ਜਗਰਾਓਂ, 17 ਜਨਵਰੀ ( ਜਗਰੂਪ ਸੋਹੀ, ਅਸ਼ਵਨੀ )-ਸਥਾਨਕ ਅੱਡਾ ਰਾਏਕੋਟ ਵਿਖੇ ਸਥਿਤ ਆਰ.ਐਸ.ਮੋਬਾਈਲ ਰਿਪੇਅਰ ਦੀ ਦੁਕਾਨ ’ਤੇ ਮੰਗਲਵਾਰ ਦੇਰ ਰਾਤ ਚੋਰਾਂ ਨੇ ਦੁਕਾਨ ਦੇ ਬਾਹਰਲੇ ਸ਼ਟਰ ਅਤੇ ਅੰਦਰਲੇ ਸ਼ੀਸ਼ੇ ਦਾ ਗੇਟ ਤੋੜ ਕੇ ਦੁਕਾਨ ਦੇ ਅੰਦਰ ਪਏ ਨਵੇਂ ਅਤੇ ਪੁਰਾਣੇ ਮੋਬਾਈਲ ਅਤੇ ਮੁਰੰਮਤ ਲਈ ਰੱਖੇ ਵੱਖ-ਵੱਖ ਮੋਬਾਈਲਾਂ ਦੀਆਂ .ਨਵੀਂਆਂ ਟੱਚ ਸਕਰੀਨ ਅਤੇ ਹੋਰ ਸਮਾਨ ਤੋਂ ਇਲਾਵਾ ਨਵੀਆਂ ਘੜੀਆਂ ਅਤੇ ਹੋਰ ਇਲੈਕਟਰਾਨਿਕ ਸਮਾਨ ਚੋਰੀ ਹੋ ਗਿਆ। ਵਰਨਣਯੋਗ ਹੈ ਕਿ ਸ਼ਹਿਰ ਦੇ ਮੁੱਖ ਅੱਡਾ ਰਾਏਕੋਟ ਚੌਂਕ ਵਿੱਚ ਆਰਐਸ ਮੋਬਾਈਲ ਦੀ ਦੁਕਾਨ ਹੈ। ਜੋ ਕਿ ਥਾਣਾ ਸਿਟੀ ਤੋਂ ਮਹਿਜ਼ 200 ਮੀਟਰ ਦੀ ਦੂਰੀ ’ਤੇ ਹੈ। ਜੇਕਰ ਚੋਰ ਮੁੱਖ ਸੜਕ ਅਤੇ ਮੇਨ ਚੌਂਕ ਦੇ ਨੇੜੇ ਅਜਿਹੀਆਂ ਥਾਵਾਂ ’ਤੇ ਚੋਰੀਆਂ ਕਰ ਸਕਦੇ ਹਨ ਤਾਂ ਉਨ੍ਹਾਂ ਲਈ ਸ਼ਹਿਰ ਦੀਆਂ ਹੋਰ ਥਾਵਾਂ ’ਤੇ ਵੀ ਚੋਰੀਆਂ ਕਰਨੀਆਂ ਆਸਾਨ ਹਨ। ਦੁਕਾਨ ਮਾਲਕ ਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਦੁਕਾਨ ਵਿੱਚੋਂ ਕਰੀਬ 1 ਲੱਖ ਰੁਪਏ ਦਾ ਸਾਮਾਨ ਚੋਰੀ ਹੋ ਗਿਆ ਹੈ। ਇਸ ਸਬੰਧੀ ਪੁਲਿਸ ਥਾਣਾ ਸਿਟੀ ਜਗਰਾਉਂ ਵਿਖੇ ਸੂਚਨਾ ਦਿੱਤੀ ਗਈ ਤਾਂ ਪੁਲਿਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ੍ਟ
ਨਗਰ ਕੌਂਸਲ ਵੀ ਜ਼ਿੰਮੇਵਾਰ-
ਸ਼ਹਿਰ ਵਿੱਚ ਵਾਪਰ ਰਹੀਆਂ ਅਜਿਹੀਆਂ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਲਈ ਕੁਝ ਹੱਦ ਤੱਕ ਨਗਰ ਕੌਂਸਲ ਵੀ ਜ਼ਿੰਮੇਵਾਰ ਹੈ ਕਿਉਂਕਿ ਇਸ ਸਮੇਂ ਸ਼ਹਿਰ ਭਰ ਦੀਆਂ ਸਟਰੀਟ ਲਾਈਟਾਂ ਦੀ ਹਾਲਤ ਬਹੁਤ ਮਾੜੀ ਹੈ। ਲੱਖਾਂ ਰੁਪਏ ਖਰਚ ਕੇ ਨਗਰ ਕੌਂਸਲ ਨੇ ਅੱਡਾ ਰਾਏਕੋਟ ਵਿੱਚ ਇੱਕ ਵੱਡੇ ਖੰਭੇ ’ਤੇ 6 ਵੱਡੀਆਂ ਸਰਚ ਲਾਈਟਾਂ ਲਗਾਈਆਂ ਹੋਈਆਂ ਹਨ, ਜੋ ਕਿ ਅੱਡਾ ਰਾਏਕੋਟ ਦੇ ਚਾਰੇ ਪਾਸੇ ਰੋਸ਼ਨੀ ਪ੍ਰਦਾਨ ਕਰਦੀਆਂ ਹਨ। ਪਰ ਇਹ ਸਾਰੀਆਂ ਲਾਇਟਾਂ ਪਿਛਲੇ ਲੰਮੇ ਸਮੇਂ ਤੋਂ ਬੰਦ ਪਈਆਂ ਹਨ। ਜਿਸ ਕਾਰਨ ਰੋਜ਼ਾਨਾ ਹੀ ਇਥੇ ਨੇੜੇ ਦੇ ਸਿੰਗਲ ਫੁੱਟਪਾਥ ’ਤੇ ਵਾਹਨ ਟਕਰਾ ਜਾਂਦੇ ਹਨ ਅਤੇ ਲੋਕ ਜ਼ਖਮੀ ਹੋ ਜਾਂਦੇ ਹਨ ਅਤੇ , ਉਥੇ ਹੀ ਪੁਲਸ ਵਿਭਾਗ ਨੇ ਚਾਰੇ ਪਾਸੇ ਚੌਕਸੀ ਰੱਖਣ ਲਈ ਇਸ ਵੱਡੇ ਸਰਚ ਲਾਈਟ ਦੇ ਖੰਭੇ ’ਤੇ ਚਾਰ ਹਾਈ-ਟੈਕ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਹਨ, ਇਹ ਲਾਇਟਾਂ ਬੰਦ ਹੋਣ ਕਾਰਨ ਉਹ ਹਾਈ ਪਾਵਰ ਸੀਸੀਟੀਵੀ ਕੈਮਰੇ ਵੀ ਬੇਕਾਰ ਸਾਬਿਤ ਹੋ ਰਹੇ ਹਨ।