ਨੂਰ ਸ਼ਰਮਾ ਤੇ ਅਨੁੁਸ਼ਕਾ ਸ਼ਰਮਾ ਦੀ ਨੈਸਨਲ ਖੇਡਾਂ ਲਈ ਹੋਈ ਚੋਣ
ਜਗਰਾਓ, 12 ਅਕਤੂਬਰ ( ਲਿਕੇਸ਼ ਸ਼ਰਮਾਂ)-67 ਵੀਆ ਤੀਰ ਅੰਦਾਜੀ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਡੀ ਏ ਵੀ ਕਾਲਜ ਅਬੋਹਰ ਜਿਲ੍ਹਾ ਫਜਿਲਕਾ ਵਿੱਖੇ ਮਿਤੀ 06/10/2023 ਤੋਂ 09/10/2023 ਤੱਕ ਕਰਵਾਈਆਂ ਗਈਆਂ ।ਇੰਨਾਂ ਸਟੇਟ ਪੱਧਰ ਦੀਆ ਖੇਡਾਂ ਵਿੱਚ ਡੀ ਏ ਵੀ ਸਕੂਲ ਜਗਰਾਉ ਦੇ ਖਿਡਾਰੀਆਂ ਨੇ ਵੀ ਜਿਲ੍ਹਾ ਲੁਧਿਆਣਾ ਵੱਲੋ ਤੀਰ ਅੰਦਾਜੀ ਵਿੱਚ ਜਿੱਤ ਦੇ ਝੰਡੇ ਗੱਡੇ । ਪ੍ਰਿੰਸੀਪਲ ਵੇਦ ਵ੍ਰਤ ਪਲਾਹਾਂ ਨੇ ਦੱਸਿਆ ਅੰਡਰ -14 ਸਾਲ ਲੜਕੀਆਂ ਵਿੱਚ ਅਨੁਸਕਾ ਸ਼ਰਮਾ ਨੇ 20 ਮੀਟਰ ਤੇ 30 ਮੀਟਰ ਇੰਡੀਅਨ ਰਾਉਂਡ ਤੀਰ ਅੰਦਾਜੀ ਵਿੱਚ ਬਹੁਤ ਵਧੀਆ ਪਰਦਰਸ਼ਨ ਕਰਦੇ ਹੋਏ ਗੋਲ਼ਡ ਮੈਡਲ ਪ੍ਰਾਪਤ ਕੀਤੇ ਤੇ ਓਵਰਆਲ ਤਿੰਨ ਗੋਲ਼ਡ ਮੈਡਲ ਪ੍ਰਾਪਤ ਕੀਤੇ । ਅੰਡਰ-17 ਲੜਕੀਆਂ ਵਿੱਚ ਅੰਕੁਰਪ੍ਰੀਤ ਕੌਰ ਨੇ ਰੀਕਰਵ ਰਾਉਂਡ ਵਿੱਚ ਟੀਮ ਦਾ ਸਿਲਵਰ ਮੈਡਲ ਪ੍ਰਾਪਤ ਕੀਤਾ ਤੇ ਨੂਰ ਸ਼ਰਮਾ ਨੇ ਕੰਮਪਾਉਡ ਰਾਉਂਡ ਵਿੱਚ ਚੌਥੇ ਸਥਾਨ ਤੇ ਰਹੀ । ਸਕੂਲ ਦੇ ਫਿਜੀਕਲ ਦੇ ਐਚ ਓ ਡੀ ਹਰਦੀਪ ਸਿੰਘ ਬਿੰਜਲ ਨੇ ਦੱਸਿਆ ਕਿ ਅਨੁਸਕਾ ਸ਼ਰਮਾ ਤੇ ਨੂਰ ਸ਼ਰਮਾ ਦੀ ਚੋਣ ਗੁਜਰਾਤ ਸਟੇਟ ਵਿੱਚ ਹੋਣ ਵਾਲੀਆਂ ਤੀਰ ਅੰਦਾਜੀ ਦੀਆ ਨੈਸਨਲ ਖੇਡਾਂ ਲਈ ਵੀ ਕੀਤੀ ਗਈ ਹੈ । ਇਸ ਤੋਂ ਇਲਾਵਾ ਕ੍ਰਿਸਵ ਗੁਪਤਾ , ਸੌਰਿਆ ਗੇਦਰ , ਬੀ ਐਸ ਇਲਿਕਸਰ , ਤੇ ਮਾਨਵਦੀਪ ਸਿੰਘ ਨੇ ਵੀ ਸਟੇਟ ਪੱਧਰ ਦੇ ਮੁਕਾਬਲੇ ਵਿੱਚ ਭਾਗ ਲਿਆ । ਸਕੂਲ ਦੇ ਸਟਾਫ਼ ਵੱਲੋ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ ।ਪ੍ਰਿੰਸੀਪਲ ਵੇਦ ਵ੍ਰਤ ਪਲਾਹਾ ਵੱਲੋ ਡੀ ਪੀ ਈ ਸੁਰਿੰਦਰ ਪਾਲ ਵਿੱਜ , ਡੀ ਪੀ ਜਗਦੀਪ ਸਿੰਘ ਤੇ ਜੇਤੂ ਖਿਡਾਰੀਆਂ ਦੇ ਮਾਪਿਆ ਨੂੰ ਵੀ ਵਧਾਈ ਦੇ ਪਾਤਰ ਦੱਸਿਆ ।