Home crime ਥਾਈਲੈਂਡ ਦੀ ਪਟਾਕਾ ਫੈਕਟਰੀ ‘ਚ ਹੋਏ ਧਮਾਕੇ ਚ 20 ਲੋਕਾਂ ਦੀ ਮੌਤ

ਥਾਈਲੈਂਡ ਦੀ ਪਟਾਕਾ ਫੈਕਟਰੀ ‘ਚ ਹੋਏ ਧਮਾਕੇ ਚ 20 ਲੋਕਾਂ ਦੀ ਮੌਤ

37
0


ਥਾਈਲੈਂਡ ‘ਚ ਬੁੱਧਵਾਰ ਨੂੰ ਇਕ ਪਟਾਕਾ ਫੈਕਟਰੀ ‘ਚ ਹੋਏ ਭਿਆਨਕ ਧਮਾਕੇ ਵਿੱਚ 20 ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਫੈਕਟਰੀ ਦੇ ਕਈ ਹਿੱਸਿਆਂ ਵਿੱਚ ਲੱਗੀ ਅੱਗ ਨੂੰ ਬੁਝਾਇਆ ਨਹੀਂ ਜਾ ਸਕਿਆ ਹੈ। ਇਸ ਦੇ ਲਈ ਫੌਜ ਦੀ ਮਦਦ ਲਈ ਜਾ ਰਹੀ ਹੈ।ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਧਮਾਕਾ ਕਿਸ ਕਾਰਨ ਹੋਇਆ। ਇੱਕ ਰਿਪੋਰਟ ਅਨੁਸਾਰ ਫੈਕਟਰੀ ਵਿੱਚ ਲਾਈਟਾਂ ਦੀਆਂ ਤਾਰਾਂ ਬਹੁਤ ਪੁਰਾਣੀਆਂ ਸਨ। ਕਾਬਲੇਗੌਰ ਹੈ ਕਿ ਧਮਾਕਾ ਸ਼ਾਰਟ ਸਰਕਟ ਕਾਰਨ ਹੋਇਆ ਹੈ।ਇਹ ਘਟਨਾ ਸੁਪਾਹਾਨ ਸੂਬੇ ਵਿੱਚ ਵਾਪਰੀ। ਇਹ ਬੈਂਕਾਕ ਤੋਂ 120 ਕਿਲੋਮੀਟਰ ਦੂਰ ਇੱਕ ਤੱਟਵਰਤੀ ਖੇਤਰ ਹੈ। ਇੱਥੇ ਪਟਾਕਿਆਂ ਦੀਆਂ ਕਈ ਫੈਕਟਰੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਾਫ਼ੀ ਪੁਰਾਣੀਆਂ ਹਨ। ਇਹ ਸੰਘਣੀ ਆਬਾਦੀ ਵਾਲਾ ਇਲਾਕਾ ਹੈ ਅਤੇ ਇਨ੍ਹਾਂ ਫੈਕਟਰੀਆਂ ਵਿੱਚ ਆਸ-ਪਾਸ ਦੇ ਲੋਕ ਕੰਮ ਕਰਦੇ ਹਨ।

ਬੁੱਧਵਾਰ ਨੂੰ ਧਮਾਕੇ ਦੇ ਸਮੇਂ ਫੈਕਟਰੀ ‘ਚ ਕਈ ਕਰਮਚਾਰੀ ਮੌਜੂਦ ਸਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਕਿਤੇ ਵੱਧ ਹੋ ਸਕਦੀ ਹੈ। ਜ਼ਿਆਦਾਤਰ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਲਾਂਕਿ, ਪੁਲਿਸ ਨੇ ਇਹ ਨਹੀਂ ਦੱਸਿਆ ਕਿ ਫੈਕਟਰੀ ਵਿੱਚ ਕਿੰਨੇ ਮਜ਼ਦੂਰ ਸਨ ਅਤੇ ਕਿੰਨੇ ਸੜੇ ਹੋਏ ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

LEAVE A REPLY

Please enter your comment!
Please enter your name here