ਮੁੱਲਾਂਪੁਰ ਦਾਖਾ 25 ਸਤੰਬਰ (ਸਤਵਿੰਦਰ ਸਿੰਘ ਗਿੱਲ) ਸ਼ਹੀਦ ਕਰਤਾਰ ਸਿੰਘ ਸਰਾਭਾ ਸਟੇਡੀਅਮ ਵਿਖੇ 2 ਦਿਨਾਂ ਸੈਂਟਰ ਪੱਧਰੀ ਖੇਡਾਂ ਕਰਵਾਈਆਂ ਗਈਆਂ। ਬੱਚਿਆਂ ਦੀ ਕੀਤੀ ਮਿਹਨਤ ਖੂਬ ਰੰਗ ਲਿਆਈ। ਸਰਾਭਾ ਸਕੂਲ ਦੇ ਬੱਚਿਆਂ ਨੇ ਸੈਂਟਰ ਪੱਧਰੀ ਖੇਡਾਂ ‘ਚ ਮਾਰੀਆਂ ਮੱਲਾਂ। ਕਬੱਡੀ ਨੈਸ਼ਨਲ ਸਟਾਈਲ ਮੁੰਡੇ ਪਹਿਲਾ ਸਥਾਨ,ਕਬੱਡੀ ਨੈਸ਼ਨਲ ਸਟਾਈਲ ਕੁੜੀਆਂ ਪਹਿਲਾ ਸਥਾਨ,ਰੱਸਾਕਸ਼ੀ ਮੁਕਾਬਲਾ ਪਹਿਲਾ ਸਥਾਨ ,ਕਬੱਡੀ ਸਰਕਲ ਸਟਾਈਲ ਮੁੰਡੇ ਪਹਿਲਾ ਸਥਾਨ,100 ਮੀਟਰ ਲੜਕੇ ਪਹਿਲਾ ਸਥਾਨ ਰਾਜਨ ਕੁਮਾਰ,100 ਮੀਟਰ ਲੜਕੀਆਂ ਤੀਜਾ ਸਥਾਨ ਪਿੰਕੀ ਕੁਮਾਰੀ,200 ਮੀਟਰ ਲੜਕੀਆਂ ਦੂਜਾ ਸਥਾਨ ਪ੍ਰਭਜੋਤ ਕੌਰ,400 ਮੀਟਰ ਲੜਕੇ ਦੂਜਾ ਸਥਾਨ ਅਵਦੇਸ਼ ਕੁਮਾਰ,400 ਮੀਟਰ ਲੜਕੀਆਂ ਪਹਿਲਾ ਸਥਾਨ ਰੀਤਾਂ ਦੇਵੀ, 600 ਮੀਟਰ ਲੜਕੇ ਪਹਿਲਾ ਸਥਾਨ ਰਾਜਨ ਕੁਮਾਰ,ਰਿਲੇਅ ਰੇਸ ਲੜਕੇ ਪਹਿਲਾ ਸਥਾਨ, ਸਮਰਿਲੇਅ ਰੇਸ ਲੜਕੀਆਂ ਪਹਿਲਾ ਸਥਾਨ,ਸ਼ਾਰਟ ਪੁਟ ਲੜਕੇ ਪਹਿਲਾ ਸਥਾਨ ਰਮਨ ਕੁਮਾਰ ,ਸ਼ਾਰਟ ਪੁਟ ਲੜਕੀਆਂ ਦੂਜਾ ਸਥਾਨ ਮੁਸਕਾਨ,ਲੰਬੀ ਛਾਲ ਲੜਕੇ ਪਹਿਲਾਂ ਸਥਾਨ ਅਵਦੇਸ਼ ਕੁਮਾਰ,ਲੰਬੀ ਛਾਲ ਲੜਕੀਆਂ ਤੀਜਾ ਸਥਾਨ,ਕੁਸ਼ਤੀਆਂ 25 ਕਿਲੋ ਪਹਿਲਾ ਸਥਾਨ ਅਕਸ਼ੀਸ਼ ਕੁਮਾਰ,ਕੁਸ਼ਤੀਆਂ 28 ਕਿਲੋ ਪਹਿਲਾ ਸਥਾਨ ਰਾਜਨ ਕੁਮਾਰ, ਕੁਸ਼ਤੀਆਂ 30 ਕਿਲੋ ਦੂਜਾ ਸਥਾਨ ਦਿਲ ਖ਼ੁਸ਼ ਕੁਮਾਰ।ਇਸ ਮੌਕੇ ਬੀ ਪੀ ਓ ਸੁਧਾਰ ਸ੍ਰੀ ਸੁਰਿੰਦਰ ਕੁਮਾਰ ਸ਼ਰਮਾ, ਸਮਾਜ ਸੇਵੀ, ਸ.ਟਹਿਲ ਸਿੰਘ ਕੈਲੇ ਵੱਲੋਂ ਬੱਚਿਆਂ ਅਤੇ ਅਧਿਆਪਕਾਂ ਨੂੰ ਵੀ ਸਨਮਾਨ ਕੀਤਾ ਅਤੇ ਬੱਚਿਆਂ ਨੂੰ ਸੰਬੋਧਨ ਘਰਦਿਆਂ ਹੌਂਸਲਾ ਵਧਾਇਆ। ਇਸ ਮੌਕੇ ਹੈੱਡ ਟੀਚਰ ਰਾਜਿੰਦਰ ਕੌਰ ਸਰਾਭਾ, ਅਮਰ ਸਿੰਘ, ਸੁਖਵੀਰ ਕੌਰ, ਪਰਮਜੀਤ ਕੌਰ, ਜਗਦੀਸ਼ ਕੌਰ, ਸੁਰਜੀਤ ਕੌਰ, ਸਵਿੰਦਰ ਸਿੰਘ ਮਿੰਟੂ, ਦੇਸ਼ਰਾਜ, ਇੰਦਰਜੀਤ ਸਿੰਘ ਜੋਧਾਂ ਆਦਿ ਹਾਜ਼ਰ ਸਨ।