Home ਧਾਰਮਿਕ ਸੇਵਾ ਭਾਰਤੀ ਨੇ ਝੁੱਗੀਆਂ ’ਚ ਗਰਮ ਕੰਬਲ ਤੇ ਕੋਟੀਆਂ ਵੰਡੀਆਂ

ਸੇਵਾ ਭਾਰਤੀ ਨੇ ਝੁੱਗੀਆਂ ’ਚ ਗਰਮ ਕੰਬਲ ਤੇ ਕੋਟੀਆਂ ਵੰਡੀਆਂ

30
0


ਜਗਰਾਓਂ, 3 ਜਨਵਰੀ ( ਜਗਰੂਪ ਸੋਹੀ )-ਪ੍ਰਸਿੱਧ ਸਮਾਜ ਸੇਵਾ ਸੰਸਥਾ ਸੇਵਾ ਭਾਰਤੀ ਜਗਰਾਉਂ ਵੱਲੋਂ ਝੁੱਗੀਆਂ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਗਰਮ ਕੰਬਲ ਅਤੇ ਬੱਚਿਆਂ ਨੂੰ ਗਰਮ ਕੋਟੀਆਂ ਵੰਡੀਆਂ ਗਈਆਂ। ਸੰਸਥਾ ਦੇ ਪ੍ਰਧਾਨ ਨਰੇਸ਼ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਪਿਛਲੇ 10 ਸਾਲਾਂ ਤੋਂ ਝੁੱਗੀਆਂ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਆਰਥਿਕ ਮਦਦ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਯੋਗ ਉਪਰਾਲੇ ਕਰ ਰਹੀ ਹੈ। ਇਸ ਮੌਕੇ ਪੈ ਰਹੀ ਠੰਡ ਕਾਰਨ ਜਿੱਥੇ ਭੁੱਖ ਬਰਦਾਸ਼ਤ ਕਰਨੀ ਮੁਸ਼ਕਿਲ ਹੈ ਉਥੇ ਠੰਡ ਵੀ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਸਾਰੀਆਂ ਸਮਾਜ ਸੇਵੀ ਸੰਸਥਾਬਾਂ ਅਤੇ ਸਮਰੱਥ ਪਰਿਵਾਰਾਂ ਨੂੰ ਬੇਨਤੀ ਕਰਦੇ ਆਖਿਆਂ ਕਿ ਸਾਨੂੰ ਠੰਡ ਵਿੱਚ ਕੰਬਲਾਂ ਦੇ ਲੰਗਰ ਵੀ ਲਗਾਉਣੇ ਚਾਹੀਦੇ ਹਨ। ਇਸ ਮੌਕੇ ਵਿਸ਼ੇਸ਼ ਮਹਿਮਾਨ ਸ੍ਰੀਮਤੀ ਕਮਲੇਸ਼ ਅਰੋੜਾ ਅਤੇ ਉਨ੍ਹਾਂ ਦੀ ਬੇਟੀ ਨਮਿਤਾ ਅਰੋੜਾ ਅਤੇ ਜਵਾਈ ਜਗਦੀਸ਼ ਗੁਪਤਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਜ਼ਿਕਰਯੋਗ ਹੈ ਕਿ ਸਿੰਗਾਪੁਰ ਨਿਵਾਸੀ ਜਗਦੀਸ਼ ਗੁਪਤਾ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਬਦਲੇ ਫਿਲਮ ਸਟਾਰ ਅਨਪੁਮ ਖੇਰ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਕੈਸ਼ੀਅਰ ਰਕੇਸ਼ ਸਿੰਗਲਾ, ਆਰਟ ਆਫ਼ ਲੀਵਿੰਗ ਜਗਰਾਉਂ ਦੇ ਪ੍ਰਮੁੱਖ ਡਾ: ਦਿਲਪ੍ਰੀਤ ਸਿੰਘ, ਵਿਕਰਮ ਬਾਂਸਲ, ਪੰਕਜ ਅਰੋੜਾ, ਰੌਕੀ ਗਰਗ, ਗੌਰੀ ਗੁਪਤਾ, ਇਸ਼ਾਨੀ ਗੁਪਤਾ, ਖੁਸ਼ੀ ਗੁਪਤਾ, ਸੁਜਾਤਾ ਅਰੋੜਾ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here