Home Protest ਸ਼ਹਿਰੀ ਵਿਕਾਸ ਦੇ 73 ਕੰਮ ਚੜੇ ਕੌਂਸਲਰਾਂ ਦੀ ਆਪਸੀ ਧੜੇਬੰਦੀ ਦੀ ਭੇਂਟ-...

ਸ਼ਹਿਰੀ ਵਿਕਾਸ ਦੇ 73 ਕੰਮ ਚੜੇ ਕੌਂਸਲਰਾਂ ਦੀ ਆਪਸੀ ਧੜੇਬੰਦੀ ਦੀ ਭੇਂਟ- ਖੰਨਾ

34
0

ਨਗਰ ਕੋਂਸਲ ਚ ਧੜੇਬੰਦੀ ਸਿਖਰਾਂ ਤੇ , ਸ਼ਹਿਰ ਚ ਮੱਚੀ ਹਾਹਾਕਾਰ

ਜਗਰਾਉਂ, 5 ਅਕਤੂਬਰ ( ਭਗਵਾਨ ਭੰਗੂ)-ਸਥਾਨਕ ਨਗਰ ਕੌਂਸਲ ਚ ਹਕੂਮਤੀ ਵਿਧਾਇਕ ਦੀ ਹੱਲਾਸ਼ੇਰੀ ਤੇ ਕੌਂਸਲਰਾਂ ਦੀ ਆਪਸੀ ਧੜੇਬੰਦੀ ਸਿਖਰਾਂ ਤੇ ਪੰਹੁਚੀ ਹੋਈ ਹੈ। ਸਿੱਟੇ ਵਜੋਂ ਸ਼ਹਿਰ ਦੇ ਵਿਕਾਸ ਦੇ 73 ਮਹੱਤਵਪੂਰਣ ਕੰਮ ਵਿਰੋਧੀ ਧੜੇ ਵਲੋਂ ਡਾਇਰੈਕਟਰ ਲੋਕਲ ਬਾਡੀ ਕੋਲ ਸ਼ਿਕਾਇਤ ਭੇਜਣ ਕਾਰਨ ਖੂਹ ਚ ਸੁੱਟ ਦਿਤੇ ਗਏ ਹਨ, ਲਗਾਤਾਰ ਲਟਕ ਰਹੇ ਹਨ। ਸਥਾਨਕ ਨਗਰ ਕੌਂਸਲ ਚ ਐਸ ਓ, ਐਮ ਈ, ਏ ਐਮ ਈ, ਅਕਾਉਂਟੈਂਟ ਦੀਆਂ ਮਹੱਤਵਪੂਰਣ ਪੁਰਨ ਪੋਸਟਾਂ ਖਾਲੀ ਪਈਆਂ ਹਨ।
ਸ਼ਹਿਰ ਦੀਆਂ ਟੁੱਟੀਆਂ ਸੜਕਾਂ, ਕਲੋਨੀਆਂ ਮੁਹੱਲਿਆਂ ਦੇ ਲਟਕ ਰਹੇ ਕੰਮ, ਸਫਾਈ ਤੇ ਸਟਰੀਟ ਲਾਈਟ ਦਾ ਮੰਦਾ ਹਾਲ ਸ਼ਹਿਰ ਦੇ ਪ੍ਰਬੰਧ ਦਾ ਮੁੰਹ ਚਿੜਾ ਰਿਹਾ ਹੈ। ਕੱਚਾ ਮਲਕ ਰੋਡ ਫਿਰ ਕੱਚੀ ਹੋ ਗਈ ਹੈ, ਕਪੂਰ ਇਨਕਲੇਵ ਕਲੋਨੀ ਚੋਂ ਤਿੰਨ ਕਲੋਨੀਆਂ ਨੂੰ ਨਿਕਲਦੀ ਸੜਕ ਦੀ ਮੁੜ ੳਸਾਰੀ ਲਈ ਆਇਆ ਸਮਾਨ ਵਿਰੋਧੀ ਧੜੇ ਦੀ ਸ਼ਿਕਾਇਤ ਕਾਰਨ ਠੇਕੇਦਾਰ ਨੇ ਚੁੱਕ ਲਿਆ ਹੈ। ਸਾਰੀਆਂ ਸੜਕਾਂ ਦੇ ਦੋਹੇਂ ਪਾਸੇ ਇਨਕਰੋਚਮੈੰਟ ਤਾਂ ਹੈ ਹੀ, ਜੰਗਲੀ ਬੂਟੀ ਤੇ ਗੰਦਗੀ ਦੇ ਢੇਰ ਦੇਸ਼ਭਗਤ ਲਾਲਾ ਲਾਜਪਤ ਦੇ ਨਗਰ ਦਾ ਮੁੰਹ ਚਿੜਾ ਰਹੇ ਹਨ। ਸ਼ਹਿਰ ਦਾ ਸ਼ਹੀਦ ਭਗਤ ਸਿੰਘ ਕਮਿਉਨਟੀ ਸੈੰਟਰ, ਬਹੁਤ ਅਮੀਰ ਲਾਲਾ ਲਾਜਪਤ ਰਾਏ ਲਾਇਬ੍ਰੇਰੀ ਬਰਬਾਦ ਹੋ ਚੁੱਕੀ ਹੈ। ਪੁਰਾਣੀ ਦਾਣਾ ਮੰਡੀ ਚ ਸਬਜੀ ਵੈੰਡਰਾਂ ਲਈ ਬਣਾਈ ਜਗਾ ਦੇ ਜੰਗਲੇ ਚੋਰੀ ਹੋ ਚੁਕੇ ਹਨ । ਅੱਜ ਸਥਾਨਕ ਹਰੀ ਭਰੀ ਕਲੋਨੀ ਈਸਟ ਮੋਤੀ ਬਾਗ ਦੇ ਵਾਸੀਆਂ ਦਾ ਵਫਦ ਪ੍ਰਧਾਨ ਗੁਲਸ਼ਨ ਕਾਲੜਾ ਦੀ ਅਗਵਾਈ ਚ ਨਗਰ ਕੋਂਸਲ ਪ੍ਰਧਾਨ ਜਤਿੰਦਰ ਰਾਣਾ ਨੂੰ ਮਿਲਿਆ ਤੇ ਪੂਡਾ ਅਪਰੂਵਡ ਕਲੋਨੀ ਦੀਆਂ ਟੁੱਟ ਖਿੰਡ ਗਈਆਂ ਸੜਕਾਂ ਦੀਆਂ ਮੁੜਉਸਾਰੀ ਦਾ ਕੰਮ ਕਰਵਾਉਣ ਲਈ ਗੁਹਾਰ ਲਗਾਈ। ਪ੍ਰਧਾਨ ਰਾਣਾ ਨੇ ਦੋ ਤਿੰਨ ਦਿਨ ਚ ਮੰਗ ਸਬੰਧੀ ਯੋਗ ਹੱਲ ਕੱਢਣ ਦਾ ਭਰੋਸਾ ਦਿੱਤਾ। ਇਸ ਸਬੰਧੀ ਸ਼ਹਿਰਵਾਸੀਆਂ ਚ ਆਮ ਚਰਚਾ ਹੈ ਕਿ ਬਦਲਾਅ ਵਾਲੀ ਹਕੂਮਤ ਦਾ ਅਕਲੀਆਂ ਕਾਂਗਰਸੀਆਂ ਨਾਲੋਂ ਕੀ ਫਰਕ ਹੈ ? ਪਹਿਲਾਂ ਟਰੱਕ ਯੂਨੀਅਨ ਦੇ ਕੰਮਾਂ ਦੇ ਮਾਮਲੇ ਚ, ਫਿਰ ਕੋਠੀ ਮਾਮਲੇ ਚ, ਫਿਰ ਨਗਰ ਕੌਂਸਲ ਦੀ ਪ੍ਰਧਾਨਗੀ ਹਥਿਆਉਣ ਦੇ ਮਾਮਲੇ ਚਰਚਾ ਵਿੱਚ ਰਹੀ ਹਲਕਾ ਵਿਧਾਇਕ ਤੋਂ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਇਹ ਵਿਚਾਰ ਅੱਜ ਇਥੇ ਪ੍ਰਗਟ ਕਰਦਿਆਂ ਨਗਰ ਸੁਧਾਰ ਸਭਾ ਦੇ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਆਉਂਦੇ ਦਿਨਾਂ ਚ ਸ਼ਹਿਰ ਦੀਆਂ ਸਾਰੀਆਂ ਲੋਕਪੱਖੀ ਸੰਸਥਾਵਾਂ ਦੀ ਮੀਟਿੰਗ ਚ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ ।

LEAVE A REPLY

Please enter your comment!
Please enter your name here