Home Protest ਮਹੁੱਲਾ ਦੀਪ ਨਗਰ ਨਿਵਾਸੀਆ ਦੀ ਹਾਲਤ ਹੋਈ ਬੱਦ ਤੋ ਬੱਤਰ- ਬੱਸਣ

ਮਹੁੱਲਾ ਦੀਪ ਨਗਰ ਨਿਵਾਸੀਆ ਦੀ ਹਾਲਤ ਹੋਈ ਬੱਦ ਤੋ ਬੱਤਰ- ਬੱਸਣ

55
0

ਮੁੱਲਾਂਪੁਰ ਦਾਖਾ 12 ਸਤੰਬਰ (ਸਤਵਿੰਦਰ ਸਿੰਘ ਗਿੱਲ) ਅੱਜ ਮੁਹੱਲਾ ਦੀਪ ਨਗਰ ਰਕਬਾ ਅਜੀਤ ਸਰ ਨਗਰ ਦੇ ਸਮੂਹ ਮੁਹੱਲਾ ਨਿਵਾਸੀਆਂ ਵੱਲੋ ਪਿਛਲੇ 5 ਦਿਨਾਂ ਤੋ ਗੈਸ ਪਾਇਪ ਲਾਇਨ ਪੈਣ ਕਰਕੇ ਜਗਾ ਜਗਾ ਤੇ ਵਾਟਰ ਸਪਲਾਈ ਦੀ ਤੋੜ ਭੰਨ ਹੋਣ ਕਰਕੇ ਪਾਣੀ ਦੀ ਸਪਲਾਈ ਬੰਦ ਚੁੱਕੀ ਹੋਣ ਕਰਕੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸੀਵਰੇਜ ਦਾ ਗੰਦਾ ਪਾਣੀ ਜਮਾ ਹੋਣ ਕਰਕੇ ਲਗਾਤਾਰ ਬਿਮਾਰੀ ਫੈਲਣ ਦਾ ਲੋਕਾਂ ਦੇ ਵਿੱਚ ਸਹਿਮ ਪਾਇਆ ਜਾ ਰਿਹਾ ਹੈ ਇਸ ਮੋਕੇ ਸਮੂਹ ਮੁਹੱਲਾ ਨਿਵਾਸੀਆਂ ਵੱਲੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਬੱਸਣ ਦੇ ਨਾਲ ਸਪੰਰਕ ਕੀਤਾ ਗਿਆ ਤਾਂ ਤੁਰੰਤ ਹੀ ਬਲਵਿੰਦਰ ਸਿੰਘ ਬੱਸਣ ਸਮੂਹ ਵਲ਼ੰਟੀਅਰਾਂ ਨੂੰ ਨਾਲ ਲੈ ਕੇ ਮੋਕਾ ਵੇਖਣ ਲਈ ਦੀਪ ਨਗਰ ਵਿੱਚ ਪਹੁੰਚੇ ਤੇ ਲੋਕਾਂ ਦੀ ਜਿੰਦਗੀ ਬੱਦ ਤੋ ਬੱਤਰ ਪਈ ਹੋਈ ਦੇਖੀ ਤਾਂ ਉਹਨਾ ਮੋਕੇ ਤੇ ਹੀ ਸਬੰਧਿਤ ਅਧਿਕਾਰੀਆਂ ਨੂੰ ਮੋਕੇ ਬੁਲਾਇਆ ਤੇ ਲੋਕਾਂ ਦੀ ਮੁਸ਼ਕਿਲ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਤੇ ਕਰਮਚਾਰੀਆਂ ਨੂੰ ਕੰਮ ਕਰਨ ਲਈ ਲਾਇਆ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਵਾਸਤੇ ਪਾਣੀ ਵਾਲਾ ਟੈਕਰ ਭਰ ਕੇ ਲਿਆਉਣ ਨੂੰ ਆਖਿਆ ਸਬੰਧਿਤ ਅਧਿਕਾਰੀਆਂ ਨੂੰ ਚਤਾਵਣੀ ਦਿੰਦਿਆਂ ਆਖਿਆ ਕਿ ਟਾਲ ਮਟੋਲ ਦੀ ਨੀਤੀ ਪਸੰਦ ਨਈ ਕੀਤੀ ਜਾਵੇਗੀ ਤੇ ਭਗਵੰਤ ਸਿੰਘ ਮਾਨ ਦੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੰਮ ਕਰਨ ਨੂੰ ਕਿਹਾ ਗਿਆ ਤੇ ਕਿਸੇ ਕਿਸਮ ਦੀ ਕਤਾਹੀ ਬਰਦਾਸ਼ਤ ਨਈ ਕੀਤੀ ਜਾਵੇਗੀ ਇਸ ਮੋਕੇ ਦੁਕਾਨਦਾਰ ਪ੍ਰਧਾਨ ਜਸਪ੍ਰੀਤ ਜੱਸੀ,ਟਰੱਕ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਮਾਨ,ਬਿਟੂ ਨਾਗਪਾਲ,ਪ੍ਰਦੀਪ ਭੰਵਰਾ,ਨਵਲ ਕੁਮਾਰ ਸ਼ਰਮਾ,ਰਾਹੂਲ ਜੋਸੀ,ਪਿਸ ਮੁੱਲਾਪੁਰ,ਕਰਤਾਰ ਤੂਰ,ਡਾਂ ਅਜਮੇਰ ਸਿੰਘ,ਗੁਰਬਿੰਦ ਸੱਗੂ, ਸ਼ੁਰੇਸ਼ ਕੁਮਾਰ ਚੱਕੀ ਵਾਲਾ,ਸੁਖਦੇਵ ਕੌਰ , ਰਣਜੀਤ ਕੌਰ, ਰਾਣੀ,ਕਸ਼ਮੀਰੋ ,ਵਿਲਸਨ ਮਸੀਹ ਪਾਸਟਰ,ਆਦਿ ਹਾਜਰ ਸਨ।

LEAVE A REPLY

Please enter your comment!
Please enter your name here