Home Education ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ ਵਿਖੇ ਸਵੀਪ ਤਹਿਤ ਗਤੀਵਿਧੀਆਂ ਕਰਵਾਈਆਂ

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ ਵਿਖੇ ਸਵੀਪ ਤਹਿਤ ਗਤੀਵਿਧੀਆਂ ਕਰਵਾਈਆਂ

34
0


ਬਟਾਲਾ, 18 ਅਪਰੈਲ (ਰੋਹਿਤ – ਸੰਜੀਵ) ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਵੀਪ ਵੋਟਰ ਜਾਗਰੂਕਤਾ ਟੀਮ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ ਵਿਖੇ ਸਵੇਰ ਦੀ ਸਭਾ ਵਿੱਚ ਪਹੁੰਚੀ ਅਤੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ।ਇਸ ਮੌਕੇ ਸਵੇਰ ਦੀ ਸਭਾ ਨੂੰ ਡਾ: ਸਤਿੰਦਰਜੀਤ ਕੌਰ ਬੁੱਟਰ ਚਲਾ ਰਹੇ ਸਨ ਉਨ੍ਹਾਂ ਨੇ ਪ੍ਰਿੰਸੀਪਲ ਸ੍ਰੀਮਤੀ ਤੇਜਿੰਦਰ ਕੌਰ ਅਤੇ ਸਮੁੱਚੇ ਸਟਾਫ ਵੱਲੋਂ ਜ਼ਿਲ੍ਹਾ ਨੋਡਲ ਅtਫ਼ਸਰ ਸਵੀਪ-ਕਮ-ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਰਾਜੇਸ਼ ਕੁਮਾਰ ਸ਼ਰਮਾਂ ਕੇ ਸਾਰੀ ਟੀਮ ਨੂੰ ਜੀ ਆਇਆਂ ਕਿਹਾ।ਇਸ ਮੌਕੇ ਸਵੀਪ ਨੋਡਲ ਅਫ਼ਸਰ ਗੁਰਮੀਤ ਸਿੰਘ ਭੋਮਾ ਸਟੇਟ ਐਵਾਰਡੀ ਨੇ ਵਿਦਿਆਰਥੀਆਂ ਨੂੰ ਵੋਟਾਂ ਦੀ ਮਹੱਤਤਾ ਬਾਰੇ ਦੱਸਿਆ ।ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਨੇ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਕੋਲੋਂ ਪੁੱਛੇ ਪ੍ਰਸ਼ਨਾਂ ਦੇ ਵਧੀਆ ਉੱਤਰ ਦੇਣ ਅਤੇ ਅਨੁਸ਼ਾਸਨ ਦੀ ਪ੍ਰਸ਼ੰਸਾ ਕੀਤੀ।ਉਨ੍ਹਾਂ ਨੇ ਮਿਸ਼ਨ ਸਮੱਰਥ ਟੀਮ ਦੇ ਸ੍ਰ ਅਮਰਜੀਤ ਸਿੰਘ ਪੁਰੇਵਾਲ ਤੇ ਸਵੀਪ ਮੀਡੀਆ ਇੰਚਾਰਜ ਗਗਨਦੀਪ ਸਿੰਘ ਅਤੇ ਸਾਰੀ ਟੀਮ ਨੇ ਵਿਦਿਆਰਥੀਆਂ ਕੋਲੋਂ ਵੋਟਰ ਜਾਗਰੂਕਤਾ ਬਾਰੇ ਪ੍ਰਸਨ ਪੁੱਛੇ ਬੱਚਿਆਂ ਦੇ ਤਸੱਲੀਬਖ਼ਸ਼ ਉੱਤਰਾਂ ਤੋ ਉਹ ਪ੍ਰਭਾਵਿਤ ਹੋਏ।ਇਸ ਮੌਕੇ ਅੰਮ੍ਰਿਤਪਾਲ ਨੇ ਵੋਟਰ ਜਾਗਰੂਕਤਾ ਲਈ ਸਹੁੰ ਚੁਕਾਈ। ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਕਿਰਨਾ ਕੁਮਾਰੀ ਨੇ ਵੋਟ ਪਾਉਣ ਦੀ ਮਹੱਤਤਾ ਬਾਰੇ ਭਾਸ਼ਣ ਦਿੱਤਾ। ਸਕੂਲ ਦੀਆਂ ਵਿਦਿਆਰਥਣਾਂ ਵੱਲੋ ਵੋਟਰ ਸਵੀਪ ਮੁਹਿੰਮ ਦੇ ਤਹਿਤ ਵੋਟਰ ਜਾਗਰੂਕਤਾ ਦੀਆਂ ਬੋਲੀਆਂ ਪਾ ਕੇ ਖੂਬਸੂਰਤ ਗਿੱਧਾ ਪੇਸ਼ ਕੀਤਾ।ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਤੇ ਸਮੁੱਚੀ ਸਵੀਪ ਟੀਮ ਨੇ ਗਿੱਧੇ ਦੀ ਬਹੁਤ ਪ੍ਰਸ਼ੰਸ਼ਾ ਕੀਤੀ।

LEAVE A REPLY

Please enter your comment!
Please enter your name here