Home crime ਪੁਲਿਸ ਵਲੋਂ ਡਕੈਤੀ ਦੀ ਯੋਜਨਾ ਬਣਾ ਰਹੇ ਗੈਂਗ ਦੇ ਪੰਜ ਮੈਂਬਰ ਹਥਿਆਰਾਂ...

ਪੁਲਿਸ ਵਲੋਂ ਡਕੈਤੀ ਦੀ ਯੋਜਨਾ ਬਣਾ ਰਹੇ ਗੈਂਗ ਦੇ ਪੰਜ ਮੈਂਬਰ ਹਥਿਆਰਾਂ ਸਮੇਤ ਕਾਬੂ

43
0


ਜਗਰਾਓਂ, 19 ਅਕਤੂਬਰ ( ਭਗਵਾਨ ਭੰਗੂ, ਜਗਰੂਪ ਸੋਹੀ )-ਥਾਣਾ ਸਦਰ ਦੀ ਪੁਲਿਸ ਪਾਰਟੀ ਵਲੋਂ ਲੁੱਟ ਖੋਹ ਕਰਨ ਅਤੇ ਡਕੈਤੀ ਦੀ ਯੋਜਨਾ ਬਣਾ ਰਹੇ ਪੰਜ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗਿ੍ਰਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ (ਐਚ) ਮਨਵਿੰਦਰਵੀਰ ਸਿੰਘ ਅਤੇ ਸਤਵਿੰਦਰ ਸਿੰਘ ਵਿਰਕ ਡੀ.ਐਸ.ਪੀ ਨੇ ਦੱਸਿਆ ਕਿ ਸਬ ਇੰਸਪੈਕਟਰ ਅਮਰਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਜਗਰਾਉਂ ਦੀ ਅਗੁਵਾਈ ਹੇਠ ਐਸ.ਆਈ. ਹਰਦੇਵ ਸਿੰਘ ਇੰਚਾਰਜ ਚੌਂਕੀ ਗਾਲਿਬ ਕਲਾਂ ਨੂੰ ਸੂਚਨਾ ਮਿਲੀ ਸੀ ਕਿ ਜਗਦੀਪ ਸਿੰਘ ਵਾਸੀ ਨੱਥੂ ਵਾਲਾ ਜਦੀਦ ਥਾਣਾ ਅਜੀਤਵਾਲ ਜਿਲਾ ਮੋਗਾ, ਗੁਰਸੇਵਕ ਸਿੰਘ ਉਰਫ ਸੇਵਕ ਵਾਸੀ ਦੋਸ਼ਾਲ ਰੋਡ ਮੋਗਾ ਥਾਣਾ ਸਿਟੀ 1 ਮੋਗਾ, ਜਸਵੀਰ ਸਿੰਘ ਉਰਫ ਜੱਸ ਵਾਸੀ ਬੁੱਗੀਪੁਰਾ ਥਾਣਾ ਮਹਿਣਾ ਜਿਲਾ ਮੋਗਾ, ਸੁਰਿੰਦਰ ਸਿੰਘ ਉਰਫ ਸੋਨੂ ਵਾਸੀ ਕੋਟਕਪੁਰਾ ਬਾਈਪਾਸ ਮੋਗਾ ਥਾਣਾ ਸਿਟੀ 2 ਮੋਗਾ ਅਤੇ ਲਖਵੀਰ ਸਿੰਘ ਉਰਫ ਲੱਕੀ ਵਾਸੀ ਸਾਧਾਂ ਵਾਲੀ ਬਸਤੀ ਮੋਗਾ ਥਾਣਾ ਸਿਟੀ 2 ਮੋਗਾ ਜੋ ਪਿੰਡ ਗਾਲਿਬ ਕਲਾਂ ਤੋ ਪਿੰਡ ਨਵਾਂ ਚੂਹੜਚੱਕ ਨੂੰ ਜਾਂਦੀ ਸੜਕ ਪਰ ਬੰਦ ਪਈ ਬੀਆਬਾਨ ਲੁੱਕ ਬਜਰੀ ਵਾਲੀ ਫੈਕਟਰੀ ਬਾਹਦ ਪਿੰਡ ਗਾਲਿਬ ਕਲਾਂ ਵਿੱਚ ਬੈਠ ਕੇ ਮੋਗਾ ਸ਼ਹਿਰ ਵੱਲੋਂ ਅਤੇ ਆਸ ਪਾਸ ਦੇ ਜੋ ਵੱਡੇ ਵਪਾਰੀ ਪੈਸੇ ਦੀ ਉਗਰਾਹੀ ਕਰਕੇ ਲੁਧਿਆਣਾ ਨੂੰ ਜਾਂਦੇ ਹਨ, ਉਨ੍ਹਾਂ ਪਾਸੋਂ ਲੁੱਟ ਖੋਹ ਤੇ ਡਕੈਤੀ ਕਰਨ ਲਈ ਨਜਾਇਜ ਅਸਲਾ ਅਤੇ ਮਾਰੂ ਹਥਿਆਰਾ ਨਾਲ ਲੈਸ਼ ਹੋ ਕੇ ਸਲਾਹ ਮਸ਼ਵਰਾ ਕਰ ਰਹੇ ਹਨ। ਇਸ ਸੂਚਨਾ ਤੇ ਉਨ੍ਹਾਂ ਦੇ ਖਿਲਾਫ ਮੁਕੱਦਮਾ ਥਾਣਾ ਸਦਰ ਜਗਰਾਉਂ ਦਰਜ ਰਜਿਸਟਰ ਕਰਵਾਕੇ ਐਸ.ਆਈ ਹਰਦੇਵ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੌਕਾ ਪਰ ਰੇਡ ਕਰਕੇ ਉਕਤਾਨ ਦੋਸੀਆਂਨ ਨੂੰ ਕਾਬੂ ਕਰਕੇ ਗੁਰਸੇਵਕ ਸਿੰਘ ਪਾਸੋਂ ਦੇਸੀ ਕੱਟਾ 12 ਬੋਰ ਸਮੇਤ 02 ਜਿੰਦਾ ਰੋਂਦ 12 ਬੋਰ, ਜਗਦੀਪ ਸਿੰਘ ਪਾਸੋਂ ਖੰਡਾ, ਜਸਵੀਰ ਸਿੰਘ ਪਾਸੋ ਬੇਸਬਾਲ, ਸੁਰਿੰਦਰ ਸਿੰਘ ਉਰਫ ਸੋਨੂੰ ਪਾਸੋ ਖੰਡਾ, ਲਖਵੀਰ ਸਿੰਘ ਉਰਫ ਲੋਕੀ ਪਾਸ ਖੰਡਾ ਟਾਇਪ ਲਈ ਰਾਡ ਸਮੇਤ 03 ਖੋਹ ਕੀਤੇ ਮੋਬਾਇਲ ਫੋਨ ਅਤੇ 02 ਚੋਰੀ ਕੀਤੇ ਮੋਟਰਸਾਇਕਲ ਬ੍ਰਾਮਦ ਕਰਵਾਏ ਗਏ ਹਨ। ਜਿਸ ਕਰਕੇ ਇਨ੍ਹਾਂ ਖਿਲਾਫ ਪਹਿਲਾਂ ਦਰਜ ਮੁਕਦਮੇਂ ਵਿਚ ਧਾਰਾ 411 ਦਾ ਵਾਧਾ ਕੀਤਾ ਗਿਆ। ਐਸਪੀ ਅਨੁਸਾਰ ਇਸ ਗਿਰੋਹ ਨੇ ਮੋਗਾ ਜਿਲਾਂ ਦੀ ਹੱਦ ਅੰਦਰ,ਲੁਧਿਆਣਾ ਦਿਹਾਤੀ ਅਤੇ ਲੁਧਿਆਣਾ ਸ਼ਹਿਰੀ ਦੀ ਹੱਦ ਵਿੱਚ ਵਾਰਦਾਤਾ ਕੀਤੀਆਂ ਹਨ। ਜਗਦੀਪ ਸਿੰਘ ਵੱਲੋਂ ਕੁਝ ਦਿਨ ਪਹਿਲਾ ਥਾਣਾ ਸਿਟੀ ਜਗਰਾਉ ਦੀ ਹਦੂਦ ਅੰਦਰੋ ਇੱਕ ਮੋਟਰ ਸਾਇਕਲ ਮਾਰਕਾ ਪਲਟੀਨਾ ਚੋਰੀ ਕੀਤਾ ਸੀ। ਜਿਸ ਸਬੰਧੀ ਮੁਕੱਦਮਾ ਥਾਣਾ ਸਿਟੀ ਜਗਰਾਉ ਦਰਜ ਰਜਿਸਟਰ ਹੋਇਆ ਸੀ। ਉਕਤ ਮੋਟਰ ਸਾਇਕਲ ਵੀ ਇਸ ਪਾਸੋਂ ਬ੍ਰਾਮਦ ਹੋ ਚੁੱਕਾ ਹੈ। ਇਮ੍ਵਾਂ ਸਾਰਿਆਂ ਨੂੰ ਅਦਾਲਤ ਵਿੱਚ ਪੇਸ਼ 2 ਦਿਨ ਦਾ ਪੁਲਿਸ ਰਿਮਾਂਡ ਹੋਰ ਅਗਲੇਰੀ ਪੁਛ-ਗਿੱਛ ਲਈ ਹਾਸਿਲ ਕੀਤਾ ਗਿਆ।

LEAVE A REPLY

Please enter your comment!
Please enter your name here