ਅੰਮ੍ਰਿਤਸਰ (ਅਸਵਨੀ) ਅੰਮ੍ਰਿਤਸਰ ਦੇ ਪਿੰਡ ਦਾਉਕੇ ‘ਚ ਬੀਐੱਸਐੱਫ ਨੇ ਖੇਤਾਂ ‘ਚ ਪਈ 3 ਕਿਲੋ 210 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਡਰੋਨ ਰਾਹੀਂ ਇਸ ਦਿਸ਼ਾ ‘ਚ ਭੇਜੀ ਗਈ ਸੀ। ਦਰਅਸਲ, ਸੁਰੱਖਿਆ ਬਲਾਂ ਨੂੰ ਇਸ ਦਿਸ਼ਾ ‘ਚ ਡਰੋਨ ਗਤੀਵਿਧੀ ਹੋਣ ਦੀ ਸੂਚਨਾ ਮਿਲੀ ਸੀ। ਇਸ ਦੇ ਆਧਾਰ ‘ਤੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਚਲਾਈ ਤਾਂ ਖੇਤਾਂ ‘ਚੋਂ ਪੀਲੇ ਰੰਗ ਦੇ ਦੋ ਪੈਕਟ ਬਰਾਮਦ ਹੋਏ। ਇਨ੍ਹਾਂ ਵਿਚੋਂ ਹੈਰੋਇਨ ਨਿਕਲੀ ਹੈ।
ਦੱਸ ਦੇਈਏ ਕਿ ਪਾਕਿਸਤਾਨ ਲਗਾਤਾਰ ਹੈਰੋਇਨ ਦੀ ਤਸਕਰੀ ਕਰ ਰਿਹਾ ਹੈ। ਹੁਣ ਪਾਕਿਸਤਾਨ ਨੇ ਨਾ ਸਿਰਫ਼ ਹੈਰੋਇਨ ਬਲਕਿ ਆਈਸ ਡਰੱਗ ਦੀ ਵੀ ਤਸਕਰੀ ਸ਼ੁਰੂ ਕਰ ਦਿੱਤੀ ਹੈ। ਅਜਿਹਾ ਹੀ ਕੁਝ ਪਾਕਿਸਤਾਨ ਨੇ ਬੀਤੇ ਵੀਰਵਾਰ ਨੂੰ ਵੀ ਕੀਤਾ ਸੀ।