ਬਰਨਾਲਾ(ਭਗਵਾਨ ਭੰਗੂ-ਲਿਕੇਸ ਸ਼ਰਮਾ )ਥਾਣਾ ਤਪਾ ਦੀ ਪੁਲਿਸ ਨੇ 2 ਵਿਅਕਤੀਆਂ ਤੋਂ 2 ਕਿਲੋ 600 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। ਡੀਐੱਸਪੀ ਤਪਾ ਰਵਿੰਦਰ ਸਿੰਘ ਰੰਧਾਵਾ ਤੇ ਥਾਣਾ ਤਪਾ ਦੇ ਮੁਖੀ ਨਿਰਮਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਗਸ਼ਤ ਦੇ ਚੱਲਦਿਆਂ ਪੁਲਿਸ ਪਿੰਡ ਤਾਜੋ ਵੱਲ ਜਾ ਰਹੀ ਸੀ, ਇੰਨ੍ਹੇ ‘ਚ ਪੁਲਿਸ ਜਦੋਂ ਬਾਹਰਲੀ ਅਨਾਜ਼ ਮੰਡੀ ਦੇ ਗੇਟ ਨੰਬਰ 2 ਦੇ ਨੇੜੇ ਪੁੱਜੀ ਤਾਂ ਸਾਹਮਣੇ ਪਿੰਡ ਤਾਜੋਕੇ ਵਾਲੀ ਸਾਈਡ ਤੋਂ 2 ਵਿਅਕਤੀ ਪੈਦਲ ਆਉਂਦੇ ਦਿਖਾਈ ਦਿੱਤੇ, ਪੁਲਿਸ ਪਾਰਟੀ ਨੂੰ ਦੇਖਕੇ ਇਹ ਘਬਰਾ ਗਏ ਤੇ ਅਨਾਜ਼ ਮੰਡੀ ਦੇ ਗੇਟ ਵਾਲੇ ਪਾਸੇ ਵਾਪਸ ਜਾਣ ਲੱਗੇ। ਜਿੰਨ੍ਹਾਂ ਨੂੰ ਰੋਕਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਪੁਲਿਸ ਨੂੰ ਚੈਨਾ ਰਾਮ ਵਾਸੀ ਰਘੁਨਾਥਪੁਰਾ ਨਾਗੋਰ ਰਾਜਸਥਾਨ ਤੇ ਮੁਕੇਸ਼ ਕੁਮਾਰ ਪਰਸਵਾਲ ਵਾਸੀ ਕਿਰਿਆ ਦੌਸਰੌਲੀ ਰਾਜਸਥਾਨ ਤੋਂ 2 ਕਿਲੋ 600 ਗ੍ਰਾਮ ਅਫ਼ੀਮ ਬਰਾਮਦ ਹੋਈ। ਜਿੰਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਸਹਾਇਕ ਥਾਣੇਦਾਰ ਗੁਰਪਾਲ ਸਿੰਘ, ਮੁਨਸ਼ੀ ਲੱਖਾ ਸਿੰਘ ਆਦਿ ਹਾਜ਼ਰ ਸਨ।
