
ਭਾਈ ਗਰੇਵਾਲ ਵਲੋਂ ਹਰ ਘਰ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ
ਜਗਰਾਉ, 18 ਫਰਵਰੀ ( ਵਿਕਾਸ ਮਠਾੜੂ, ਧਰਮਿੰਦਰ)-ਬੰਦੀ ਸਿੰਘਾ ਦੀ ਰਿਹਾਈ ਲਈ ਪਿਛਲੇ ਦਿਨਾਂ ਤੋਂ ਸੰਘਰਸ਼ ਜ਼ੋਰ ਫੜਦਾ ਜਾ ਰਿਹਾ ਹੈ। ਸ੍ਰੋਮਣੀ ਕਮੇਟੀ ਵੱਲੋਂ ਆਪਣਾ ਬਣਦਾ ਫ਼ਰਜ਼ ਅਦਾ ਕਰਦਿਆਂ ਰਿਹਾਈ ਲਈ ਜਨਤਕ ਲਹਿਰ ਉਸਾਰਨ ਲਈ ਪਿੰਡ-ਪਿੰਡ ਘਰ-ਘਰ ਤੱਕ ਪਹੁੰਚ ਕੀਤੀ ਜਾ ਰਹੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਕਮੇਟੀ ਵੱਲੋਂ ਦੂਸਰੇ ਪੜਾਅ ਦੀ ਮੁਹਿੰਮ ਦੀ ਅਰੰਭਤਾ ਗੁਰਦੁਆਰਾ ਜੋੜੀਆਂ ਸਾਹਿਬ ਮਾਣੂੰਕੇ ਵਿੱਖੇ ਪਾਹੁੰਚਣ ਤੇ ਕੀਤਾ
ਭਾਈ ਗਰੇਵਾਲ ਨੇ ਕਿਹਾ ਕਿ ਬੰਦੀ ਸਿੰਘਾ ਦੀ ਰਿਹਾਈ ਦਾ ਮਾਮਲਾ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਮਾਮਲਾ ਹੈ ਦੇਸ਼ ਅੰਦਰ ਔਰਤ ਦੇ ਬਲਤਕਾਰੀ ਅਤੇ ਉਸਦੇ ਪ੍ਰਰਵਾਰ ਦੇ ਜੀਆਂ ਦੇ ਕਾਤਲਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ । ਰਾਜੀਵ ਗਾਂਧੀ ਦੇ ਕਾਤਲ ਰਿਹਾ ਕੀਤੇ ਜਾ ਰਹੇ ਹਨ । ਰਾਮ ਰਹੀਮ ਨੂੰ ਬਾਰ-ਬਾਰ ਪੈਰੋਲ ਦਿੱਤੀ ਜਾ ਰਹੀ ਹੈ। ਇੱਸ ਦੇ ਉਲਟ ਬੰਦੀ ਸਿੰਘਾ ਦੀ ਰਿਹਾਈ ਚ” ਰੋੜਾ ਅੜਕਾਇਆ ਜਾ ਰਿਹਾ ਹੈ ,ਜੋ ਸਰਾਸਰ ਧੱਕਾ ਹੈ । ਇਸ ਸਮੇਂ ਅਕਾਲੀ ਦਲ ਦੇ ਹਲਕਾ ਇੰਚਾਰਜ ਐਸ.ਆਰ ਕਲੇਰ ਤੋਂ ਇਲਾਵਾ ਨਗਰ ਮਾਣੂੰਕੇ ਦੇ ਨਿਵਾਸਿਆਂ ਵੱਲੋਂ ਇੱਸ ਮੂਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸ ਮੁਹਿੰਮ ਚ” ਬੀਬੀਆਂ ਤੇ ਨੋਜਵਾਨਾ ਦੀ ਰੁਚੀ ਦੇਖਣ ਚ” ਮਿਲੀ । ਇਸ ਸਮੇਂ ਰੇਸਮ ਸਿੰਘ ਸਾਬਕਾ ਸਰਪੰਚ, ਜਗਦੀਸ਼ ਸਿੰਘ ਦੀਸਾ ,ਜੁਗਰਾਜ ਸਿੰਘ ਰਾਜਾ , ਉਜਾਗਰ ਸਿੰਘ,ਮਨਜੀਤ ਸਿੰਘ,ਗੁਰਦੀਪ ਸਿੰਘ ਗੰਥੀ,ਗੁਰਮੱਖ ਸਿੰਘ,ਚਮਕੌਰ ਸਿੰਘ, ਜਗਜੀਤ ਸਿੰਘ,ਸਤਪਾਲ ਸਿੰਘ,ਜਰਨੈਲ ਸਿੰਘ ਚੋਕੀਮਾਨ ਮੈਨੇਜਰ,ਗਿਆਨੀ ਸਰਬਜੀਤ ਸਿੰਘ ਪ੍ਰਚਾਰਕ ,ਇਸਪੈਕਟਰ ਚਮਕੌਰ ਸਿੰਘ ,ਹਰਨੇਕ ਸਿੰਘ ਨੰਬਰਦਾਰ, ਗੁਰਦੇਵ ਸਿੰਘ ਨੰਬਰਦਾਰ ,ਜੋਗਾ ਸਿੰਘ , ਜਗਰੂਪ ਸਿੰਘ ਆਦਿ ਹਾਜ਼ਰ ਸਨ