ਮੋਗਾ (ਕੁਲਵਿੰਦਰ ਸਿੰਘ)11 ਅਤੇ 12 ਅਪ੍ਰੈਲ ਨੂੰ ਸ਼ਾਮ ਦੇ ਦੀਵਾਨ ਸਜਾਏ ਜਾਣਗੇ । ਰਹਿਰਾਸ ਉਪਰੰਤ ਹਜ਼ੂਰੀ ਰਾਗੀ ਜੱਥਾ ਕੀਰਤਨ ਅਤੇ ਪੰਥ ਦੇ ਮਹਾਨ ਕਥਾਵਾਚਕ ਗਿਆਨੀ ਕੁਲਵੰਤ ਸਿੰਘ ਲੁਧਿਆਣੇ ਵਾਲੇ ਰਾਤ 8 ਵਜੇ ਤੋਂ 9-10 ਤੱਕ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ।ਮਿਤੀ 13 ਅਪ੍ਰੈਲ ਦਿਨ ਬੁੱਧਵਾਰ ਨੂੰ ਸਵੇਰੇ 8-30 ਵਜੇ ਮਹਾਨ ਅੰਮ੍ਰਿਤ ਸੰਚਾਰ ਹੋਵੇਗਾ
ਅੰਮ੍ਰਿਤ ਅਭਿਲਾਖੀ ਕੇਸੀ ਇਸ਼ਨਾਨ ਕਰਕੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ ਜੀ । ਕਕਾਰਾਂ ਦੀ ਸੇਵਾ ਗੁਰ ਘਰ ਵੱਲੋਂ ਕੀਤੀ ਜਾਵੇਗੀ।ਮਿਤੀ 14 ਅਪ੍ਰੈਲ ਦਿਨ ਵੀਰਵਾਰ ਨੂੰ ਖਾਲਸਾ ਸਿਰਜਣਾ ਦਿਵਸ ਮਨਾਏ ਜਾਣਗੇ । ਅੰਮ੍ਰਿਤ ਵੇਲੇ ਦੇ ਦੀਵਾਨਾ ਉਪਰੰਤ 9-30 ਵਜੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਜਾਣਗੇ
ਉਪਰੰਤ ਖੁੱਲੇ ਦੀਵਾਨ ਸਜਾਏ ਜਾਣਗੇ
ਹਜ਼ੂਰੀ ਰਾਗੀ ਜੱਥਾ, ਰਾਗੀ ਸੋਹਣ ਸਿੰਘ ਖਾਲਸਾ ਜੀ ਅਤੇ ਕਥਾਵਾਚਕ ਭਾਈ ਗੁਲਾਬਜਿੰਦਰ ਸਿੰਘ ਜੀ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਾਲੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਗੇ
ਗੁਰਦੁਆਰਾ ਸ੍ਰੀ ਨਾਮਦੇਵ ਭਵਨ ਅਕਾਲਸਰ ਰੋਡ ਕਮੇਟੀ ਸਮੂੰਹ ਮੈਂਬਰ ਸਾਹਿਬਾਨ ਪ੍ਰਧਾਨ ਭਾਈ ਕੁਲਦੀਪ ਸਿੰਘ ਬੱਸੀਆਂ ਵੱਲੋਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਰੇ ਸਮਾਗਮਾਂ ਵਿੱਚ ਸਮੇ ਸਿਰ ਪਹੁੰਚਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ । ਗੂਰ ਕਾ ਲੰਗਰ ਅਤੁੱਟ ਵਰਤੇਗਾ ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਨੇ ਦਿੱਤੀ