Home Punjab ਲੋਕ ਸੇਵਾ ਸੁਸਾਇਟੀ ਵਲੋਂ ਲਗਾਇਆ 6 ਰੋਜ਼ਾ ਫਿਜੀਓਥਰੈਪੀ ਕੈਂਪ ਸੰਪੰਨ

ਲੋਕ ਸੇਵਾ ਸੁਸਾਇਟੀ ਵਲੋਂ ਲਗਾਇਆ 6 ਰੋਜ਼ਾ ਫਿਜੀਓਥਰੈਪੀ ਕੈਂਪ ਸੰਪੰਨ

43
0

ਜਗਰਾਉਂ , 27 ਅਪ੍ਰੈਲ ( ਮੋਹਿਤ ਜੈਨ)- ਲੋਕ ਸੇਵਾ ਸੁਸਾਇਟੀ ਵੱਲੋਂ ਲਗਾਇਆ ਛੇ ਰੋਜ਼ਾ ਫਿਜੀਓਥਰੈਪੀ ਕੈਂਪ ਅੱਜ ਦੇਰ ਸ਼ਾਮ ਨੂੰ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਉਂ ਵਿਖੇ ਸਮਾਪਤ ਹੋਇਆ। ਕੈਂਪ ਦੀ ਸਮਾਪਤੀ ਸਮੇਂ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਇਸ 6 ਰੋਜ਼ਾ ਕੈਂਪ ਵਿਚ ਡਿਸਕ, ਸਰਵਾਈਕਲ, ਅਧਰੰਗ, ਲਕਵਾ ਮੋਢਾ ਜਾਮ ਹੋਣਾ, ਰੀ ਦਾ ਦਰਦ, ਹੱਥਾਂ ਪੈਰਾਂ ਦਾ ਸੁੰਨ ਹੋਣਾ, ਜੋੜਾਂ ਦੀ ਕਿਸੇ ਪ੍ਰਕਾਰ ਦਾ ਦਰਦ, ਗੋਡਿਆਂ ਦਾ ਦਰਦ, ਲੱਤਾਂ ਵਿੱਚ ਦਰਦ, ਹੱਡੀਆਂ ਦਾ ਵੱਧ ਜਾਣਾ, ਰੀੜ੍ਹ ਦੀ ਹੱਡੀ ਦਾ ਦਰਦ, ਕਮਰ ਦਰਦ ਦਾ ਇਲਾਜ ਮਸਾਜ ਅਤੇ ਮਸ਼ੀਨਾਂ ਦੇ ਨਾਲ ਮੁਫਤ ਕੀਤਾ ਗਿਆ। ਜਿਸ ਦਾ 167 ਮਰੀਜ਼ਾਂ ਨੇ ਲਾਹਾ ਲਿਆ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸੇਵਾਵਾਂ ਦੇਣ ਵਾਲੇ ਡਾਕਟਰ ਰਜਤ ਖੰਨਾ ਨੂੰ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਭਲਕੇ ਐਤਵਾਰ ਨੂੰ ਅੱਖਾਂ ਦਾ ਮੁਫਤ ਚੈੱਕਅਪ ਤੇ ਅਪਰੇਸ਼ਨ ਕੈਂਪ ਡੀ ਏ ਵੀ ਕਾਲਜ ਜਗਰਾਉਂ ਵਿਖੇ ਲਗਾਇਆ ਜਾਵੇਗਾ। ਇਸ ਮੌਕੇ ਸੁਸਾਇਟੀ ਦੇ ਰਜਿੰਦਰ ਜੈਨ ਕਾਕਾ, ਰਾਜੀਵ ਗੁਪਤਾ, ਜਸਵੰਤ ਸਿੰਘ, ਆਰ ਕੇ ਗੋਇਲ, ਡਾਕਟਰ ਭਾਰਤ ਭੂਸ਼ਨ ਬਾਂਸਲ, ਮੁਕੇਸ਼ ਗੁਪਤਾ, ਅਨਿਲ ਮਲਹੋਤਰਾ, ਗੋਪਾਲ ਗੁਪਤਾ, ਪ੍ਰਸ਼ੋਤਮ ਅਗਰਵਾਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here