’
ਜਗਰਾਉਂ, 20 ਅਪ੍ਰੈਲ ( ਭਗਵਾਨ ਭੰਗੂ, ਜਗਰੂਪ ਸੋਹੀ )-ਆਮ ਆਦਮੀ ਪਾਰਟੀ ਦੇ ਲੋਕ ਸਭਾ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਸ਼ਨੀਵਾਰ ਨੂੰ ਵਿਧਾਨ ਸਭਾ ਹਲਕਾ ਜਗਰਾਓਂ ਵਿਖੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨਾਲ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸ਼ਹਿਰ ਵਿੱਚ ਰੋਡ ਸ਼ੋਅ ਕਰਨ ਦੇ ਨਾਲ-ਨਾਲ ਸਥਾਨਾਂ ਦੇ ਦਰਸ਼ਨ ਕਰਕੇ ਅਸ਼ੀਰਵਾਦ ਹਾਸਿਲ ਕੀਤਾ। ਉਨ੍ਹਾਂ ਬੱਸ ਅੱਡਾ ਨੇੜੇ ਜੈਨ ਮੰਦਿਰ ਅਤੇ ਅਗਵਾੜ ਲੋਪੋ ਵਿੱਚ ਡੇਰਾ ਮੰਗਲ ਗਿਰੀ ਮੱਥਾ ਟੇਕ ਕੇ ਅਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨਾਲ ਵਲੰਟੀਅਰਾਂ ਦਾ ਵੱਡਾ ਕਾਫਲਾ ਮੋਟਰਸਾਈਕਲਾਂ ਅਤੇ ਗੱਡੀਆਂ ’ਤੇ ਮੌਜੂਦ ਸੀ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਉਹ ਹਮੇਸ਼ਾ ਇਲਾਕਾ ਨਿਵਾਸੀਆਂ ਨਾਲ ਰਾਬਤਾ ਕਾਇਮ ਰੱਖਣਗੇ। ਇਸਤੋਂ ਪਹਿਲਾਂ ਰਹੇ ਨੇਤਾਵਾਂ ਬਾਰੇ ਤੁਸੀ ਚੰਗੀ ਤਰ੍ਹਾਂ ਨਾਲ ਜਾਣਦੇ ਹੀ ਹੋ। ਉਨ੍ਹਾਂ ਨੇ ਕਦੇ ਇਲਾਕੇ ਵਿਚ ਆਉਣਾ ਤਾਂ ਦੂਰ ਰਿਹਾ ਸਗੋਂ ਕਿਸੇ ਵਰਕਰ ਦਾ ਫੋਨ ਤੱਕ ਵੀ ਅਟੈਂਡ ਨਹੀਂ ਸਨ ਕਰਦੇ। ਪਰ ਉਨ੍ਹਾਂ ਦੇ ਪੇਈ ਨਹੀਂ ਬਲਕਿ ਉਹ ਖੁਦ ਹਲਕੇ ਦੇ ਸਾਰੇ ਵੋਟਰਾਂ ਦਾ ਜੋ ਉਨਾਂ ਨਾਲ ਰਾਬਤਾ ਕਾਇਮ ਕਰਨਗੇ ਉਹ ਉਨ੍ਹਾਂ ਨੂੰ ਸਮਾਂ ਵੀ ਦੇਣਗੇ ਅਤੇ ਫੋਨ ਵੀ ਖੁਦ ਅਟੈਂਡ ਕਰਨਗੇ। ਹਰੇਕ ਦੀ ਖੁਸ਼ੀ ਗਮੀ ਵਿਚ ਸ਼ਾਮਿਲ ਹੋਣਗੇ। ਉਨ੍ਹਾਂ ਜਗਰਾਉਂ ਸ਼ਹਿਰ ਜੋ ਕਿ ਸੁਤੰਤਰਤਾ ਸੈਨਾਨੀ ਲਾਲਾ ਲਾਜਪਤ ਰਾਏ ਜੀ ਦਾ ਜੱਦੀ ਸ਼ਹਿਰ ਹੈ, ਦੇ ਵਿਕਾਸ ਲਈ ਕੰਮ ਕਰਨ ਦਾ ਭਰੋਸਾ ਵੀ ਦਿੱਤਾ।