ਜਗਰਾਉਂ, 19 ਮਾਰਚ ( ਜਗਰੂਪ ਸੋਹੀ) : ਉੱਘੇ ਸਮਾਜਸੇਵੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੈਰੀ ਸਿੱਧੂ ਮਲਸੀਹਾਂ ਭਾਈਕੇ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਬਲਾਕ ਸਿੱਧਵਾਂਬੇਟ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਕਾਂਗਰਸ ਦੇ ਸੋਸਲ ਮੀਡੀਆ ਦੇ ਚੇਅਰਮੈਨ ਗੁਰਤੇਜ ਸਿੰਘ ਪੰਨੂੰ ਵਲੋਂ ਇਹ ਸੂਚੀ ਜਾਰੀ ਕੀਤੀ ਗਈ। ਇਸ ਨਿਯੁਕਤੀ ਤੇ ਗੈਰੀ ਸਿੱਧੂ ਮਲਸੀਹਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜਿਲ੍ਹਾ ਲੁਧਿਆਣਾ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ, ਸੋਸ਼ਲ ਮੀਡੀਆ ਦੇ ਚੇਅਰਮੈਨ ਗੁਰਤੇਜ ਸਿੰਘ ਪੰਨੂੰ ਅਤੇ ਪਾਰਟੀ ਲੀਡਰਸ਼ਿਪ ਦਾ ਧਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਉਹ ਪਾਰਟੀ ਦੀ ਬਿਹਤਰੀ ਲਈ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨਗੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾ ਕੇ ਪਾਰਟੀ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਨਾਉਣਗੇ। ਜਿਕਰਯੋਗ ਹੈ ਕਿ ਗੈਰੀ ਸਿੱਧੂ ਮਲਸੀਹਾਂ ਇਸਤੋਂ ਪਹਿਲਾਂ ਵੀ ਪਾਰਟੀ ਦੇ ਅਹਿਮ ਅਹੁਦਿਆਂ ਤੇ ਰਹਿ ਕੇ ਸਫਲਤਾਪੂਰਵਕ ਸੇਵਾਵਾਂ ਨਿਭਾ ਚੁੱਕੇ ਹਨ। ਬਲਾਕ ਕਮੇਟੀ ਸਿੱਧਵਾਂ ਬੇਟ ਦਾ ਜਨਰਲ ਸਕੱਤਰ, ਐਨ ਐਸ ਯੂ ਆਈ ਲੁਧਿਆਣਾ ਦਾ ਜਨਰਲ ਸਕੱਤਰ ਸਮੇਤ ਕਈ ਹੋਰ ਅਹੁਦਿਆਂ ਤੇ ਰਹਿ ਕੇ ਪਾਰਟੀ ਲਈ ਕੰਮ ਕਰ ਚੁੱਕੇ ਹਨ। ਪਾਰਟੀ ਪ੍ਰਤੀ ਨਿਸ਼ਕਾਮ ਭਾਵਨਾ ਨਾਲ ਸੇਵਾਵਾਂ ਨਿਭਾਉਣ ਤੇ ਪਾਰਟੀ ਵਲੋਂ ਇਕ ਵਾਰ ਫਿਰ ਗੈਰੀ ਸਿੱਧੂ ਮਲਸੀਹਾਂ ਤੇ ਵਿਸਵਾਸ਼ ਜਤਾਇਆ ਗਿਆ ਅਤੇ ਉਨ੍ਹਾਂ ਨੂੰ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ।
