“ਸੱਚ ਨੂੰ ਪ੍ਰੇਸ਼ਾਨ ਕੀਤਾ ਜਾ ਸਕਦਾ ਪਰ ਹਰਾਇਆ ਨਹੀਂ ਜਾ ਸਕਦਾ”- ਬੈਂਸ
ਲੁਧਿਆਣਾ, 5 ਅਕਤੂਬਰ ( ਜਗਰੂਪ ਸੋਹੀ)-ਤਕਰੀਬਨ 5 ਸਾਲ ਪਹਿਲਾਂ ਵੇਰਕਾ ਮਿਲਕ ਪਲਾਂਟ ਵੱਲੋ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨਾਲ ਕੀਤੀ ਜਾ ਰਹੀ ਹੇਰਾ-ਫ਼ੇਰੀ ਨੂੰ ਮੀਡੀਆ ਦੀ ਹਾਜ਼ਰੀ ਵਿੱਚ ਬੇਨਕਾਬ ਕਰਨ ਤੇ ਸਮੇਂ ਦੀ ਹਕੂਮਤ ਵੱਲੋਂ ਉਲਟਾ ਸਿਮਰਜੀਤ ਬੈਂਸ ਉਪਰ ਹੀ ਝੂਠਾ ਮੁਕਦਮਾ ਦਰਜ ਕਰ ਦਿੱਤਾ ਗਿਆ ਸੀ।ਦਰਜ਼ਨਾਂ ਪੇਸ਼ੀਆਂ ਭੁਗਤਣ ਉਪਰੰਤ ਅੱਜ ਮਾਣਯੋਗ ਅਦਾਲਤ ਨੇ ਕਾਬਿਲ ਵਕੀਲ ਵਿਜੇ ਬੀ ਵਰਮਾ ਅਤੇ ਚੇਤਨ ਵਰਮਾ(ਪ੍ਰਧਾਨ ਬਾਰ) ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਇਸ ਮੁਕਦਮੇ ਵਿੱਚ ਇਨਸਾਫ਼ ਕਰਦੇ ਹੋਏ ਸਿਮਰਜੀਤ ਬੈਂਸ ਨੂੰ ਬਰੀ ਕਰ ਦਿੱਤਾ ਹੈ। ਇਸ ਮੌਕੇ ਬੈਂਸ ਨੇ ਕਿਹਾ ਕਿ “ਸੱਚ ਨੂੰ ਪ੍ਰੇਸ਼ਾਨ ਕੀਤਾ ਜਾ ਸਕਦਾ ਪਰ ਹਰਾਇਆ ਨਹੀਂ ਜਾ ਸਕਦਾ”। ਉਨ੍ਹਾਂ ਵਕੀਲ ਜਸਵਿੰਦਰ ਸਿਬਲ ਅਤੇ ਐਡਵੋਕੇਟ ਕੁਲਵਿੰਦਰ ਕੌਰ ਦਾ ਸਾਥ ਦੇਣ ਲਈ ਸਪੈਸ਼ਲ ਧੰਨਵਾਦ ਕੀਤਾ !!