Home Uncategorized ਪੰਜਾਬ ਸਰਕਾਰ ਵੱਲੋ ਆਰਮੀ ਅਗਨੀਵੀਰ ਭਰਤੀ, ਪੰਜਾਬ ਪੁਲਿਸ, ਰੇਲਵੇ ਪੁਲਿਸ ਭਰਤੀ ਲਈ...

ਪੰਜਾਬ ਸਰਕਾਰ ਵੱਲੋ ਆਰਮੀ ਅਗਨੀਵੀਰ ਭਰਤੀ, ਪੰਜਾਬ ਪੁਲਿਸ, ਰੇਲਵੇ ਪੁਲਿਸ ਭਰਤੀ ਲਈ ਮੁਫਤ ਲਿਖਤੀ ਪੇਪਰ ਅਤੇ ਫਿੱਜੀਕਲ ਟਰੇਨਿੰਗ ਸੀ-ਪਾਈਟ ਕੈਂਪ ਰਣੀਕੇ, ਅੰਮ੍ਰਿਤਸਰ ਵਿਖੇ ਸ਼ੁਰੂ

49
0

਼‌
ਅੰਮ੍ਰਿਤਸਰ 2 ਜੁਲਾਈ (ਅਨਿਲ – ਸੰਜੀਵ) : ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ-ਰੋਜ਼ਗਾਰ ਦੇ ਕਾਬਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਦੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਰੋਜ਼ਗਾਰ ਅਫਸਰ ਸ਼੍ਰੀ ਨਰੇਸ਼ ਕੁਮਾਰ ਨੇ ਕੀਤਾ ਉਹਨਾ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਵਿਖੇ ਪੰਜਾਬ ਸਰਕਾਰ ਵੱਲੋ ਸਥਾਪਿਤ ਕੀਤੇ ਸੀ-ਪਾਈਟ ਸੈਂਟਰ ਰਣੀਕੇ ਵਿਖੇ ਨੋਜਵਾਨਾ ਨੂੰ ਆਰਮੀ,ਪੁਲਿਸ ਅਤੇ ਰੇਲਵੇ ਪੁਲਿਸ ਦੀ ਭਰਤੀ ਲਾਈ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ।ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਇਆ ਸੀ-ਪਾਈਟ ਕੈਂਪ ਰਣੀਕੇ, ਅੰਮ੍ਰਿਤਸਰ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ ਨੇ ਦੱਸਿਆ ਹੈ ਕਿ ਜਿਲ੍ਹਾਂ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਦੇ ਯੁਵਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੋ ਯੁਵਕ ਆਈ.ਟੀ.ਐਫ, ਆਰ.ਪੀ.ਐਫ ਦੇ ਲਿਖਤੀ ਪੇਪਰ ਅਤੇ ਪੰਜਾਬ ਪੁਲਿਸ ਦੇ ਫਿਜੀਕਲ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਯੁਵਕ ਸੀ-ਪਾਈਟ ਕੈਂਪ ਰਣੀਕੇ, ਅੰਮ੍ਰਿਤਸਰ ਵਿਖੇ ਆ ਕੇ ਤਿਆਰੀ ਕਰ ਸਕਦੇ ਹਨ। ਪੰਜਾਬ ਪੁਲਿਸ ਦੀ ਫਿਜੀਕਲ ਦੀ ਤਿਆਰੀ 10 ਜੂਨ 2024 ਤੋਂ ਸ਼ੁਰੂ ਹੈ। ਚਾਹਵਾਨ ਨੌਜਵਾਨ ਲਿਖਤੀ ਪੇਪਰ ਅਤੇ ਫਿਜੀਕਲ ਟੈਸਟ ਲਈ ਜਰੂਰੀ ਦਸਤਾਵੇਜ ਦੀਆਂ ਫੋਟੋ ਕਾਪੀਆਂ ਜਿਵੇ ਕਿ ਆਧਾਰ ਕਾਰਡ, ਦਸਵੀਂ ਕਲਾਸ ਜਾ ਬਾਰਵੀਂ ਕਾਲਸ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ ਫੋਟੋਵਾਂ ਅਤੇ ਆਨਲਾਈਨ ਰਜ਼ਿਸਟਰੇਸ਼ਨ ਦੀ ਕਾਪੀ ਲਈ ਕੈਂਪ ਵਿੱਚ ਰਿਪੋਰਟ ਕਰ ਸਕਦੇ ਹਨ। ਕੈਂਪ ਦੇ ਅਧਿਕਾਰੀ ਦੇ ਦੱਸਿਆ ਹੈ ਕਿ ਟਰੇਨਿੰਗ ਦੌਰਾਨ ਯੂਵਕਾ ਨੂੰ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵੱਲੋਂ ਮੁਫਤ ਦਿੱਤਾ ਜਾਵੇਗਾ।ਹੋਰ ਵਧੇਰੇ ਜਾਣਕਾਰੀ ਲਈ ਦਫਤਰ ਦੇ ਟੈਲੀਗ੍ਰਮ ਪੇਜ https://tinyurl.com/dbeeasr ਨਾਲ ਜੁੜੋ ਜਾ ਦਫਤਰ ਦੇ ਮੋਬਾਇਲ ਨੰਬਰ 9915789068 ਤੇ ਸਪੰਰਕ ਕਰ ਸਕਦੇ ਹਨ ਜਾ ਸੀ-ਪਾਈਟ ਦੇ ਮੋਬਾਇਲ ਨੰਬਰ 7009317626,9872840492 ਤੇ ਸੰਪਰਕ ਕਰ ਸਕਦੇ ਹਨ ਅਤੇ ਸੀ -ਪਾਈਟ ਕੈਂਪ ਰਣੀਕੇ, ਅੰਮ੍ਰਿਤਸਰ ਵਿਖੇ ਆ ਕੇ ਟਰੇਨਿੰਗ ਦਾ ਲਾਭ ਲੈਣ।
===—