Home Uncategorized ਸਿੱਧੂ, ਕੈਪਟਨ ਸਮੇਤ ਕਈ ਦਿੱਗਜਾਂ ਦਾ ਗੜ੍ਹ ਰਿਹਾ ਅੰਮ੍ਰਿਤਸਰ, ਇਹ ਹੈ 25...

ਸਿੱਧੂ, ਕੈਪਟਨ ਸਮੇਤ ਕਈ ਦਿੱਗਜਾਂ ਦਾ ਗੜ੍ਹ ਰਿਹਾ ਅੰਮ੍ਰਿਤਸਰ, ਇਹ ਹੈ 25 ਸਾਲਾਂ ਦਾ ਇਤਿਹਾਸ

26
0


ਚੰਡੀਗੜ੍ਹ (ਭੰਗੂ -ਲਿਕੇਸ) ਚੰਡੀਗੜ੍ਹ ਪੰਜਾਬ ‘ਚ ਅੰਮ੍ਰਿਤਸਰ ਲੋਕ ਸਭਾ ਸੀਟ ਦਾ ਅਜੀਬ ਇਤਫ਼ਾਕ ਹੈ। ਪਿਛਲੀਆਂ ਦੋ ਲੋਕ ਸਭਾ ਚੋਣਾਂ ‘ਤੇ ਨਜ਼ਰ ਮਾਰੀਏ ਤਾਂ ਜਿੱਤਣ ਵਾਲਾ ਵਿਰੋਧੀ ਧਿਰ ‘ਚ ਬੈਠਦਾ ਹੈ ਤੇ ਹਾਰਨ ਵਾਲਾ ਕੇਂਦਰ ‘ਚ ਮੰਤਰੀ ਬਣ ਜਾਂਦਾ ਹੈ।

ਸਾਲ 2014 ‘ਚ ਜਦੋਂ ਪੂਰੇ ਦੇਸ਼ ‘ਚ ਭਾਰਤੀ ਜਨਤਾ ਪਾਰਟੀ ਨੂੰ ਸਪੱਸ਼ਟ ਤੌਰ ‘ਤੇ ਲੀਡ ਮਿਲ ਰਹੀ ਸੀ ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਅੰਮ੍ਰਿਤਸਰ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜਨ ਵਾਲੇ ਅਰੁਣ ਜੇਤਲੀ ਇੱਥੋਂ ਜਿੱਤ ਕੇ ਮੰਤਰੀ ਮੰਡਲ ‘ਚ ਵੱਡਾ ਅਹੁਦਾ ਸੰਭਾਲਣਗੇ, ਪਰ ਅਜਿਹਾ ਨਾ ਹੋਇਆ।ਉਹ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਤੋਂ ਚੋਣ ਹਾਰ ਗਏ। ਹਾਲਾਂਕਿ ਹਾਰ ਤੋਂ ਬਾਅਦ ਵੀ ਉਨ੍ਹਾਂ ਨੂੰ ਕੇਂਦਰੀ ਵਿੱਤ ਮੰਤਰੀ ਬਣਾ ਦਿੱਤਾ ਗਿਆ ਤੇ ਜੇਤੂ ਕੈਪਟਨ ਅਮਰਿੰਦਰ ਸਿੰਘ ਸੰਸਦ ‘ਚ ਵਿਰੋਧੀ ਬੈਂਚਾਂ ‘ਤੇ ਬੈਠੇ। ਭਾਜਪਾ ਲਈ ਇਹ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਸੀ ਕਿਉਂਕਿ ਅਰੁਣ ਜੇਤਲੀ ਨੂੰ ਵੱਡੇ ਕੱਦ ਦਾ ਨੇਤਾ ਮੰਨਿਆ ਜਾਂਦਾ ਸੀ।

2019 ‘ਚ ਵੀ ਦੁਹਰਾਇਆ ਗਿਆ ਇਤਿਹਾਸ
ਉਨ੍ਹਾਂ ਨੂੰ ਜਿਤਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਵੀ ਕੀਤੀ ਸੀ ਪਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਕਹਿਣ ‘ਤੇ ਆਪਣਾ ਪਟਿਆਲਾ ਹਲਕਾ ਛੱਡ ਕੇ ਅੰਮ੍ਰਿਤਸਰ ਚਲੇ ਗਏ ਕੈਪਟਨ ਅਮਰਿੰਦਰ ਸਿੰਘ ਨੇ ਭਾਰੀ ਵੋਟਾਂ ਨਾਲ ਚੋਣ ਜਿੱਤੀ। 2019 ‘ਚ ਵੀ ਇਹੀ ਇਤਿਹਾਸ ਦੁਹਰਾਇਆ ਗਿਆ। ਭਾਜਪਾ ਨੇ ਇਕ ਵਾਰ ਫਿਰ ਅੰਮ੍ਰਿਤਸਰ ਤੋਂ ਸੀਨੀਅਰ ਨੌਕਰਸ਼ਾਹ ਤੇ ਸ਼ਹਿਰੀ ਸਿੱਖ ਚਿਹਰੇ ਹਰਦੀਪ ਪੁਰੀ ਨੂੰ ਮੈਦਾਨ ‘ਚ ਉਤਾਰਿਆ, ਪਰ ਉਹ ਵੀ ਹਾਰ ਗਏ।ਪਹਿਲੀ ਵਾਰ ਕ੍ਰਿਕਟਰ ਤੋਂ ਸਿਆਸਤਦਾਨ ਬਣਾ ਕੇ ਨਵਜੋਤ ਸਿੱਧੂ ਨੂੰ ਮੈਦਾਨ ‘ਚ ਉਤਾਰਿਆ
ਹਾਰ ਦੇ ਬਾਵਜੂਦ ਪੁਰੀ ਨੂੰ ਕੇਂਦਰ ਸਰਕਾਰ ‘ਚ ਸ਼ਹਿਰੀ ਹਵਾਬਾਜ਼ੀ ਤੇ ਪੈਟਰੋਲੀਅਮ ਮੰਤਰੀ ਵੀ ਬਣਾਇਆ ਗਿਆ। ਦਿਲਚਸਪ ਗੱਲ ਇਹ ਹੈ ਕਿ ਜੇਕਰ ਪਿਛਲੇ 25 ਸਾਲਾਂ ਦੇ ਚੋਣ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਗੁਰੂਨਗਰੀ ਤੋਂ ਚੋਣ ਜਿੱਤਣ ਵਾਲਾ ਹੀ ਵਿਰੋਧੀ ਧਿਰ ‘ਚ ਬੈਠਾ ਹੈ।

2004 ਤਕ ਅੰਮ੍ਰਿਤਸਰ ਸੀਟ ‘ਤੇ ਰਾਜ ਕਰਨ ਵਾਲੇ ਰਘੂਨੰਦਨ ਲਾਲ ਭਾਟੀਆ ਨੂੰ ਹਰਾਉਣ ਲਈ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਕ੍ਰਿਕਟਰ ਤੋਂ ਸਿਆਸਤਦਾਨ ਬਣਾ ਕੇ ਨਵਜੋਤ ਸਿੱਧੂ ਨੂੰ ਮੈਦਾਨ ‘ਚ ਉਤਾਰਿਆ।

ਸਿੱਧੂ ਇਸ ਸੀਟ ਤੋਂ ਲਗਾਤਾਰ ਤਿੰਨ ਵਾਰ ਚੋਣ ਜਿੱਤੇ, ਪਰ ਵਿਰੋਧੀ ਧਿਰ ‘ਚ ਹੀ ਬੈਠੇ। 1999 ‘ਚ ਰਘੁਨੰਦਨ ਲਾਲ ਭਾਟੀਆ ਪੰਜਵੀਂ ਵਾਰ ਸੰਸਦ ਮੈਂਬਰ ਬਣੇ ਪਰ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ ਨੇ ਕੇਂਦਰ ‘ਚ ਸਰਕਾਰ ਬਣਾ ਲਈ ਤੇ ਉਨ੍ਹਾਂ ਨੂੰ ਵੀ ਵਿਰੋਧੀ ਬੈਂਚਾਂ ’ਤੇ ਬੈਠਣਾ ਪਿਆ।

LEAVE A REPLY

Please enter your comment!
Please enter your name here