ਜਗਰਾਉਂ, 27 ਜੂਨ ( ਭਗਵਾਨ ਭੰਗੂ, ਜਗਰੂਪ ਸੋਹੀ )-ਸਥਾਨਕ ਦਾਣਾ ਮੰਡੀ ਵਿਖੇ ਐੱਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਉਂ ਅਤੇ ਅਬਜਰਬਰ ਜੱਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਮੂੰਗੀ ਅਤੇ ਮੱਕੀ ਤੇ ਐਮ ਐਸ ਪੀ ਅਨੁਸਾਰ ਖਰੀਦ ਨਾ ਕਰਨ ਤੇ ਰੋਸ ਧਰਨਾ ਲਗਾਇਆ ਗਿਆ। ਇਸ ਮੌਕੇ ਜੱਥੇਦਾਰ ਤੀਰਥ ਸਿੰਘ ਮਾਹਲਾ, ਐੱਸ ਆਰ ਕਲੇਰ ਅਤੇ ਭਾਗ ਸਿੰਘ ਮੱਲਾ ( ਦੋਵੇ ਸਾਬਕਾ ਵਿਧਾਇਕ ) ਨੇ ਕਿਹਾ ਕਿ ਸਰਕਾਰ ਨੇ ਕਿਸਾਨਾ ਨੂੰ ਖੇਤੀ ਵਿਭਿੰਨਤਾ ਲਾਗੂ ਕਰਨ ਲਈ ਪ੍ਰੇਰਨਾ ਕਰਦੇ ਹੋਏ ਮੂੰਗੀ ਅਤੇ ਮੱਕੀ ਤੇ ਐਮ ਐਸ ਪੀ ਦੇਣ ਦਾ ਐਲਾਨ ਕੀਤਾ ਸੀ। ਕਿਸਾਨਾ ਨੇ ਉਸ ਅਨੁਸਾਰ ਮੂੰਗੀ ਅਤੇ ਮੱਕੀ ਦੀ ਕਾਸ਼ਤ ਕੀਤੀ ਪ੍ਰੰਤੂ ਅੱਜ ਦੋਹਾਂ ਫਸਲਾ ਤੇ ਐਮ ਐਸ ਪੀ ਦੇਣ ਤੋਂ ਸਰਕਾਰ ਪਿੱਛੇ ਹਟ ਰਹੀ ਹੈ। ਇਸ ਕਾਰਨ ਕਿਸਾਨਾ ਨੂੰ ਘੱਟੋ-ਘੱਟ ਇਕ ਹਜਾਰ ਰੁਪਏ ਪ੍ਰਤੀ ਕੁਇੰਟਲ ਦਾ ਮੂੰਗੀ ਤੇ ਅਤੇ 500 ਰੁਪਏ ਮੱਕੀ ਦਾ ਘੱਟ ਮੁੱਲ ਮਿਲ ਰਿਹਾ ਹੈ। ਸਰਕਾਰ ਨੂੰ ਅਪੀਲ ਕੀਤੀ ਜਾਦੀ ਹੈ ਕਿ ਐਮ ਐਸ ਪੀ ਅਤੇ ਜਿਸ ਰੇਟ ਨਾਲ ਕਿਸਾਨ ਨੇ ਮੂੰਗੀ ਅਤੇ ਮੱਕੀ ਵੇਚੀ ਹੈ ਉਸ ਦਾ ਜੋ ਅੰਤਰ ਹੈ ਸਰਕਾਰ ਉਸ ਦੀ ਭਰਪਾਈ ਕਰੇ। ਇਸ ਮੌਕੇ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਤੇ ਹਲਕਾ ਇੰਚਾਰਜ ਰਾਏਕੋਟ ਬਲਵਿੰਦਰ ਸਿੰਘ ਸੰਧੂ, ਜਿਲਾ ਯੂਥ ਪ੍ਰਧਾਨ ਪ੍ਰਭਜੋਤ ਧਾਲੀਵਾਲ ਨੇ ਕਿਹਾ ਕਿ ਸਰਕਾਰ ਕਿਸਾਨਾ ਨਾਲ ਕੀਤੇ ਐਮ ਐਸ ਪੀ ਦੇ ਵਾਅਦੇੇ ਤੋਂ ਭੱਜ ਰਹੀ ਹੈ, ਜੋ ਨਿੰਦਣਯੋਗ ਹੈ। ਸਰਕਾਰ ਐਮ ਐਸ ਪੀ ਤੇ ਦੋਨਾ ਫਸਲਾਂ ਦੀ ਖਰੀਦ ਯਕੀਨੀ ਬਣਾਵੇ। ਇਸ ਮੌਕੇ ਆਗੂਆਂ ਨੇ ਸਰਕਾਰ ਨੂੰ ਕਿਸਾਨਾਂ ਨਾਲ ਕੀਤਾ ਵਾਅਦਾ ਯਾਦ ਕਰਵਾਉਦਿਆਂ ਕਿਸਾਨਾਂ ਨਾਲ ਕੀਤੇ ਵਾਅਦੇ ਮੁਤਾਬਕ ਮੂੰਗੀ ਤੇ ਮੱਕੀ ਦਾ ਬਣਦਾ ਭਾਅ ਦੇਵੇ। ਇਸ ਮੌਕੇ ਸਾਬਕਾ ਚੈਆਰਮੈਨ ਦੀਦਾਰ ਮਲਕ, ਬਿੰਦਰ ਮਨੀਲਾ, ਜੱਥੇਦਾਰ ਗੁਰਮੇਲ ਸਿੰਘ ਆਂਡਲੂ ਨੇ ਕਿਹਾ ਕਿ ਜਗਰਾਉਂ ਮੰਡੀ ਵਿੱਚ ਕਿਸਾਨ ਵੀਰਾਂ ਦੀ ਮੱਕੀ ਤੇ ਮੂੰਗੀ ਖੁੱਲੇ ਅਸਮਾਨ ਹੇਠ ਪਈ ਹੈ, ਉਸ ਨੂੰ ਚੁੱਕਣ ਦਾ ਇੰਤਜ਼ਾਮ ਕੀਤਾ ਜਾਵੇ। ਇਸ ਮੌਕੇ ਰਾਜਵੰਤ ਸਿੰਘ ਮਾਹਲਾ, ਸਰਕਲ ਪ੍ਰਧਾਨ ਸਿਵਰਾਜ ਸਿੰਘ ਸਰਪੰਚ, ਯੂਥ ਹਲਕਾ ਪ੍ਰਧਾਨ ਜੱਟ ਗਰੇਵਾਲ, ਐਸ ਓ ਆਈ ਹਲਕਾ ਪ੍ਰਧਾਨ ਸੰਦੀਪ ਸਿੰਘ ਧਾਲੀਵਾਲ, ਆਈ ਟੀ ਵਿੰਗ ਹਲਕਾ ਪ੍ਰਧਾਨ ਜੱਗਾ ਸਿੰਘ ਸੇਖੋਂ, ਸਾਬਕਾ ਸਰਪੰਚ ਰੇਸ਼ਮ ਸਿੰਘ ਮਾਣੂੰਕੇ, ਭਜਨ ਸਿੰਘ ਦੇਹੜਕਾ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਪ੍ਰਧਾਨ ਹਰਦੀਪ ਸਿੰਘ ਮਾਣੂੰਕੇ, ਸਾਬਕਾ ਸਰਪੰਚ ਕਰਮਜੀਤ ਸਿੰਘ ਕੋਠੇ ਸੇਰਜੰਗ, ਬਲਰਾਜ ਸਿੰਘ ਗਰੇਵਾਲ , ਹਰਚਰਨ ਸਿੰਘ ਲੀਲਾ, ਸੋਹਣ ਸਿੰਘ ਤੂਰ ਸ਼ੇਰਪੁਰ ਕਲਾਂ, ਨੰਬਰਦਾਰ ਗੋਪਾਲ ਸਿੰਘ ਭੰਮੀਪੁਰਾ, ਆਤਮਾ ਸਿੰਘ ਭੰਮੀਪੁਰਾ, ਸਾਬਕਾ ਸਰਪੰਚ ਰਣਧੀਰ ਸਿੰਘ ਚਕਰ, ਸਾਬਕਾ ਸਰਪੰਚ ਸੁਰਿੰਦਰ ਸਿੰਘ ਪਰਜੀਆ ਬਿਹਾਰੀਪੁਰ, ਪੰਚ ਜਸਪ੍ਰੀਤ ਸਿੰਘ ਚੀਮਾ, ਬਾਦਲ ਹਠੂਰ, ਭਗਵਾਨ ਸਿੰਘ ਚੱਕਰ,ਜਗਜੀਤ ਸਿੰਘ ਡੱਲਾ, ਜੋਜੋ ਮਾਣੂੰਕੇ, ਰਾਜਵਿੰਦਰ ਸਿੰਘ ਕੋਠੇ ਸੇਰਜੰਗ,ਹਰਮੀਤ ਸਿੰਘ ਜਗਰਾਉਂ, ਕਰਮਜੀਤ ਸਿੰਘ ਸੇਖਦੌਲਤ, ਇੰਦਰਜੀਤ ਸਿੰਘ ਬਿੱਟੂ, ਸ਼ੇਰ ਸਿੰਘ ਡੱਲਾ, ਬੂਟਾ ਸਿੰਘ ਡੱਲਾ, ਜਗਤਾਰ ਸਿੰਘ ਕੋਠੇ ਅੱਠ ਚੱਕ ਤੇ ਹੋਰ ਹਾਜ਼ਰ।