ਜਗਰਾਉਂ, 8 ਅਗਸਤ ( ਭਗਵਾਨ ਭੰਗੂ, ਜਗਰੂਪ ਸੋਹੀ )-ਐਡਵੋਕੇਟ ਰਾਕੇਸ਼ ਕੁਮਾਰ ਗੁਪਤਾ ਨੇ ਮੁੱਖ ਮੰਤਰੀ ਪੰਜਾਬ, ਸਥਾਨਕ ਸਰਕਾਰਾਂ ਵਿਭਾਗ, ਡੀਜੀਪੀ ਪੰਜਾਬ, ਵਿਜੀਲੈਂਸ ਵਿਭਾਗ, ਐਸ.ਐਸ.ਪੀ ਪੁਲਿਸ ਜ਼ਿਲ੍ਹਾ ਲੁਧਿਆਣਾ ਦੇਹਾਤ ਅਤੇ ਐਸ.ਡੀ.ਐਮ ਜਗਰਾਉਂ ਅਤੇ ਹੋਰ ਉੱਚ ਵਿਭਾਗੀ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਵਨੀਤ ਗੋਇਲ ਨਿਵਾਸੀ ਜਗਰਾਉਂ ਨੇ ਇੱਕ ਜਾਅਲੀ ਬੀਟੇਕ (ਸਿਵਲ ਇੰਜਨੀਅਰ ) ਦੀ ਡਿਗਰੀ (ਸ੍ਰੀਧਰ ਯੂਨੀਵਰਸਿਟੀ, ਪਿਲਾਨੀ, ਰਾਜਸਥਾਨ) ਤੋਂ ਹਾਸਲ ਕੀਤੀ ਹੋਈ ਹੈ। ਜਿਸਦੇ ਆਧਾਰ ਤੇ ਉਹ ਪਹਿਲਾਂ ਇੱਕ ਏ ਕਲਾਸ ਆਰਕੀਟੈਕਟ ਵਜੋਂ ਰਜਿਸਟਰਡ ਸੀ ਅਤੇ ਹੁਣ ਇੱਕ ਡਰਾਫਟਸਮੈਨ ਦੇ ਤੌਰ ’ਤੇ ਡਾਊਨਗ੍ਰੇਡ ਕੀਤਾ ਗਿਆ ਹੈ। ਉਸ ਨੇ ਸ੍ਰੀਧਰ ਯੂਨੀਵਰਸਿਟੀ, ਪਿਲਾਨੀ, ਰਾਜਸਥਾਨ ਦੇ ਜਾਅਲੀ ਸਰਟੀਫਿਕੇਟਾਂ ਦੀ ਵਰਤੋਂ ਕੀਤੀ ਹੈ। ਇਸ ਸਬੰਧੀ ਜਦੋਂ ਉਨ੍ਹਾਂ ਰਾਜਸਥਾਨ ਦੀ ਉਕਤ ਯੂਨੀਵਰਸਿਟੀ ਤੋਂ ਜਾਣਕਾਰੀ ਮੰਗੀ ਤਾਂ ਉਨ੍ਹਾਂ ਵਨੀਤ ਗੋਇਲ ਦੇ ਸਰਟੀਫਿਕੇਟਾਂ ਨੂੰ ਜਾਅਲੀ ਕਰਾਰ ਦਿੱਤਾ। ਇਨ੍ਹਾਂ ਹਾਲਾਤਾਂ ਵਿੱਚ, ਈ-ਨਕਸ਼ਾ ਪੋਰਟਲ ’ਤੇ ਆਨਲਾਈਨ ਰਜਿਸਟ੍ਰੇੇਸ਼ਨ ਦੌਰਾਨ ਵਨੀਤ ਗੋਇਲ ਵੱਲੋਂ ਆਪਣੇ ਆਪ ਨੂੰ ਐਮ.ਸੀ. ਜਗਰਾਉਂ (ਲੁਧਿਆਣਾ ਅਤੇ ਸਥਾਨਕ ਸਰਕਾਰਾਂ ਦੇ ਡਾਇਰੈਕਟੋਰੇਟ ਪੰਜਾਬ) ਕੋਲ ਏ ਕਲਾਸ ਆਰਕੀਟੈਕਟ ਵਜੋਂ ਰਜਿਸਟਰ ਕਰਨ ਲਈ ਪੇਸ਼ ਕੀਤੇ ਦਸਤਾਵੇਜਾਂ ਅਤੇ ਰਿਕਾਰਡਾਂ ਤੋਂ ਇਹ ਗੱਲ ਬਿਲਕੁਲ ਸਪੱਸ਼ਟ ਹੈ। ਸ੍ਰੀਧਰ ਯੂਨੀਵਰਸਿਟੀ, ਪਿਲਾਨੀ ਰਾਜਸਥਾਨ ਵਿੱਚ ਵਨੀਤ ਗੋਇਲ ਨੇ ਐਮਸੀ ਜਗਰਾਓਂ ਅਤੇ ਸਥਾਨਕ ਸਰਕਾਰਾਂ ਪੰਜਾਬ ਵਿੱਚ ਫਰਜ਼ੀ ਇੰਜੀਨੀਅਰ/ਆਰਕੀਟੈਕਟ ਵਜੋਂ ਲੰਬੇ ਸਮੇਂ ਤੱਕ ਕੰਮ ਕੀਤਾ। ਇਸ ਸਬੰਧੀ ਵਨੀਤ ਗੋਇਲ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਗੋਇਲ ਦਾ ਕੀ ਕਹਿਣਾ ਹੈ-
ਇਸ ਸਬੰਧੀ ਵਨੀਤ ਗੋਇਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਰਾਜਸਥਾਨ ਦੀ ਉਕਤ ਯੂਨੀਵਰਸਿਟੀ ਤੋਂ ਡਿਗਰੀ ਸਬੰਧੀ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ। ਜਦੋਂ ਫੈਸਲਾ ਆਇਆ ਤਾਂ ਅਦਾਲਤ ਨੇ 2005 ਤੋਂ ਬਾਅਦ ਸਾਰੇ ਡਿਗਰੀ ਹੋਲਡਰਾਂ ਨੂੰ ਮਾਨਤਾ ਨਹੀਂ ਦਿੱਤੀ। ਉਸ ਸਮੇਂ ਤੋਂ ਬਾਅਦ ਉਸਨੇ ਕਦੇ ਵੀ ਉਸ ਡਿਗਰੀ ਅਤੇ ਸਰਟੀਫਿਟੇਕ ਦੀ ਵਰਤੋਂ ਨਹੀਂ ਕੀਤੀ। ਉਸਨੇ ਸਿਵਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਕੀਤਾ ਹੈ। ਜਿਸ ਤਹਿਤ ਉਹ ਬੀ ਕਲਾਸ ਵਿੱਚ ਰਜਿਸਟਰਡ ਹੈ ਅਤੇ ਇਸ ਤਹਿਤ ਉਹ ਨਕਸ਼ੇ ਪਾਸ ਕਰਵਾਉਣ ਦਾ ਕੰਮ ਕਰਦਾ ਹੈ।