Home Political ਗੁੱਜਰ ਭਲਾਈ ਬੋਰਡ ਬਹਾਲ ਕਰਨ ਦੀ ਮੰਗ

ਗੁੱਜਰ ਭਲਾਈ ਬੋਰਡ ਬਹਾਲ ਕਰਨ ਦੀ ਮੰਗ

27
0


ਜਗਰਾਓ, 9 ਜਨਵਰੀ ( ਵਿਕਾਸ ਮਠਾੜੂ, ਅਸ਼ਵਨੀ)-ਪੰਜਾਬ ਸਰਕਾਰ ਤੋਂ ਗੁੱਜਰ ਭਲਾਈ ਬੋਰਡ ਬਹਾਲ ਕਰਨ ਦੀ ਮੰਗ ਕਰਦਿਆਂ ਗੁੱਜਰ ਮਹਾ ਸਭਾ ਨੇ ਪੰਜਾਬ ਵਕਫ ਬੋਰਡ ਦੇ ਪ੍ਰਬੰਧਕ ਏਡੀਜੀਪੀ ਐੱਮ.ਐੱਫ. ਫਾਰੂਕੀ ਦੇ ਸੇਵਾਕਾਲ ’ਚ ਵਾਧੇ ਦੀ ਵੀ ਮੰਗ ਕੀਤੀ ਹੈ। ਇਸ ਸਬੰਧ ’ਚ ਪੰਜਾਬ ਸਰਕਾਰ ਨੂੰ ਇਕ ਮੰਗ ਪੱਤਰ ਵੀ ਭੇਜਿਆ ਗਿਆ ਹੈ। ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੁੰਕੇ ਨੂੰ ਵੀ ਅੱਜ ਮਹਾ ਸਭਾ ਦੇ ਆਗੂਆਂ ਨੇ ਮੰਗ ਪੱਤਰ ਦੀ ਕਾਪੀ ਸੌਂਪੀ ਅਤੇ ਸਰਕਾਰ ਤੱਕ ਮੰਗ ਪਹੁੰਚਦੀ ਕਰਨ ’ਤੇ ਜ਼ੋਰ ਦਿੱਤਾ। ਗੁੱਜਰ ਮਹਾ ਸਭਾ ਦੇ ਪ੍ਰਧਾਨ ਮੁਹੰਮਦ ਫਾਰੂਕ, ਨੂਰ ਹੁਸੈਨ, ਮੁਹੰਮਦ ਇਸਮਾਈਲ, ਮੋਹਰਦੀਨ, ਬਲ ਹੁਸੈਨ ਨੇ ਮੰਗ-ਪੱਤਰ ਸੌਂਪਣ ਸਮੇਂ ਕਿਹਾ ਕਿ ਬਾਦਲ ਸਰਕਾਰ ਸਮੇਂ ਗੁੱਜਰ ਭਲਾਈ ਬੋਰਡ ਭੰਗ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਗੁੱਜਰ ਸਮਾਜ ਲਗਾਤਾਰ ਸਰਕਾਰ ਤੋਂ ਇਹ ਭਲਾਈ ਬੋਰਡ ਬਹਾਲ ਕਰਨ ਦੀ ਮੰਗ ਕਰਦਾ ਆ ਰਿਹਾ ਹੈ। ਪਰ ਕਿਸੇ ਸਰਕਾਰ ਨੇ ਉਨ੍ਹਾਂ ਦੀ ਸੁਣੀ ਨਹੀਂ ਗਈ, ਇਸ ਲਈ ਹੁਣ ਮੁੱਖ ਮੰਤਰੀ ਭਗਵੰਤ ਮਾਨ ਇਸ ਪਾਸੇ ਧਿਆਨ ਦੇਣ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦੇ ਹੋਏ ਵੀ ਇਹ ਮੰਗ ਰੱਖੀ ਸੀ ਅਤੇ ਬਾਅਦ ‘ਚ ਚਰਨਜੀਤ ਸਿੰਘ ਚੰਨੀ ਵੇਲੇ ਵੀ ਮੁੱਦਾ ਚੁੱਕਿਆ ਸੀ। ਕਬਰਸਤਾਨ ਲਈ ਜ਼ਮੀਨ ਦੀ ਘਾਟ ਸਣੇ ਹੋਰ ਕਈ ਮੁੱਦੇ ਚਿਰਾਂ ਤੋਂ ਲਮਕਦੇ ਆ ਰਹੇ ਹਨ। ਜੇਕਰ ਸਰਕਾਰ ਭਲਾਈ ਬੋਰਡ ਬਹਾਲ ਕਰ ਦੇਵੇ ਤਾਂ ਭਾਈਚਾਰੇ ਦੇ ਇਹ ਮਸਲੇ ਹੱਲ ਕਰਨ ‘ਚ ਸਹਾਈ ਹੋ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਵਕਫ਼ ਬੋਰਡ ਦੇ ਪ੍ਰਬੰਧਕ ਏਡੀਜੀਪੀ ਫਾਰੂਕੀ ਦੇ ਸੇਵਾਕਾਲ ‘ਚ ਵਾਧੇ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਮੁਸਲਿਮ ਭਾਈਚਾਰੇ ਅਤੇ ਗੁੱਜਰ ਸਮਾਜ ਲਈ ਬਿਹਤਰ ਕੰਮ ਕੀਤਾ ਹੈ, ਇਸ ਲਈ ਕਿਸੇ ਨੂੰ ਚੇਅਰਮੈਨ ਲਾਉਣ ਦੀ ਥਾਂ ਪ੍ਰਬੰਧਕ ਦਾ ਸੇਵਾਕਾਲ ਹੀ ਵਧਾਇਆ ਜਾਵੇ। ਵਿਧਾਇਕਾ ਮਾਣੂੰਕੇ ਨੇ ਗੁੱਜਰ ਮਹਾ ਸਭਾ ਨੂੰ ਇਹ ਮੰਗਾਂ ਮੁੱਖ ਮੰਤਰੀ ਤੱਕ ਪਹੁੰਚਦੀਆਂ ਕਰਨ ਅਤੇ ਨਾਲ ਆਪਣੇ ਵੱਲੋਂ ਸਿਫਾਰਸ਼ ਕਰਨ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here