Home crime 20 ਗ੍ਰਾਮ ਹੈਰੋਇਨ ਅਤੇ 420 ਨਸ਼ੀਲੀਆਂ ਗੋਲੀਆਂ ਸਮੇਤ ਚਾਰ ਕਾਬੂ

20 ਗ੍ਰਾਮ ਹੈਰੋਇਨ ਅਤੇ 420 ਨਸ਼ੀਲੀਆਂ ਗੋਲੀਆਂ ਸਮੇਤ ਚਾਰ ਕਾਬੂ

35
0


ਜਗਰਾਉਂ, 18 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ )-ਥਾਣਾ ਸਿਟੀ ਜਗਰਾਉਂ ਅਤੇ ਥਾਣਾ ਸਿੱਧਵਾਂਬੇਟ ਦੀਆਂ ਵੱਖ-ਵੱਖ ਪੁਲਿਸ ਪਾਰਟੀਆਂ ਨੇ 4 ਵਿਅਕਤੀਆਂ ਨੂੰ ਕਾਬੂ ਕਰਕੇ 20 ਗ੍ਰਾਮ ਹੈਰੋਇਨ ਅਤੇ 420 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਚੈਕਿੰਗ ਲਈ ਕਿਸ਼ਨਪੁਰਾ ਚੌਕ ’ਚ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਪਿੰਡ ਮਧੇਪੁਰ ਦੇ ਰਹਿਣ ਵਾਲੇ ਤਰਲੋਕ ਸਿੰਘ ਅਤੇ ਮੰਗਤ ਸਿੰਘ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ, ਜੋ ਕਿ ਆਪਣੇ-ਆਪਣੇ ਮੋਟਰਸਾਈਕਲ ’ਤੇ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਲਈ ਬੰਨ੍ਹ ਸਤਲੁਜ ਖੁਰਸ਼ੈਦਪੁਰਾ ਵਾਲੇ ਪਾਸੇ ਜਾ ਰਹੇ ਸਨ। ਇਸ ਸੂਚਨਾ ’ਤੇ ਨਾਕਾਬੰਦੀ ਦੌਰਾਨ ਵੱਖ-ਵੱਖ ਮੋਟਰਸਾਈਕਲਾਂ ’ਤੇ ਆ ਰਹੇ ਤਰਲੋਕ ਸਿੰਘ ਅਤੇ ਮੰਗਤ ਸਿੰਘ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 20 ਗ੍ਰਾਮ ਹੈਰੋਇਨ ਅਤੇ 20 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਬੱਸ ਸਟੈਂਡ ਪਿੰਡ ਗਿੱਦੜਵਿੰਡੀ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਪਿੰਡ ਖੁਰਸ਼ੈਦਪੁਰਾ ਦਾ ਰਹਿਣ ਵਾਲਾ ਓਮਪ੍ਰਕਾਸ਼ ਉਰਫ ਮੋਟੂ ਪਾਬੰਦੀਸ਼ੁਦਾ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ। ਜੋ ਇਸ ਸਮੇਂ ਪਿੰਡ ਗਿੱਦੜਵਿੰਡੀ ਵੱਲ ਪੈਦਲ ਹੀ ਗੋਲੀਆਂ ਸਪਲਾਈ ਕਰਨ ਜਾ ਰਿਹਾ ਹੈ। ਇਸ ਸੂਚਨਾ ’ਤੇ ਬੱਸ ਸਟੈਂਡ ਗਿੱਦੜਵਿੰਡੀ ਵਿਖੇ ਨਾਕਾਬੰਦੀ ਕਰਕੇ ਓਮਪ੍ਰਕਾਸ਼ ਉਰਫ ਮੋਟੂ ਨੂੰ 300 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਥਾਣਾ ਸਿਟੀ ਜਗਰਾਉਂ ਤੋਂ ਏਐਸਆਈ ਮੋਹਨ ਲਾਲ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਚੈਕਿੰਗ ਲਈ ਜਾ ਰਹੇ ਸਨ। ਤਹਿਸੀਲ ਚੌਂਕੀ ਵਾਲੇ ਪਾਸੇ ਤੋਂ ਮੋਟਰਸਾਈਕਲ ਸਵਾਰ ਦੋ ਲੜਕੇ ਆ ਰਹੇ ਸਨ। ਜਦੋਂ ਉਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਮੋਟਰਸਾਈਕਲ ’ਤੇ ਪਿੱਛੇ ਨੂੰ ਭੱਜਣ ਲੱਗੇ। ਦੋਹਾਂ ਨੇ ਹੱਥਾਂ ਵਿਚ ਫੜੇ ਲਿਫਾਫੇ ਹੇਠਾਂ ਸੁੱਟ ਦਿੱਤੇ। ਪੁਲੀਸ ਪਾਰਟੀ ਨੇ ਇਨ੍ਹਾਂ ਦੋਵਾਂ ਨੂੰ ਕਾਬੂ ਕਰਕੇ ਪੁੱਛਣ ’ਤੇ ਆਪਣਾ ਨਾਂ ਕੁਲਵਿੰਦਰ ਸਿੰਘ ਅਤੇ ਦੂਜੇ ਨੇ ਜਸਪ੍ਰੀਤ ਸਿੰਘ ਵਾਸੀ ਪਿੰਡ ਅਮਰਗੜ੍ਹ ਕਲੇਰ ਦੱਸਿਆ। ਉਨ੍ਹਾਂ ਵੱਲੋਂ ਸੁੱਟੇ ਗਏ ਲਿਫਾਫਿਆਂ ਦੀ ਜਾਂਚ ਕਰਨ ’ਤੇ ਦੋਵਾਂ ਵਿਚੋਂ 60-60 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਨ੍ਹਾਂ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here