Home Protest ਸ਼ੈਲਰ ਐਸੋਸੀਏਸ਼ਨ ‘ਚ ਸਰਕਾਰ ਖ਼ਿਲਾਫ਼ ਰੋਸ

ਸ਼ੈਲਰ ਐਸੋਸੀਏਸ਼ਨ ‘ਚ ਸਰਕਾਰ ਖ਼ਿਲਾਫ਼ ਰੋਸ

45
0

ਸੰਗਰੂਰ(ਰਾਜਨ ਜੈਨ)ਸ਼ੈਲਰ ਐਸੋਸੀਏਸ਼ਨ ਸ਼ੇਰਪੁਰ ਦੀ ਇੱਕ ਅਹਿਮ ਮੀਟਿੰਗ ਅਨਾਜ ਮੰਡੀ ਸ਼ੇਰਪੁਰ ਵਿਖੇ ਹੋਈ ਜਿਸ ਵਿੱਚ ਸ਼ੇਰਪੁਰ ਅਤੇ ਸੰਦੌੜ ਦੇ ਭਾਈ ਦਰਜਨ ਦੇ ਕਰੀਬ ਸੈਲਰ ਮਾਲਕਾਂ ਨੇ ਹਿੱਸਾ ਲਿਆ ਅਤੇ ਸੈਲਰ ਮਾਲਕਾਂ ਦੀ ਚੱਲ ਰਹੀ ਹੜਤਾਲ ਸਬੰਧੀ ਚਰਚਾ ਹੋਈ। ਇਸ ਮੌਕੇ ਸੈਲਰ ਐਸੋਸੀਏਸ਼ਨ ਸ਼ੇਰਪੁਰ ਦੇ ਪ੍ਰਧਾਨ ਚੇਤਨ ਗੋਇਲ ਸੋਨੀ ਨੇ ਪ੍ਰਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੀ ਇਸ ਮੀਟਿੰਗ ਵਿਚ ਐਫਸੀਆਈ ਵੱਲੋਂ ਐਫਆਰ ਕੇ ਨੀਤੀ ਸੈਲਰ ਮਾਲਕਾਂ ਲਈ ਬੇਹੱਦ ਘਾਤਕ ਹੈ ਸੋ ਇਸ ਕਰਕੇ ਸੈਲਰਾਂ ਵਿੱਚ ਜੀਰੀ ਨਾ ਲਗਵਾਉਣ ਦਾ ਫੈਸਲਾ ਕੀਤਾ ਗਿਆ ਹੈ ਸਰਕਾਰ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਕਿ ਗੇਟ ਪਾਸ ਕੱਟ ਕੇ ਜੀਰੀ ਸੈਲਰਾਂ ਵਿੱਚ ਸਟੋਰ ਕਰਨ ਲਈ ਭੇਜੀ ਜਾਵੇਗੀ ਜਿਸ ਦਾ ਸੈਲਰ ਐਸੋਸੀਏਸ਼ਨ ਸ਼ੇਰਪੁਰ ਵਿਰੋਧ ਕਰਦੀ ਹੈ ਅਤੇ ਸੈਲਰ ਐਸੋਸੀਏਸ਼ਨ ਪੰਜਾਬ ਦੇ ਸੱਦੇ ਅਨੁਸਾਰ ਹੀ ਜੀਰੀ ਸਟੋਰ ਕਰਾਈ ਜਾਵੇਗੀ। ਜਦ ਤੱਕ ਸਰਕਾਰ ਸੈਲਰ ਮਾਲਕਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਦ ਤੱਕ ਜੀਰੀ ਸ਼ੈਲਰਾਂ ਚ ਬਿਲਕੁਲ ਸਟੋਰ ਨਹੀਂ ਕਰਵਾਵਾਂਗੇ ਕਿਉਂਕਿ ਅੱਜ ਸਾਰੇ ਸੈਲਰਾਂ ਦੀਆਂ ਚਾਬੀਆਂ ਫੂਡ ਸਪਲਾਈ ਦਫਤਰ ਸ਼ੇਰਪੁਰ ਵਿਖੇ ਸਬੰਧਿਤ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ ਹਨ। ਇਸ ਮੌਕੇ ਵਿਪਨ ਗਰਗ, ਪਰਦੀਪ ਕੁਮਾਰ, ਰਿਸ਼ੂ ਗੋਇਲ, ਰਾਜਵਿੰਦਰ ਸਿੰਘ ਕਾਲਾ, ਹਰਪ੍ਰਰੀਤ ਸਿੰਘ,ਰਕੇਸ਼ ਕੁਮਾਰ ਭੋਲਾ, ਸੁਭਾਸ਼ ਚੰਦ ਗੰਡੇਵਾਲ, ਹਨੀਸ਼ ਗੋਇਲ ਰੋਕੀ, ਹਨੀ ਗੋਇਲ, ਵਿੱਕੀ ਗੋਇਲ, ਕ੍ਰਿਸ਼ਨ ਚੰਦ ਨੀਟਾ, ਬਿਸ਼ੂ ਗੋਇਲ, ਸ਼ੋਭਰਾਜ ਗੋਇਲ,ਰਘਾ ਸਿੰਘ, ਟੋਨੀ ਗਰਗ, ਬੌਬੀ ਧੂਰੀ ਆਦਿ ਆਗੂ ਮੌਜੂਦ ਸਨ।

LEAVE A REPLY

Please enter your comment!
Please enter your name here