ਮੋਗਾ, 29 ਨਵੰਬਰ ( ਸੰਜੀਵ ਗੋਇਲ, ਅਨਿਲ ਕੁਮਾਰ) -ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਮੋਗਾ ਵੱਲੋਂ ਵਿਭਾਗ ਜਰੀਏ ਜਿਲ੍ਹੇ ਦੇ ਪਸ਼ੂਆਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਕਿ ਪਸ਼ੂ ਪਾਲਣ ਦਾ ਧੰਦਾ ਮੁੜ ਤੋਂ ਸੁਰਜੀਤ ਹੋ ਸਕੇ। ਪਸੂਆਂ ਦੀ ਭਲਾਈ ਲਈ ਵਿਭਾਗ ਕਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਹਰਵੀਨ ਕੌਰ ਨੇ ਕਰਦਿਆਂ ਦੱਸਿਆ ਕਿ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਸ੍ਰੀ ਅਸ਼ੋਕ ਕੁਮਾਰ ਲੱਖਾ, ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਡਾ. ਸੰਗੀਤਾ ਤੂਰ ਦੀਆਂ ਹਦਾਇਤਾਂ ਉਕਤ ਦੀ ਲਗਾਤਾਰਤਾ ਵਿੱਚ ਅੱਜ ਮੋਗਾ ਵਿਖੇ ਟ੍ਰੀਟਮੈਂਟ-ਕਮ-ਅਵੇਰਨੈੱਸ (ਗਊ ਭਲਾਈ ਕੈਂਪ) ਦਾ ਆਯੋਜਨ ਕੀਤਾ ਗਿਆ।ਇਹ ਕੈਂਪ ਸ਼ਿਵਾਲਾ ਲਾਲ ਰਾਮ ਕਿਸ਼ਨ ਸੂਦ ਸੋਸਾਇਟੀ ਮੇਨ ਬਜ਼ਾਰ ਬਹੋਨਾ ਰੋਡ ਗਊਸ਼ਾਲਾ, ਮੋਗਾ ਵਿਖੇ ਲਗਾਇਆ ਗਿਆ।ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਗਊਧੰਨ ਲਈ 25 ਹਜ਼ਾਰ ਰੁਪਏ ਦੀਆਂ ਦਵਾਈਆਂ ਮੁਫਤ ਵੰਡੀਆਂ ਗਈਆਂ। ਇਸ ਕੈਂਪ ਵਿੱਚ ਵੈਟਨਰੀ ਟੀਮ ਵੱਲੋਂ ਮੁਫਤ ਦਵਾਈਆਂ ਦੀ ਵੰਡ ਦੇ ਨਾਲ-ਨਾਲ 60 ਦੇ ਕਰੀਬ ਬਿਮਾਰ ਅਤੇ ਜਖਮੀ ਗਊਧਨ ਦਾ ਇਲਾਜ ਕੀਤਾ ਗਿਆ।ਇਸ ਕੈਂਪ ਵਿੱਚ ਗਊਸ਼ਾਲਾ ਦੇ ਸੈਕਟਰੀ ਪ੍ਰੇਮ ਸਰਮਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਇਸ ਮੌਕੇ ਡਾ.ਹਰਦਿਆਲ ਸਿੰਘ ਏ.ਡੀ ਪਸ਼ੂ ਪਾਲਣ ਮੋਗਾ, ਡਾ.ਅਨਿਲ ਗੁਪਤਾ ਸੀਨੀਅਰ ਵੈਟਨਰੀ ਅਫਸਰ ਨਿਹਾਲ ਸਿੰਘ ਵਾਲਾ, ਡਾ.ਜਗਦੀਪ ਸਿੰਘ ਸੀਨੀਅਰ ਵੈਟਰਨਰੀ ਅਫਸਰ ਬਾਘਾ ਪੁਰਾਣਾ, ਡਾ.ਵਿਨੈ ਅਰੋੜਾ ਵੀ.ਓ ਡਰੋਲੀ ਭਾਈ, ਡਾ.ਮਨਦੀਪ ਸਿੰਘ ਵੀ.ਓ ਚੜਿੱਕ, ਡਾ.ਮਨਿੰਦਰ ਸਿੰਘ ਵੀ.ਓ ਮੋਗਾ, ਡਾ.ਵਿਨੋਦ ਕੁਮਾਰ ਸ਼ੁਕਲਾ ਵੀ.ਓ ਰੌਂਤਾ ਪਸ਼ੂ ਪਾਲਣ ਵਿਭਾਗ ਮੋਗਾ ਦਾ ਹੋਰ ਸਟਾਫ ਅਤੇ ਗਊਸ਼ਾਲਾ ਦੇ ਪ੍ਰਬੰਧਕ ਮੋਜੂਦ ਸਨ।