ਤਰਨਤਾਰਨ (ਬਿਊਰੋ) ਕਸਬਾ ਭਿੱਖੀਵਿੰਡ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਖੇਮਕਰਨ ਰੋਡ ਪੈਟਰੋਲ ਪੰਪ ਨਜ਼ਦੀਕ ਬੰਬਨੂਮਾ ਚੀਜ਼ ਮਿਲੀ। ਇਸ ਸਬੰਧੀ ਸੂਚਨਾ ਮਿਲਦੇ ਹੀ ਭਿੱਖੀਵਿੰਡ ਦੀ ਪੁਲਿਸ ਵੱਲੋਂ ਤੁਰੰਤ ਹੀ ਬੰਬ ਸਕੂਐਡ ਦੀਆਂ ਟੀਮਾਂ ਨੂੰ ਬੁਲਾਇਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਂਸਟੇਬਲ ਅੰਗਰੇਜ਼ ਸਿੰਘ ਨੇ ਦੱਸਿਆ ਕਿ ਖੇਮਕਰਨ ਰੋਡ ਸੜਕ ਦੇ ਕਿਨਾਰੀ ਪਾਈਪ ਲਾਈਨ ਵਿਛਾਈ ਜਾ ਰਹੀ ਸੀ।ਇਸ ਨੂੰ ਲੈ ਕੇ ਠੇਕੇਦਾਰ ਵੱਲੋਂ ਟੋਏ ਦੀ ਖੁਦਾਈ ਕਰਵਾਈ ਜਾ ਰਹੀ ਸੀ ਪਰ ਜਦੋਂ ਮਜ਼ਦੂਰਾਂ ਨੇ ਟੋਏ ਨੂੰ ਪੁੱਟਿਆ ਤਾਂ ਉਸ ਚੋਂ ਬੰਬਨੂਮਾ ਚੀਜ਼ ਮਿਲੀ। ਜਿਸ ਨੂੰ ਰਿਟਾਇਰ ਫੌਜੀ ਵੱਲੋਂ ਪਛਾਣ ਕਰਨ ਤੋਂ ਬਾਅਦ ਤੁਰੰਤ ਹੀ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਫਿਲਹਾਲ ਉਸ ਥਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।ਪੁਲਿਸ ਦੇ ਕਾਂਸਟੇਬਲ ਅੰਗਰੇਜ਼ ਸਿੰਘ ਨੇ ਦੱਸਿਆ ਕਿ ਖੇਮਕਰਨ ਰੋਡ ਸੜਕ ਦੇ ਕਿਨਾਰੇ ਪਾਈਪ ਲਾਈਨ ਵਿਛਾਈ ਜਾ ਰਹੀ ਸੀ ਜਿਸ ਨੂੰ ਲੈ ਕੇ ਠੇਕੇਦਾਰ ਵੱਲੋਂ ਟੋਏ ਪੁੱਟੇ ਜਾ ਰਹੇ ਸਨ ਪਰ ਜਦ ਮਜ਼ਦੂਰਾਂ ਵੱਲੋਂ ਟੋਏ ਪੁੱਟੇ ਜਾ ਰਹੇ ਸਨ ਤਾਂ ਉਨ੍ਹਾਂ ਵਿਚੋਂ ਹੀ ਇਕ ਟੋਏ ਵਿਚੋਂ ਬੰਬਨੁਮਾ ਵਸਤੂ ਮਿਲੀ ਜਿਸ ਨੂੰ ਕਿ ਇਕ ਰਿਟਾਇਰ ਫ਼ੌਜੀ ਵੱਲੋਂ ਪਛਾਣ ਕਰ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਇਸ ਜਗ੍ਹਾ ਨੂੰ ਸੀਲ ਕਰ ਕੇ ਬੰਬ ਸਕੁਐਡ ਦੀਆਂ ਟੀਮਾਂ ਨੂੰ ਮੰਗਵਾ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।ਪੁਲਿਸ ਨੇ ਪੂਰੇ ਏਰੀਏ ਨੂੰ ਸੀਲ ਕਰ ਲਿਆ ਹੈ ਤੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਬੰਬਨੁਮਾ ਚੀਜ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਤੇ ਲੋਕ ਕਾਫੀ ਸਹਿਮ ਦੇ ਮਾਹੌਲ ਵਿੱਚ ਹੈ