ਜਗਰਾਉ, 13 ਅਪ੍ਰੈਲ ( ਮੋਹਿਤ ਜੈਨ )- ਸ਼੍ਰੀ ਰੂਪਚੰਦ ਜੈਨ ਸੇਵਾ ਸੁਸਾਇਟੀ ਵੱਲੋਂ ਪ੍ਰਧਾਨ ਰਾਜੇਸ਼ ਜੈਨ ਦੀ ਅਗਵਾਈ ਹੇਠ ਸੰਗਰਾਂਦ ਦੇ ਸ਼ੁਭ ਮੌਕੇ ’ਤੇ ਸਥਾਨਕ ਕਮਲ ਚੌਕ ਨੇੜੇ ਸਾਧਨਾ ਸਥਲ ਵਿਖੇ 85 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਛੱਤ ਵਾਲੇ ਪੱਖੇ ਵੰਡੇ ਗਏ। ਇਸ ਮੌਕੇ ਸ਼ਰਮਨ ਸੰਘ ਦੇ ਮੈਂਬਰ ਆਚਾਰੀਆ ਸਮਰਾਟ ਧਿਆਨ ਯੋਗੀ ਸ਼ਿਵ ਮੁਨੀ ਮਹਾਰਾਜ ਦੀ ਕਿਰਪਾ ਸਦਕਾ ਮਹਾਸਾਧਵੀ ਰਾਜੇਸ਼ਵਰੀ ਮਹਾਰਾਜ ਦੀ ਸਿਸਿਆ ਕਰਮਠਯੋਗਿਨੀ ਪ੍ਰਵਚਨ ਭਰਵਾਵਿਕਾ ਮਹਾ ਸਾਧਵੀ ਸੁਨੀਤਾ ਜੀ ਅਤੇ ਚਕਰਚੂੜਾਮਨੀ ਤਪ ਸਿੱਧੇਸ਼ਵਰੀ ਅਚਾਰੀਆ ਸ਼ੁਭ ਜੀ ਮਹਾਰਾਜ ਦੀ ਅਪਾਰ ਕਿਰਪਾ ਨਾਲ ਪਿਛਲੇ 18 ਸਾਲਾਂ ਤੋਂ ਲਗਾਤਾਰ ਚੱਲ ਰਹੇ ਰਾਸ਼ਨ ਵੰਡ ਸਮਾਗਮ ਵਿੱਚ , ਮੋਹਨ ਲਾਲ ਜੈਨ ਲੁਧਿਆਣਾ ਵਲੋਂ ਆਪਣੀ ਪਤਨੀ ਨਾਥੀ ਦੇਵ ਜੈਨ ਦੀ 26ਵੀਂ ਬਰਸੀ ਮੌਕੇ 85 ਸੀਲਿੰਗ ਪੱਖੇ ਸੁਸਾਇਟੀ ਨੂੰ ਭੇਂਟ ਕੀਤੇ। ਅੱਜ ਵੰਡੇ ਗਏ ਰਾਸ਼ਨ ਲਈ ਸੁਸਾਇਟੀ ਨੂੰ 51000 ਰੁਪਏ ਦੀ ਰਾਸ਼ੀ ਚਰਨਦਾਸ ਜੈਨ ਵਿਮਲਾ ਬੰਤੀ ਜੈਨ ਦੇ ਪਰਿਵਾਰ ਵਲੋਂ ਭੇਟ ਕੀਤੀ ਗਈ। ਇਸ ਮੌਕੇ ਪ੍ਰਧਾਨ ਰਾਜੇਸ਼ ਜੈਨ, ਚੇਅਰਮੈਨ ਰਾਕੇਸ਼ ਜੈਨ, ਸਕੱਤਰ ਰਾਜਨ ਜੈਨ, ਕੈਸ਼ੀਅਰ ਸ਼ਸ਼ੀ ਭੂਸ਼ਣ ਜੈਨ, ਉਪ ਪ੍ਰਧਾਨ ਬਸੰਤ ਜੈਨ, ਅਭਿਨੰਦਨ ਜੈਨ, ਸਚਿਨ ਜੈਨ, ਨਵੀਨ ਗੋਇਲ, ਸ਼ਾਂਤੀਪਾਲ ਜੈਨ, ਮੋਨੂੰ ਜੈਨ, ਮਾਤਰੀ ਸੇਵਾ ਸੰਘ ਦੀ ਪ੍ਰਧਾਨ ਕਾਂਤਾ ਸਿੰਗਲਾ ਅਤੇ ਸਨਮਤੀ ਵਿਮਲ ਜੈਨ ਸਕੂਲ ਦੇ ਡਾਇਰੈਕਟਰ ਸ਼ਸ਼ੀ ਜੈਨ ਆਦਿ ਹਾਜ਼ਰ ਸਨ।