ਜਗਰਾਓਂ, 23 ਨਵੰਬਰ ( ਹਰਪ੍ਰੀਤ ਸਿੰਘ ਸੱਗੂ, ਡਾ ਜੈਪਾਲ ਚੋਪੜਾ )-ਪ੍ਰਸਿੱਧ ਸਮਾਜਸੇਵੀ ਸੰਸਥਾ ਅਜੈਬ ਸਿੰਘ ਸੱਗੂ ਵੈਲਫੇਅਰ ਕੌਂਸਲ ਦੇ ਸਰਪ੍ਰਸਤ ਕੰਵਲਜੀਤ ਸਿੰਘ ਮੱਲਾ, ਕਰਨਜੀਤ ਸਿੰਘ ਗਾਲਿਬ ਸੋਨੀ, ਪੁਰਸ਼ੋਤਮ ਲਾਲ ਖਲੀਫਾ ਅਤੇ ਜਸਵੰਤ ਸਿੰਘ ਸੱਗੂ ਦੀ ਅਗਵਾਈ ਹੇਠ ਅਤੇ ਗੁਰਦੁਆਰਾ ਵਿਸ਼ਵਕਰਮਾਂ ਮੰਦਰ ਅੱਡਾ ਰਾਏਕੋਟ ਵਿਖੇ ਜਿਓਨ ਸਿੰਘ ਭਾਗ ਸਿੰਘ ਮੱਲਾ ਚੈਰੀਟੇਬਲ ਟਰੱਸਟ ਜਗਰਾਉਂ ਅਤੇ ਬਾਬਾ ਮੋਹਨ ਸਿੰਘ ਸੱਗੂ ਦੇ ਸਹਿਯੋਗ ਨਾਲ ਲਗਾਇਆ ਗਿਆ 19ਵਾਂ ਮੁਫ਼ਤ ਅੱਖਾਂ ਦਾ ਫ੍ਰੀ ਚੈਕਅੱਪ ਅਤੇ ਅਪਰੇਸ਼ਨ ਕੈਂਪ ਸਫਲਤਾਪੂਰਵਕ ਸੰਪੰਨ ਹੋਇਆ। ਜਾਣਕਾਰੀ ਦਿੰਦਿਆਂ ਸੰਸਥਾ ਦੇ ਸਕੱਤਰ ਪ੍ਰਵੀਨ ਜੈਨ, ਨਰੇਸ਼ ਗੁਪਤਾ ਅਤੇ ਰਾਕੇਸ਼ ਸਿੰਗਲਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ 53 ਮਰੀਜ਼ ਆਪਰੇਸ਼ਨ ਲਈ ਸਾਹਮਣੇ ਆਏ ਸਨ। ਜਿਸ ਦਾ ਅਪ੍ਰੇਸ਼ਨ ਕੌਂਸਲ ਵੱਲੋਂ ਸੰਕਰਾ ਹਸਪਤਾਲ ਮੁੱਲਾਂਪੁਰ ਵਿਖੇ ਸਫ਼ਲਤਾਪੂਰਵਕ ਕਰਵਾਏ ਗਏ। ਇਨ੍ਹਾਂ ਸਾਰੇ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਮੌਕੇ ਸੰਸਥਾ ਦੇ ਆਗੂ ਡਾ: ਜੈਪਾਲ ਚੋਪੜਾ, ਸੁਖਪਾਲ ਸਿੰਘ ਖਹਿਰਾ, ਸੁਰਜਨ ਸਿੰਘ, ਕੌਂਸਲਰ ਕੰਵਰਪਾਲ ਸਿੰਘ, ਰਵਿੰਦਰ ਜੈਨ, ਸੋਹਣ ਸਿੰਘ ਸੱਗੂ, ਹਰਪ੍ਰੀਤ ਸਿੰਘ ਸੱਗੂ, ਕੰਵਲ ਕੱਕੜ, ਸੁਖਜਿੰਦਰ ਢਿੱਲੋਂ, ਸਤਵਿੰਦਰ ਸਿੰਘ ਸੱਗੂ, ਲਲਿਤ ਜੈਨ, ਸੋਹਣ ਲਾਲ ਛਾਬੜਾ, ਡਾ. ਮਲਕੀਤ ਸਿੰਘ ਅਖਾੜਾ, ਡਾ: ਕੁਲਭੂਸ਼ਣ ਗੁਪਤਾ, ਇੰਜੀ. ਕਰਨਵੀਰ ਸਿੰਘ ਸੱਗੂ, ਹਰਬੰਸ ਲਾਲ ਗੁਪਤਾ, ਸ੍ਰੀਕਾਂਤ ਗੋਇਲ ਅਤੇ ਦਰਸ਼ਨ ਸਿੰਘ ਦੇਸ਼ ਭਗਤ ਸਮੇਤ ਸਮੂਹ ਮੈਂਬਰਾਂ ਨੇ ਇਸ ਮੁਹਿੰਮ ਵਿੱਚ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।