ਪਟਿਆਲ਼ਾ (ਮੋਹਿਤ ਜੈਨ) ਮੰਡੀਆਂ ‘ਚ ਝੋਨੇ ਦੀ ਲਿਫਟਿੰਗ ਨਾ ਹੋਣ ਦੇ ਮੁੱਦੇ ‘ਤੇ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਹਰਵਿੰਦਰ ਸਿੰਘ ਮਹੰਤ ਖਨੌੜਾ ਅਤੇ ਸ਼ਹਿਰੀ ਪ੍ਰਧਾਨ ਨਰੇਸ਼ ਦੁਗਲ ਦੀ ਅਗਵਾਈ ਹੇਠਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਕਾਂਗਰਸੀ ਆਗੂ ਨੇ ਕਿਹਾ ਕਿ ਅਨਾਜ਼ ਮੰਡਆਂ ‘ਚ ਕਿਸਾਨਾਂ ਦਾ ਝੋਨਾ ਰੁਲ ਰਿਹਾ ਹੈ। ਸਮੇ ਸਿਰ ਲਿਫਟਿੰਗ ਨਾ ਹੋਣ ਕਰਕੇ ਮੰਡੀਆਂ ਵਿਚ ਬੋਰੀਆਂ ਦੇ ਅੰਬਾਰ ਲੱਗੇ ਗਏ ਤੇ ਕਿਸਾਨ ਖੱਜਲ ਖੁਆਰ ਹੋ ਰਹੇ ਹਨ। ਕਾਂਗਰਸ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਸਮਾਂ ਰਹਿੰਦੇ ਕਿਸਾਨਾਂ ਦੀ ਸਾਰ ਨਾ ਲਈ ਤਾ ਕਾਂਗਰਸ ਸਰਕਾਰ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰੇਗੀ। ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ, ਹਰਿੰਦਰਪਾਲ ਸਿੰਘ ਹੈਰੀ ਮਾਨ, ਪੰਜਾਬ ਮਹਿਲਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਦਰਬਾਰਾ ਸਿੰਘ ਬਣਵਾਲਾ , ਹਰਦੀਪ ਸਿੰਘ ਜੋਸਨ ਵਾਈਸ ਪ੍ਰਧਾਨ ਬੀ. ਸੀ. ਵਿੰਗ ਪੰਜਾਬ, ਸਤਵਿੰਦਰ ਸਿੰਘ ਸ਼ੈਲੀ ਜਰਨਲ ਸਕੱਤਰ ਕਾਗਰਸ ਕਮੇਟੀ ਪਟਿਆਲਾ ਗੁਰਮੀਤ ਸਿੰਘ, ਅਮਰਜੀਤ ਕੌਰ ਜਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਜਿਲਾ ਪਟਿਆਲਾ, ਮਾਸਟਰ ਕਰਨੈਲ ਸਿੰਘ ਬਲਾਕ ਸੰਮਤੀ ਮੈਂਬਰ, ਕੁਲਵਿੰਦਰ ਸਿੰਘ ਜਿਲਾ ਪ੍ਰਧਾਨ ਐਸ.ਸੀ. ਵਿੰਗ, ਗੁਰਦਰਸ਼ਨ ਕੌਰ ਤੇ ਹੋਰ ਆਗੂ ਵਰਕਰ ਮੌਜੂਦ ਰਹੇ।