ਜਗਰਾਓਂ, 7 ਅਪ੍ਰੈਲ ( ਮੋਹਿਤ ਜੈਨ )-ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਲੋਂ ਕਾਂਗਰਸ ਛੱਡ ਕੇ ਭਾਜਪਾ ਵਿਚ ਚਲੇ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਲੁਧਿਆਣਾ ਤੋਂ ਮਜਬੂਤ ਉਮੀਦਵਾਰ ਦੀ ਤਲਾਸ਼ ਵਿਚ ਹੈ। ਇਸੇ ਦੌਰਾਨ ਹੀ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਸਾਬਕਾ ਡਾਇਰੈਕਟਰ ਪ੍ਰਸ਼ੋਤਮ ਲਾਲ ਖਲੀਫਾ ਨੂੰ ਲੁਧਿਆਣਾ ਲੋਕ ਸਭਾ ਹਲਤੇ ਤੋਂ ਟਿਕਟ ਲਈ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਪਾਰਟੀ ਦੇ ਸਰਗਰਮ ਵਰਕਰ ਸੁਖਵਿੰਦਰ ਸਿੰਘ ਹਾਂਸ ਨੇ ਪੰਜਾਬ ਪ੍ਰਦੇਸ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਦੇਵਿੰਦਰ ਸਿੰਘ ਯਾਦਵ ਸੈਕਟਰੀ ਪੰਜਾਬ ਅਤੇ ਹੋਰ ਦਰਜਾ ਬਾ ਦਰਜਾ ਸੀਨੀਅਰ ਕਾਂਗਰਸੀ ਲੀਡਰਸ਼ਿਪ ਪਾਸੋਂ ਮੰਗ ਕਰਦਿਆਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ ਤਾਂ ਹੁਣ ਬਹੁਤ ਹੀ ਵਿਚਾਰ ਵਟਾਂਦਰਾ ਤੋ ਬਾਦ ਸੋਚ ਸਮਝ ਕਿ ਪਾਰਟੀ ਦੇ ਇਮਾਨਦਾਰ ਵਰਕਰ ਨੂੰ ਟਿਕਟ ਲੁਧਿਆਣਾ ਹਲਕੇ ਤੋਂ ਟਿਕਟ ਦਿਤੀ ਜਾਵੇ ਤਾਂ ਜੋ ਜਿਥੇ ਪਾਰਟੀ ਨਾਲ ਦਗਾ ਕਮਾਉਣ ਵਾਲੇ ਬਿੱਟੂ ਨੂੰ ਸਬਕ ਮਿਲ ਸਕੇ ਉਥੇ ਹੀ ਪਾਰਟੀ ਇਸ ਸੀਟ ਤੋਂ ਸ਼ਾਨਦਾਰ ਜਿੱਤ ਹਾਸਿਲ ਕਰ ਸਕੇ। ਉਸ ਲਈ ਪਿਛਲੇ 40 ਸਾਲਾਂ ਤਂ ਜਮੀਨ ਨਾਲ ਜੁੜੇ ਹੋਏ ਪਾਰਟੀ ਦੇ ਵਫਾਦਾਰ ਸਿਪਾਹੀ ਅਤੇ ਹਰ ਸਮੇਂ ਪਾਰਟੀ ਲਈ ਬਿਨ੍ਹਾਂ ਕਿਸੇ ਲਾਲਚ ਤੋਂ ਸੇਵਾ ਕਰਨ ਵਾਲੇ ਨਿਧੜਕ ਆਗੂ ਪ੍ਰਸੋਤਮ ਲਾਲ ਖਲੀਫ਼ਾ ਨੂੰ ਲੋਕ ਸਭਾ ਹਲਕਾ ਲੁਧਿਆਣਾ ਤੋ ਟਿਕਟ ਦਿੱਤੀ ਜਾਵੇ। ਜੋ ਕਿ ਬਿਨਾ ਪੈਸਾ ਖਰਚੇ ਇਹ ਸੀਟ ਪਾਰਟੀ ਦੀ ਝੋਲੀ ਵਿਚ ਵੱਡੀ ਲੀਡ ਨਾਲ ਜਿਤ ਕੇ ਦੇਣਗੇ। ਹਾਂਸ ਨੇ ਕਿਹਾ ਕਿ ਜੇਕਰ ਲਾਭ ਸਿੰਘ ਉਗੋਕੇ ਅਤੇ ਤਰਲੋਚਨ ਸਿੰਘ ਤੁੜ ਵਰਗੇ ਨੇਤਾ ਜਿੱਤ ਹਾਸਲ ਕਰ ਸਕਦੇ ਹਨ ਤਾਂ ਫਿਰ ਪ੍ਰਸ਼ੋਤਮ ਲਾਲ ਖਲੀਫ਼ਾ ਤਾਂ ਪਹਿਲਾ ਰਹੇ ਮੁਖ ਮੰਤਰੀਆਂ ਅਤੇ ਕੇਂਦਰੀ ਲੀਡਰਸ਼ਿਪ ਦੇ ਵੀ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੇ ਰਹੇ ਹਨ। ਇਸ ਲਈ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਸ ਇਮਾਨਦਾਰ ਅਤੇ ਬੇਦਾਗ ਵਿਅਕਤੀ ਪ੍ਰਸੋਤਮ ਲਾਲ ਖਲੀਫ਼ਾ ਨੂੰ ਟਿਕਟ ਦੇ ਕੇ ਲੁਧਿਆਣਾ , ਦਾਖਾ, ਜਗਰਾਉ ਵਾਸੀਆਨ ਦੇ ਨਾਲ ਨਾਲ ਪਾਰਟੀ ਲਈ ਦਿਨ ਰਾਤ ਇਕ ਕਰਕੇ ਸੇਵਾਵਾਂ ਨਿਭਾਉਣ ਵਾਲੇ ਹਰ ਵਰਕਰ ਨੂੰ ਮਾਨ ਦਿਤਾ ਜਾਵੇ।