ਜਗਰਾਉਂ, 17 ਅਕਤੂਬਰ (ਲਿਕੇਸ਼ ਸ਼ਰਮਾ) : ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਦੇ ਪ੍ਰਿੰਸੀਪਲ ਵੇਦ ਵ੍ਰਤ ਪਲਾਹਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜ਼ਿਲ੍ਹਾ ਲੁਧਿਆਣਾ ਜਿੱਤਣ ਤੋਂ ਬਾਅਦ ਖਿਡਾਰੀਆਂ ਦੀ ਚੋਣ ਕਿੱਕਬਾਕਸਿੰਗ ਖੇਡ ਵਿੱਚ ਪੰਜਾਬ ਰਾਜ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹੋਈ।ਇਹ ਖੇਡਾਂ 10 ਅਕਤੂਬਰ ਤੋਂ 15 ਅਕਤੂਬਰ ਤੱਕ ਐੱਸ. ਏ. ਐੱਸ ਨਗਰ (ਮੋਹਾਲੀ) ਦੇ ਖੇਡ ਭਵਨ ਵਿਖੇ ਕਰਵਾਈਆਂ ਗਈਆਂ।ਕਿੱਕਬਾਕਸਿੰਗ ਖੇਡ ਵਿੱਚ ਡੀ.ਏ.ਵੀ.ਸੈਂਟਨਰੀ ਪਬਲਿਕ ਸਕੂਲ ਜਗਰਾਉਂ ਦੀ ਖਿਡਾਰਨ ਗੁਣਵੀਨ ਕੌਰ ਨੇ+65 ਕਿਲੋ ਭਾਰ ਦੇ ਲਾਈਟ ਕੂਨਟੈਕਟ ਵਿੱਚ ਖੇਡਦਿਆਂ ਗੋਲਡ ਮੈਡਲ ਹਾਸਿਲ ਕੀਤਾ।ਗੁਣਵੀਨ ਕੌਰ ਨੂੰ ਗੋਲਡ ਮੈਡਲ ਜਿੱਤਣ ਤੇ ਪੰਜਾਬ ਸਰਕਾਰ ਅਤੇ ਪੰਜਾਬ ਖੇਡ ਵਿਭਾਗ ਵੱਲੋਂ 10,000 ਰੁਪਿਆ ਵੀ ਮਿਲੇਗਾ। ਗੁਣਵੀਨ ਕੌਰ ਨੇ ਗੋਲਡ ਮੈਡਲ ਜਿੱਤ ਕੇ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਇਲਾਕੇ ਵਿੱਚ ਰੌਸ਼ਨ ਕੀਤਾ ਹੈ।ਕਿੱਕ ਬਾਕਸਿੰਗ ਖੇਡਾਂ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦਾ ਪਹਿਲਾ ਗੋਲਡ ਮੈਡਲ ਜਗਰਾਉਂ ਦੇ ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਦੀ ਖਿਡਾਰਨ ਨੇ ਜਿੱਤਿਆ।ਇਸ ਵੱਡੀ ਉਪਲੱਬਧੀ ਤੇ ਕਿੱਕ ਬਾਕਸਿੰਗ ਦੇ ਸੀਨੀਅਰ ਕੋਚ ਸੁਰਿੰਦਰ ਪਾਲ ਵਿੱਜ (ਡੀ.ਪੀ.ਈ) ਨੂੰ ਵੀ ਵਧਾਈਆਂ ਦਿੱਤੀਆਂ।ਪ੍ਰਿੰਸੀਪਲ ਵੇਦ ਵ੍ਰਤ ਪਲਾਹਾ ਨੇ ਕਿਹਾ ਹੁਣ ਸਕੂਲ ਦੀ ਵਿਦਿਆਰਥਣ ਗੁਣਵੀਨ ਕੌਰ ‘ਖੇਲੋ ਇੰਡੀਆ’ ਕਿੱਕਬਾਕਸਿੰਗ ਲੀਗ ਦੀ ਤਿਆਰੀ ਸ਼ੁਰੂ ਕਰੇਗੀ ਅਤੇ ਉਸ ਵਿੱਚ ਵੀ ਗੁਣਵੀਨ ਕੌਰ ਨੂੰ ਖਿਡਾਇਆ ਜਾਵੇਗਾ ।ਸਕੂਲ ਆਉਣ ਤੇ ਗਣਵੀਨ ਕੌਰ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਉਸ ਨੂੰ ਮੁਬਾਰਕਾਂ ਦਿੱਤੀਆਂ ਗਈਆਂ।ਇਸ ਮੌਕੇ ਤੇ ਸਮੂਹ ਸਕੂਲ ਸਟਾਫ਼ ਵਿਦਿਆਰਥੀ ਦੇ ਨਾਲ ਪ੍ਰਿੰਸੀਪਲ ਵੇਦ ਵ੍ਰਤ ਪਲਾਹਾ,ਹਰਦੀਪ ਸਿੰਘ (ਡੀ.ਪੀ.ਈ.), ਸੁਰਿੰਦਰ ਪਾਲ ਵਿੱਚ (ਡੀ .ਪੀ.ਈ) ਹਾਜ਼ਰ ਸਨ।