Home crime ਫਿਰੋਜ਼ਪੁਰ ‘ਚ ਫਾਇਰਿੰਗ ਕਰਨ ਤੋਂ ਬਾਅਦ ਲੁਧਿਆਣਾ ‘ਚ ਫਿਲਮ ਦੇਖ ਰਹੇ ਸ਼ਿਸ਼ੂ...

ਫਿਰੋਜ਼ਪੁਰ ‘ਚ ਫਾਇਰਿੰਗ ਕਰਨ ਤੋਂ ਬਾਅਦ ਲੁਧਿਆਣਾ ‘ਚ ਫਿਲਮ ਦੇਖ ਰਹੇ ਸ਼ਿਸ਼ੂ ਗੈਂਗ ਦੇ 5 ਬਦਮਾਸ਼ ਗ੍ਰਿਫ਼ਤਾਰ

87
0


ਲੁਧਿਆਣਾ (ਬਿਊਰੋ) ਫਿਰੋਜ਼ਪੁਰ ਪੁਲਿਸ ਨੇ ਸ਼ਨਿੱਚਰਵਾਰ ਰਾਤ ਲੁਧਿਆਣਾ ਤੋਂ ਬਦਨਾਮ ਸ਼ਿਸ਼ੂ ਗੈਂਗ ਦੇ ਪੰਜ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ।ਤਿੰਨ ਅਨਸਰਾਂ ਨੂੰ ਫੁਹਾਰਾ ਚੌਕ ਨੇਡ਼ੇ ਪੈਵੀਲੀਅਨ ਮਾਲ ਦੇ ਅੰਦਰੋਂ ਜਦਕਿ 2 ਜਣਿਆਂ ਨੂੰ ਮਾਲ ਦੇ ਬਾਹਰੋਂ ਕਾਬੂ ਕੀਤਾ ਗਿਆ।ਜਾਣਕਾਰੀ ਅਨੁਸਾਰ ਇਨ੍ਹਾਂ ਗੈਂਗਸਟਰਾਂ ਨੇ ਬੀਤੀ ਰਾਤ ਫਿਰੋਜ਼ਪੁਰ ‘ਚ ਗੋਲੀਆਂ ਚਲਾਈਆਂ ਸਨ ਤੇ ਫਿਰੋਜ਼ਪੁਰ ਪੁਲਿਸ ਬੀਤੀ ਰਾਤ ਤੋਂ ਇਨ੍ਹਾਂ ਦੇ ਪਿੱਛੇ ਲੱਗੀ ਹੋਈ ਸੀ। ਸ਼ਨਿੱਚਰਵਾਰ ਨੂੰ ਗੈਂਗਸਟਰ ਪੈਵੀਲੀਅਨ ਮਾਲ ਪੁੱਜੇ ਤਾਂ ਪੁਲਿਸ ਇਨ੍ਹਾਂ ਅਨਸਰਾਂ ਦਾ ਪਿੱਛਾ ਕਰਦੀ ਹੋਈ ਉਥੇ ਪੁੱਜ ਗਈ। ਐੱਸਐੱਸਪੀ ਫਿਰੋਜ਼ਪੁਰ ਚਰਨਜੀਤ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਪੁਲਿਸ ਬੀਤੀ ਰਾਤ ਤੋਂ ਗੈਂਗਸਟਰਾਂ ਦੇ ਟਿਕਾਣੇ ਦੀ ਜਾਂਚ ਕਰ ਰਹੀ ਸੀ। ਇਹ ਅਨਸਰ ਵਾਰ-ਵਾਰ ਟਿਕਾਣਾ ਬਦਲਦੇ ਰਹਿ ਰਹੇ ਸਨ। ਸ਼ਨਿੱਚਰਵਾਰ ਰਾਤ ਨੂੰ ਪਤਾ ਲੱਗਾ ਕਿ ਮੁਲਜ਼ਮਾਂ ਦੀ ਲੋਕੇਸ਼ਨ ਲੁਧਿਆਣਾ ਦੇ ਮਾਲ ਦੇ ਲਾਗੇ ਦੀ ਹੈ।ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਟੀਮ, ਮਾਲ ਅੰਦਰ ਦਾਖ਼ਲ ਹੋਈ ਤੇ ਸਭ ਤੋਂ ਪਹਿਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਕੈਨ ਕੀਤੀ। ਗੈਂਗਸਟਰਾਂ ਦੀ ਮੌਜੂਦਗੀ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਿਸ ਨੇ ਮਾਲ ਦੀ ਸੁਰੱਖਿਆ ਨੂੰ ਭਰੋਸੇ ਵਿਚ ਲੈ ਕੇ ਜਾਲ ਵਿਛਾਇਆ।ਐੱਸਐੱਸਪੀ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਪਹਿਲਾਂ ਤੋਂ ਮਾਲ ਦੇ ਵੱਖ-ਵੱਖ ਕੋਨਿਆਂ ਵਿਚ ਮੋਰਚੇ ਸੰਭਾਲੇ ਹੋਏ ਸਨ। ਜਦੋਂ ਗੈਂਗਸਟਰ ਮਾਲ ਤੋਂ ਬਾਹਰ ਆਏ ਤਾਂ ਪੁਲਿਸ ਤੇ ਮਾਲ ਦੀ ਨਿੱਜੀ ਸੁਰੱਖਿਆ ਨੇ ਗੈਂਗਸਟਰਾਂ ਨੂੰ ਘੇਰ ਲਿਆ।ਉਨ੍ਹਾਂ ਕੋਲ ਹਥਿਆਰ ਵੀ ਸਨ। ਪੁਲਿਸ ਮੁਤਾਬਕ ਇਹ ‘ਸ਼ਿਸ਼ੂ ਗਿਰੋਹ’ ਹੈ ਤੇ ਇਸ ਦੇ ਗੁਰਗੇ ਲੁੱਟਾਂ ਖੋਹਾਂ,ਫਾਇਰਿੰਗ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਜੁਰਮਾਂ ਵਿਚ ਸ਼ਾਮਲ ਹਨ।ਪੰਜ ਗੈਂਗਸਟਰਾਂ ਨੂੰ ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ। ਫ਼ਿਰੋਜ਼ਪੁਰ ਪੁਲਿਸ ਦਾ ਕਹਿਣਾ ਹੈ ਕਿ ਹਾਲੇ ਇਸ ਗਿਰੋਹ ਦੇ ਕੁਝ ਹੋਰ ਅਨਸਰ ਫਡ਼ਨੇ ਬਾਕੀ ਹਨ।ਮਾਲ ਅਧਿਕਾਰੀਆਂ ਨੇ ਦੱਸਿਆ ਹੈ ਕਿ ਸੀਸੀਟੀਵੀ ਫੁਟੇਜ ਮੁਤਾਬਕ ਇਹ ਗੈਂਗਸਟਰ ਦੁਪਹਿਰ ਵੇਲੇ ਮਾਲ ‘ਚ ਦਾਖਲ ਹੋਏ ਸਨ। ਉਨ੍ਹਾਂ ਨੇ ਕੇਜੀਐਫ ਫਿਲਮ ਵੇਖੀ ਹੈ।

LEAVE A REPLY

Please enter your comment!
Please enter your name here