ਹੁਸ਼ਿਆਰਪੁਰ (ਰੋਹਿਤ ਗੋਇਲ -ਸੰਜੀਵ ਕੁਮਾਰ) ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੋਟਫ਼ਤੂਹੀ ਵਿਚ ਅੱਜ ਸਵੇਰੇ ਇਕ ਡਿਪੂ ‘ਤੇ ਕਣਕ ਲੈਣ ਆਏ ਪਖਤਕਾਰਾਂ ਨੇ ਇਹ ਕਹਿ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਡਿਪੂ ਹੋਲਡਰ ਇਕ ਡੌਂਗੇ ਜਿਹੜੀ ਨਾਲ ਜਿਹੜੀ ਕਣਕ ਉਨ੍ਹਾਂ ਨੂੰ ਦੇ ਰਿਹਾ ਹੈ ਉਹ ਘੱਟ ਮਿਲ ਰਹੀ ਹੈ ਅਤੇ ਡਿਪੂ ਹੋਲਡਰ ਉਨ੍ਹਾਂ ਦੇ ਹੱਕਾਂ ‘ਤੇ ਡਾਕਾ ਮਾਰ ਰਿਹਾ ਹੈ। ਮੌਕੇ ‘ਤੇ ਪਹੁੰਚੇ ‘ਆਪ’ ਆਗੂ ਤਰੁਣ ਅਰੋੜਾ ਅਤੇ ਫ਼ੂਡ ਸਪਲਾਈ ਅਫ਼ਸਰ ਰੋਬਿਨ ਕੁਮਰਾ ਨੇ ਕਣਕ ਮਾਪਣ ਵਾਲਾ ਡੌਂਗਾ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਕਸਬਾ ਕੋਟਫ਼ਤੂਹੀ ਵਿਖ਼ੇ ਡਿਪੂ ਹੋਲਡਰ ਬਲਵੀਰ ਸਿੰਘ ਦੇ ਡਿਪੂ ਤੋਂ ਸਰਕਾਰੀ ਕਣਕ ਲੈਣ ਆਈਆਂ ਅੌਰਤ ਰੇਸ਼ਮ ਕੌਰ, ਖ਼ਪਤਕਾਰ ਸਤਨਾਮ ਸਿੰਘ, ਈਸ਼ਵਰ ਚੰਦਰ, ਜਨਕ ਕੁਮਾਰ ਤੇ ਹੋਰ ਕਣਕ ਲੈਣ ਆਏ ਲੋਕਾਂ ਨੇ ‘ਆਪ’ ਆਗੂ ਤਰੁਣ ਅਰੋੜਾ ਦੀ ਅਗਵਾਈ ਹੇਠ ਦੱਸਿਆ ਕਿ ਡਿਪੂ ਹੋਲਡਰ ਬਲਵੀਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਸਰਕਾਰੀ ਕਣਕ ਘੱਟ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਵੀ ਜਦੋਂ ਉਹ ਕਣਕ ਲੈਣ ਆਏ ਤਾਂ ਉਹ ਡੌਂਗੇ ਨਾਲ ਮਿਣ ਕੇ ਹੀ ਕਣਕ ਦੇਣ ਲੱਗ ਪਿਆ। ਉਨ੍ਹਾਂ ਦੋਸ਼ ਲਾਇਆ ਕਿ ਹਰ ਵਾਰ ਉਹ 100 ਰੁਪਏ ਵੀ ਵਾਧੂ ਲੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਦੀ ਸ਼ਿਕਾਇਤ ‘ਆਪ’ ਆਗੂ ਤਰੁਣ ਅਰੋੜਾ ਨੂੰ ਕੀਤੀ ਤਾਂ ਉਹ ਵੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਡਿਪੂ ਤੋਂ ਲਿਜਾਉਣ ਵਾਲੀ ਕਣਕ ਹਮੇਸ਼ਾ ਹੀ ਘੱਟ ਨਿਕਲਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਸਬੰਧੀ ਉਹ ਸ਼ਿਕਾਇਤ ਕਰਦੇ ਹਨ ਤਾਂ ਡਿਪੂ ਹੋਲਡਰ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਕਣਕ ਨਾ ਲੈਣ ਦੀ ਗੱਲ ਆਖ਼ਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਕਣਕ ਲੈਣ ਲਈ ਪੁੱਜੇ ਤਾਂ ਡਿਪੂ ਹੋਲਡਰ ਨੇ ਡੌਂਗੇ ਨਾਲ ਹੀ ਮਿਣਤੀ ਕਰਕੇ ਕਣਕ ਦੇਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਇਸ ਦਾ ਵਿਰੋਧ ਕੀਤਾ ਤਾਂ ਿਫ਼ਰ ਬੋਰੀਆਂ ‘ਚੋਂ ਸਿੱਧੀ ਕਣਕ ਅੰਦਾਜੇ ਨਾਲ ਹੀ ਦੇਣੀ ਸ਼ੁਰੂ ਕਰ ਦਿੱਤੀ। ਮੌਕੇ ‘ਤੇ ਪੁੱਜੇ ‘ਆਪ’ ਆਗੂ ਤਰੁਣ ਅਰੋੜਾ ਨੇ ਡੌਂਗਾ ਦਿਖ਼ਾਉਂਦੇ ਹੋਏ ਦੱਸਿਆ ਕਿ ਲੋਕ ਲਗਾਤਾਰ ਉਸ ਨੂੰ ਸ਼ਿਕਾਇਤਾਂ ਕਰ ਰਹੇ ਸਨ। ਜਿਸ ਕਾਰਨ ਉਹ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਡਿਪੂ ਹੋਲਡਰ ਦਾ ਡੌਂਗਾ ਕਬਜ਼ੇ ‘ਚ ਲੈ ਕੇ ਮੌਕੇ ‘ਤੇ ਫ਼ੂਡ ਸਪਲਾਈ ਇੰਸਪੈਕਟਰ ਨੂੰ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਮੌਕੇ ‘ਤੇ ਖ਼ਲੋ ਕੇ ਖ਼ਪਤਕਾਰਾਂ ਨੂੰ ਕਣਕ ਵੰਡਾਈ। ਇਸ ਸਬੰਧੀ ਡਿਪੂ ਹੋਲਡਰ ਲਖ਼ਵੀਰ ਸਿੰਘ ਨੇ ਦੱਸਿਆ ਕਿ ਦੋਸ਼ ਸਰਾਸਰ ਝੂਠੇ ਹਨ। ਡੌਂਗਾ ਤਾਂ ਉਨ੍ਹਾਂ ਬੋਰੀਆਂ ‘ਚੋਂ ਕਣਕ ਜੋਖ਼ਣ ਤੋਂ ਪਹਿਲਾਂ ਬੋਰੀਆਂ ‘ਚ ਪਾਉਣ ਲਈ ਰੱਖ਼ਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਣਕ ਤਾਂ ਪਿੱਛੋਂ ਹੀ ਕਿਸੇ ਬੋਰੀ ‘ਚੋਂ ਘੱਟ ਤੇ ਕਿਸੇ ਬੋਰੀ ‘ਚੋਂ ਵੱਧ ਨਿੱਕਲ ਰਹੀ ਹੈ।