ਫਗਵਾੜਾ (ਅਸਵਨੀ-ਮੋਹਿਤ) ਬੀਤੇ ਕਾਫੀ ਸਮੇਂ ਤੋਂ ਫਗਵਾੜਾ ਵਿੱਚ ਐਨੀਮਲ ਸੇਵੀਅਰ ਨਾਮ ਦੀ ਸੰਸਥਾ ਚਲਾਉਣ ਵਾਲੀ ਨਿਧੀ ਵਾਲੀਆ ‘ਤੇ ਥਾਣਾ ਸਦਰ ਫਗਵਾੜਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਦਰ ਫਗਵਾੜਾ ਵਿਖੇ ਦਿੱਤੀ ਸ਼ਿਕਾਇਤ ਵਿਚ ਰਾਜੇਸ਼ ਕੁਮਾਰੀ ਪਤਨੀ ਰਾਜੇਸ ਕੁਮਾਰ ਵਾਸੀ ਹਰਗੋਬਿੰਦ ਨਗਰ ਫਗਵਾੜਾ ਨੇ ਦੱਸਿਆ ਕਿ ਉਨ੍ਹਾਂ ਦੀ ਕੀਰਤੀ ਨਗਰ ਵਿੱਚ ਬਣੀ ਫੈਕਟਰੀ ‘ਤੇ ਧੋਖੇ ਨਾਲ ਕਬਜ਼ਾ ਕਰ ਕੇ ਸਮਾਨ ਵੇਚਿਆ ਗਿਆ ਜਿਸ ਦੀ ਇੰਕੁਆਇਰੀ ਡੀਏ ਸਾਹਿਬ ਕਪੂਰਥਲਾ ਪਾਸੋਂ ਮੁਕੱਦਮਾ ਦਰਜ ਕਰਨ ਸਬੰਧੀ ਰਾਏ ਮਿਲਣ ‘ਤੇ ਐੱਸਐੱਸਪੀ ਕਪੂਰਥਲਾ ਦੇ ਹੁਕਮਾਂ ਤਹਿਤ ਨੀਧੀ ਵਾਲਿਆ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨਿੱਧੀ ਵਾਲੀਆ ਵੱਲੋਂ ਐਸਪੀ ਦਫ਼ਤਰ ਫਗਵਾੜਾ ਅੱਗੇ ਧਰਨਾ ਵੀ ਲਗਾਇਆ ਗਿਆ ਸੀ ਤੇ ਪੁਲਿਸ ਪ੍ਰਸ਼ਾਸਨ ਤੇ ਧੱਕੇ ਨਾਲ ਜ਼ਮੀਨ ਖਾਲੀ ਕਰਾਉਣ ਦੇ ਦੋਸ਼ ਵੀ ਲਗਾਏ ਸਨ।
