Home Political (ਮਿੰਨੀ ਕਹਾਣੀ)ਵੋਟਾਂ ਦਾ ਸੀਜ਼ਨ

(ਮਿੰਨੀ ਕਹਾਣੀ)ਵੋਟਾਂ ਦਾ ਸੀਜ਼ਨ

25
0


ਵੋਟਾਂ ਦਾ ਸੀਜ਼ਨ ਜ਼ੋਰਾਂ ਤੇ ਸੀ। ਕਦੇ ਕੋਈ ਕਦੇ ਕੋਈ ਲੀਡਰ ਵੋਟਾਂਰਾ ਨੂੰ ਭਰਮਾਉਣ ਦੇ ਲਈ
ਹਰ ਘਰ ਦਾ ਦਰਵਾਜ਼ਾ ਖੜਕਾ ਰਿਹਾ ਸੀ। ਇੱਕ ਦਿਨ ਕੁਝ ਪਾਰਟੀ ਦੇ ਮੋਹਤਬਰ ਆਗੂਆਂ ਨੇ ਚਾਚੇ ਫੁੰਮਣ ਦਾ ਦਰਵਾਜ਼ਾ ਖੜਕਿਆ, “ਚਾਚਾ ਘਰੇਂ ਈ ਆ”। ਦਸ ਪੰਦਰਾਂ ਜਾਣਿਆ ਦੇ ਜਥੇ ਚੋਂ ਇੱਕ ਜਾਣ ਪਛਾਣ ਵਾਲੇ ਨੇ ਬਾਰ ਖੋਲ੍ਹ ਅਗਾਂਹ ਨੂੰ ਤਰਾਉਕਦੇ ਹੋਏ ਨੇ ਕਿਹਾ। ਚਾਚੇ ਦੇ ਘਰ ਵਾਲੀ ਪ੍ਰਸਿਨੀ ਨੇ ਸਿਰ ਤੋਂ ਚੁੰਨੀ ਠੀਕ ਕਰਦੀ ਹੋਈ ਨੇ ਕਿਹਾ,”ਹਾਂ ਜੀ ਦੱਸੋ”, ਇੱਕ ਕਹਿਣ ਲੱਗਿਆ।” ਚਾਚੀ ਚਾਚਾ ਕਿਥੇ ਆ ਦੀਂਹਦਾ ਨੀਂ, ਅਸੀਂ ਤਾਂ ਵੋਟਾਂ ਨੂੰ ਕਹਿਣ ਆਏ ਸੀ”। ਇਨੇ ਨੂੰ ਚਾਚਾ ਫੁੰਮਣ ਰੋਟੀ ਖਾ ਮੁੱਛਾਂ ਨੂੰ ਸਵਾਰਦਾ ਆ ਗਿਆ, “ਹਾਂ ਬਈ ਕਿਵੇਂ ਆ ਭਤੀਜ,” ਉਹ ਚਾਚੇ ਦੇ ਸਾਰਿਆਂ ਤੋਂ ਵੱਧ ਨੇੜੇ ਲੱਗਦਾ ਸੀ। “ਚਾਚਾ ਅਸੀਂ ਵੋਟਾਂ ਨੂੰ ਕਹਿਣ ਆਏ ਸੀ। ਕਿ ਐਤਕੀਂ ਵੋਟ ਆਪਾਂ ਆਹ ਨਿਸ਼ਾਨ ਤੇ ਪਾਉਣੀ ਆ”,” ਜ਼ਰੂਰ ਪਾਵਾਂਗੇ” ਚਾਚੇ ਨੇ ਸਾਰਿਆਂ ਦੇ ਦਿਲਾਂ ਨੂੰ ਧਰਵਾਸ ਦਿੱਤਾ। ਤੇ ਭੀੜ ਚੋਂ ਸ਼ਾਬਾਸ਼ ਸ਼ਾਬਾਸ਼ ਦੀ ਆਵਾਜ਼ ਚਾਚੇ ਨੂੰ ਕਿੰਨੀ ਦੇਰ ਸੁਣਾਈਂ ਦਿੰਦੀ ਰਹੀ।ਵੋਟਾਂ ਵਾਲੇ ਅਗਲੇ ਘਰ ਨੂੰ ਤੁਰ ਪਏ। ਚਾਚਾ ਚਾਚੀ ਨੂੰ ਕਹਿਣ ਲੱਗਿਆ,” ਭਾਗਵਾਨੇ ਆਪਾਂ ਵੋਟਾਂ ਪਾਉਂਦੇ ਪਾਉਂਦੇ ਇਹਨਾਂ ਨੂੰ ਥੱਕ ਗਏ। ਸਾਰੀ ਦਿਹਾੜੀ ਮਰ ਜਾਂਦੀ ਆ ਲਾਇਨ ਚ ਖੜਿਆਂ ਦੀ ਭੁੱਖੇ ਤਿਹਾਏ ਉੱਤੋਂ ਗਰਮੀ”। ਮੈਨੂੰ ਤਾਂ ਇਹ ਵੀ ਇੱਕ ਲੀਡਰਾਂ ਦੀ ਸਿਆਸਤ ਲੱਗਦੀ ਆ। ਲੋਕਾਂ ਨੂੰ ਦੁੱਖੀ ਕਰਨਾ,ਚੋਧਰ ਕਿਸੇ ਨੇ ਕਰਨੀ, ਵਖ਼ਤ ਕਿਸੇ ਨੂੰ ਪੈ ਜਾਂਦਾ। ਇਹ ਅੱਡ ਲੋਕਾਂ ਦਾ ਲਹੂ ਪੀਂਦੇ ਆ। ਜੇ ਕੋਈ ਹਾਰ ਗਿਆ ਤਾਂ ਕਹਿ ਦਿੰਦਾ ਤੁਸੀਂ ਮੈਨੂੰ
ਵੋਟਾਂ ਨੀਂ ਪਾਈਆਂ, ਜੇ ਜਿੱਤ ਜਾਂਦਾ ਮੁੜਕੇ ਮੂੰਹ ਨੀ ਦਿਖਾਉਂਦਾ ਲੋਕਾਂ ਨੂੰ ਆ ਕੇ। ਕਹਿਣ ਨੂੰ ਤਾਂ ਸਾਡਾ ਦੇਸ਼ ਲੋਕਤੰਤਰ ਹੈ। ਅਸਲ ਲੀਡਰਾਂ ਦਾ ਜੋਕਤੰਤਰ ਬਣਾਇਆ ਪਿਆ।
ਇਹ ਲੀਡਰ ਨੀਂ ਲਹੂ ਪੀਣੀਆਂ ਜੋਕਾਂ। ਪਤਾ ਨੀ ਕਦੋ ਮਗਰੋਂ ਲਹਿਣਗੀਆਂ”। ਇਹ ਕਹਿੰਦਾ ਚਾਚਾ ਮੋਢੇ ਤੇ ਪਰਨਾ ਰੱਖ ਕਣਕ ਵਾਲੀ ਪਰਚੀ ਪ੍ਰਸਿਨੀ ਤੋਂ ਫ਼ੜ ਕਣਕ ਦਾ ਪਤਾ ਕਰਨ ਤੇ ਨਾਲ ਚਾਹ ਬਣਾਉਣ ਲਈ ਆਖ ਬਾਹਰ ਨੂੰ ਤੁਰ ਪਿਆ, ਹੁਣ ਪ੍ਰਸਿਨੀ ਵੀ ਆਪਣੇ ਆਪ ਨੂੰ ਚੱਲ ਮਨਾ ਕਹਿ ਰਸੋਈ ਵਿੱਚ ਚਾਹ ਧਰਨ ਲੱਗ ਪਈ। ਘਰ ਵਿੱਚ ਚੁੱਪ ਜੇਹੀ ਛਾਈ ਹੋਈ ਸੀ। ਜਿਵੇਂ ਲੁਟੇਰੇ ਗੇੜਾ ਮਾਰ ਕੇ ਗਏ ਹੋਣ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

LEAVE A REPLY

Please enter your comment!
Please enter your name here