗਰਾਉਂ ਦੇ ਹੀ ਗੀਤਕਾਰ ਪੰਕੀ ਜੋ ਇਸ ਸਮੇਂ ਚੰਡੀਗੜ੍ਹ ਵਿੱਚ ਰਹਿ ਰਿਹਾ ਹੈ ਨੇ ਗੱਲਬਾਤ ਦੌਰਾਨ ਕੀਤਾ।ਪੰਕੀ ਨੇ ਕਿਹਾ ਕਿ ਜਗਰਾਉਂ ਵਾਸੀਆਂ ਲਈ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਸੰਜੀਵ ਵਰਮਾ ਨੇ ਪਿਛਲੇ ਇੱਕ ਸਾਲ ਚ ਬਹੁਤ ਹੀ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿਤੇ ਜਿਵੇਂ ਕਿ “ਸਰਾਫਾ ਬਾਜ਼ਾਰ, ਜੈਕ ਡੀ, ਪਾਬਲੋ, ਸੁਪਨਾ, ਲਵ, ਇਹ ਗੀਤ ਅੱਜ ਵੀ ਹਰ ਇਕ ਨੌਜਵਾਨਾਂ ਦੇ ਦਿਲਾਂ ਚ ਰਾਜ ਕਰ ਰਹੇ ਹਨ। ਗੀਤਕਾਰ ਪੰਕੀ ਨੇ ਦੱਸਿਆ ਕਿ ਸੰਜੀਵ ਕੁਮਾਰ ਵਰਮਾ ਨੇ 2021 ਚ ਬਹੁਤ ਵਧੀਆ ਪਹਿਚਾਣ ਬਣਾਈ ਹੁਣ 2022 ਦਾ ਆਗਾਜ਼ ਵੀ ਬੜੇ ਜ਼ੋਰਾਂ ਸ਼ੋਰਾ ਨਾਲ ਕਰਨ ਜਾ ਰਹੇ ਹਨ। ਸਰਾਫਾ ਬਾਜ਼ਾਰ ਦੀ ਮਿਲੀ ਕਾਮਯਾਬ ਤੋਂ ਬਾਅਦ ਅਗਲਾ ਗੀਤ ਜਿਸਦਾ ਟਾਈਟਲ ਹੈ “ਜੱਦੀ ਸਰਦਾਰ” ਜੋ ਕਿ ਏ ਆਰ ਦੇ ਹੀ ਮਸ਼ਹੂਰ ਗਾਇਕ “ਵਰਿੰਦਰ ਵਿੱਕੀ” ਵਲੋਂ ਆਵਾਜ਼ ਦਿੱਤੀ ਗਈ ਹੈ ਜਿਸਨੂੰ ਉਨ੍ਹਾਂ ਨੇ ਆਪਣੀ ਬੜੀ ਸੋਹਣੀ ਆਵਾਜ਼ ਤੇ ਹਿਕ ਦੇ ਜੋਰ ਨਾਲ ਨਿਭਾਇਆ ਹੈ।ਇਸ ਵਿੱਚ ਉਨ੍ਹਾਂ ਦਾ ਸਾਥ ਪੰਜਾਬੀ ਇੰਡਸਟਰੀ ਦੇ ਬੜੇ ਹੀ ਮਸ਼ਹੂਰ ਗਾਇਕ “ਸੰਗਰਾਮ ਹੰਜਰਾ” ਨੇ ਦਿੱਤਾ ਹੈ ਜੋ ਕਿ ਕਿਸੇ ਵੀ ਪਹਿਚਾਣ ਦੇ ਮੋਹਤਾਜ ਨਹੀਂ ਹਨ।ਜਗਰਾਉਂ ਦਾ ਰਹਿਣ ਵਾਲਾ ਨੋਜਵਾਨ ਅਤੇ ਗੀਤਕਾਰੀ ਦੇ ਖੇਤਰ ਵਿਚ ਉਭਰਦਾ ਸਿਤਾਰਾ “ਪੰਕੀ” ਵੱਲੋਂ ਇਹ ਗੀਤ ਲਿਖਿਆ ਗਿਆ ਹੈ। ਗਾਣੇ ਦੇ ਬੋਲ ਬੜੇ ਦਿੱਲ ਖਿੱਚਵੇਂ ਹਨ ਸਰਾਫਾ ਬਾਜ਼ਾਰ ਚ ਵੀ ਇਸੇ ਜੋੜੀ ਨੇ ਦਿੱਲ ਜਿਤਿਆ ਸੀ। ਗੀਤਕਾਰ ਪੰਕੀ ਨੇ ਕਿਹਾ ਕਿ ਉਮੀਦ ਕਰਦੇ ਹਾਂ ਕਿ ਜੱਦੀ ਸਰਦਾਰ ਤੋਂ ਵੀ ਅਸੀਂ ਚੰਗੀ ਉਮੀਦ ਰੱਖਦੇ ਹਾਂ ਇਸ ਗੀਤ ਦਾ ਮਿਊਜ਼ਿਕ “ਟੀ ਕੇ” ਦੁਆਰਾ ਕੀਤਾ ਗਿਆ ਹੈ।ਜੱਦੀ ਸਰਦਾਰ ਗੀਤ ਨੂੰ ਵੱਡਾ ਦਰਸ਼ਾਉਣ ਲਈ ਸੰਜੀਵ ਕੁਮਾਰ ਵਰਮਾ ਨੇ ਪੰਜਾਬੀ ਫ਼ਿਲਮ ਇੰਡਸਟਰੀ ਅਤੇ ਬਾਲੀਵੁੱਡ ਦੇ ਜਾਣੇ ਮਾਣੇ ਚਿਹਰੇ ਲਖਵਿੰਦਰ ਲੱਖਾ ਨੂੰ ਮੁੱਖ ਚਿਹਰੇ ਵਜੋਂ ਕਿਰਦਾਰ ਨਿਭਾਇਆ ਗਿਆ ਹੈ।ਜੋ ਸਰੋਤਿਆਂ ਨੂੰ ਪਸੰਦ ਆਏਗਾ ਅਤੇ ਦੂਸਰਾ ਮਸ਼ਹੂਰ ਚਿਹਰਾ ਬਾਲੀਵੁੱਡ ਦੀ ਮਸ਼ਹੂਰ ਹਿੰਦੀ ਫਿਲਮ “ਕੇਸਰੀ” ਚ ਕਿਰਦਾਰ ਨਿਭਾਉਣ ਵਾਲੇ “ਪ੍ਰਿਤਪਾਲ ਪਾਲੀ” ਵੱਲੋਂ ਨਿਭਾਇਆ ਗਿਆ ਹੈ।ਇਸਦੀ ਵੀਡੀਓ ਤਜ਼ੁਰਬੇਕਾਰ ਵੀਡੀਓ ਡਾਇਰੈਕਟਰ ਸੁਮੀਤ ਸ਼ਰਮਾ ਦੁਆਰਾ ਕੀਤੀ ਗਈ ਹੈ।ਪੰਕੀ ਨੇ ਦੱਸਿਆ ਕਿ ਬੜੀ ਜਲਦੀ ਇਹ ਗੀਤ ਸਰੋਤਿਆਂ ਦੇ ਰੂਬਰੂ ਹੋਏਗਾ