Home crime ਗੈਂਗਸਟਰ ਦੇ ਨਾਂ ’ਤੇ ਫਿਰੌਤੀ ਮੰਗਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਹਥਿਆਰਾਂ...

ਗੈਂਗਸਟਰ ਦੇ ਨਾਂ ’ਤੇ ਫਿਰੌਤੀ ਮੰਗਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਹਥਿਆਰਾਂ ਸਮੇਤ ਕਾਬੂ

42
0


ਤਿੰਨ ਨਜਾਇਜ਼ ਪਿਸਤੌਲ, ਕਾਰਤੂਸ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ
ਜਗਰਾਉਂ, 19 ਦਸੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ, ਜਗਰੂਪ ਸੋਹੀ )-ਵਿਦੇਸ਼ ਬੈਠੇ ਗੈਂਗਸਟਰ ਵਲੋਂ ਫੋਨ ਕਰਕੇ ਮੰਗੀ ਗਈ ਫਿਰੌਤੀ ਦੀ ਰਕਮ ਇਕੱਠੀ ਕਰਨ ਵਾਲੇ ਗੈਗੰ ਦੇ ਤਿੰਨ ਮੈਂਬਰਾਂ ਨੂੰੰ ਸੀਆਈਏ ਸਟਾਫ਼ ਦੀ ਪੁਲਿਸ ਪਾਰਟੀ ਨੇ ਸੋਮਵਾਰ ਰਾਤ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ ਤਿੰਨ ਨਾਜਾਇਜ਼ ਪਿਸਤੌਲ, ਜਿੰਦਾ ਕਾਰਤੂਸ ਅਤੇ 240 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ ਹਨ। ਐਸਐਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਐਸਪੀ ਹੈਡਕਵਾਟਰ ਮਨਵਿੰਦਰਵੀਰ ਸਿੰਘ ਅਤੇ ਥਾਣਾ ਦਾਖਆ ਦੇ ਡੀਐਸਪੀ ਅਮਨਦੀਪ ਸਿੰਘ ਦੇ ਨਿਰਦੇਸ਼ਾਂ ਤੇ ਸਬ-ਇੰਸਪੈਕਟਰ ਗੁਰਸੇਵਕ ਸਿੰਘ ਨੂੰਂ ਪੁਲਸ ਪਾਰਟੀ ਸਮੇਤ ਬੱਸ ਸਟੈਂਡ ਚੌਕੀਮਾਨ ਵਿਖੇ ਚੈਕਿੰਗ ਦੌਰਾਨ ਸੂਚਨਾ ਮਿਲੀ ਕਿ ਦਵਿੰਦਰਪਾਲ ਸਿੰਘ ਉਰਫ ਗੋਪੀ ਵਾਸੀ ਲਾਹੌਰੀਆਂ ਵਾਲਾ ਮੁਹੱਲਾ ਬੁੱਕਣਵਾਲਾ ਰੋਡ ਮੋਗਾ ਹਾਲ ਵਾਸੀ ਕੈਨੇਡਾ ਹੈ। ਜੋ ਪੰਜਾਬ ਦੇ ਚੰਗੇ ਕਾਰੋਬਾਰੀਆਂ ਅਤੇ ਵਪਾਰੀਆਂ ਨੂੰ ਬਾਹਰਲੇ ਨੰਬਰਾਂ ਤੋਂ ਫੋਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਨ੍ਹਾਂ ਤੋਂ ਮੋਟੀ ਰਕਮ ਦੀ ਮੰਗ ਕਰਦਾ ਹੈ। ਜਿਸ ਨੇ ਆਪਣਾ ਗੈਂਗ ਬਣਾਇਆ ਹੋਇਆ ਹੈ। ਜਿਸ ਨੇ ਆਪਣੇ ਗੈਂਗ ’ਚ ਸ਼ਾਮਲ ਲੋਕਾਂ ਨੂੰ ਹਥਿਆਰ ਮੁਹੱਈਆ ਕਰਵਾਏ ਹਨ। ਜੇਕਰ ਕੋਈ ਉਨ੍ਹਾਂ ਨੂੰ ਪੈਸੇ ਨਹੀਂ ਦਿੰਦਾ ਤਾਂ ਉਹ ਉਨ੍ਹਾਂ ਦੇ ਘਰ ਜਾ ਕੇ ਹਥਿਆਰਾਂ ਨਾਲ ਗੋਲੀਆਂ ਚਲਾ ਦਿੰਦੇ ਹਨ। ਦਵਿੰਦਰਪਾਲ ਸਿੰਘ ਉਰਫ਼ ਗੋਪੀ ਦੇ ਗਰੋਹ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ਼ ਬੱਬੂ, ਮਨਪ੍ਰੀਤ ਸਿੰਘ ਉਰਫ਼ ਸੇਵਕ ਵਾਸੀ ਭਦੌੜ ਅਤੇ ਲਵਪ੍ਰੀਤ ਸਿੰਘ ਉਰਫ਼ ਲਭਾ ਵਾਸੀ ਕਾਉਂਕੇ ਖੋਸਾ ਸ਼ਾਮਲ ਹਨ, ਜੋ ਕਿ ਨਸ਼ੇ ਵਾਲੀਆਂ ਗੋਲੀਆਂ ਵੇਚਣ ਦਾ ਧੰਦਾ ਵੀ ਕਰਦੇ ਹਨ। ਉਨ੍ਹਾਂ ਕੋਲ ਨਾਜਾਇਜ਼ ਹਥਿਆਰ ਵੀ ਹਨ। ਗੁਰਪ੍ਰੀਤ ਸਿੰਘ ਉਰਫ ਬੱਬੂ, ਮਨਪ੍ਰੀਤ ਸਿੰਘ ਉਰਫ ਸੇਵਕ ਅਤੇ ਲਵਪ੍ਰੀਤ ਸਿੰਘ ਉਰਫ ਲਾਭਾ ਅੱਜ ਆਪਣੇ ਮੋਟਰਸਾਈਕਲ ’ਤੇ ਨਸ਼ੀਲੀਆਂ ਗੋਲੀਆਂ ਅਤੇ ਨਜਾਇਜ਼ ਹਥਿਆਰ ਲੈ ਕੇ ਚੌਕੀਮਾਨ ਮੇਨ ਰੋਡ ’ਤੇ ਸੁਧਾਰ ਤੋਂ ਜੱਸੋਵਾਲ ਕੁਲਾਰ ਵੱਲ ਜਾ ਰਿਹਾ ਹਨ। ਇਸ ਸੂਚਨਾ ’ਤੇ ਪੁਲ ਡਰੇਨ ਬਾ-ਹੱਦ ਕੁਲਾਰ ’ਤੇ ਨਾਕਾਬੰਦੀ ਕੀਤੀ ਗਈ ਤਾਂ ਇਸ ਦੌਰਾਨ ਮੋਟਰਸਾਇਕਿਲ ਤੇ ਆ ਰਹੇ ਇਨ੍ਹਾਂ ਤਿੰਨਾਂ ਵਿਚੋਂ ਪਿੱਛੇ ਬੈਠੇ ਨੌਜਵਾਨ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿਤੇ। ਜਿਸਤੇ ਪੁਲਿਸ ਪਾਰਟੀ ਵੋਲੰ ਜਵਾਬੀ ਫਾਇਰ ਕੀਤਾ ਗਿਆ ਾਤੰ ਇਹ ਘਬਰਾ ਕੇ ਸਮੇਤ ਮੋਟਰਸਾਇਕਿਲ ਹੇਠਾਂ ਡਿੱਗ ਗਏ। ਇਨ੍ਹਾਂ ਤਿੰਨਾਂ ਨੂੰ ਨਜਾਇਜ਼ ਪਿਸਤੌਲ, ਜਿੰਦਾ ਕਾਰਤੂਸ ਅਤੇ 240 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਥਾਣਾ ਸਦਰ ਵਿਖੇ ਦਵਿੰਦਰਪਾਲ ਸਿੰਘ ਉਰਫ਼ ਗੋਪੀ ਵਾਸੀ ਲਾਹੌਰੀਆਂਵਾਲਾ ਮੁਹੱਲਾ ਬੁੱਕਣਵਾਲਾ ਰੋਡ ਮੋਗਾ ਹਾਲ ਵਾਸੀ ਕੈਨੇਡਾ ਅਤੇ ਗੁਰਪ੍ਰੀਤ ਸਿੰਘ ਉਰਫ਼ ਬੱਬੂ, ਮਨਪ੍ਰੀਤ ਸਿੰਘ ਉਰਫ਼ ਸੇਵਕ ਵਾਸੀਆਨ ਭਦੌੜ, ਲਵਪ੍ਰੀਤ ਸਿੰਘ ਉਰਫ਼ ਲਭਾ ਵਾਸੀ ਕਾਉਂਕੇ ਖੋਸਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਐਸਐਸਪੀ ਬੈਂਸ ਨੇ ਦੱਸਿਆ ਕਿ ਪੁੱਛ ਗਿਛ ਦੌਰਾਨ ਇਨ੍ਹਾਂ ਨੇ ਇਹ ਮੰਨਿਆ ਕਿ ਪਿਛਲੇ ਸਮੇਂ ਚ ਮੁੱਲਾਂਪੁਰ ਦੇ ਇਕ ਸੁਨਿਆਰ ਤੋਂ ਫਿਰੌਤੀ ਮੰਗੀ ਸੀ। ਜਿਸਨੂੰ ਡਰਾਉਣ ਲਈ ਇਨ੍ਹਾਂ ਵਲੋਂ ਉਸਦੇ ਘਰ ਅੱਗੇ ਹਵਾਈ ਫਾਇਰ ਵੀ ਕੀਤੇ ਸਨ।

LEAVE A REPLY

Please enter your comment!
Please enter your name here