Home crime 84 ਲੱਖ 20 ਹਜਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਸਮੇਤ ਤਿੰਨ ਗਿਰਫਤਾਰ

84 ਲੱਖ 20 ਹਜਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਸਮੇਤ ਤਿੰਨ ਗਿਰਫਤਾਰ

47
0


20 ਕਿਲੋ ਅਫੀਮ ਸਮੇਤ ਦੋ ਗਿਰਫਤਾਰ
ਮਲੇਰਕੋਟਲਾ, 7 ਮਈ ( ਰਾਜੇਸ਼ ਜੈਨ. ਭਗਵਾਨ ਭੰਗੂ )–ਮਲੇਰਕੋਟਲਾ ਪੁਲਿਸ ਵਲੋਂ ਜਾਅਲੀ ਕਰੰਸੀ ਦੇ ਰੈਕਟ ਦਾ ਪਰਦਾ ਫਾਸ਼ ਕਰਦਿਆਂ 2 ਲੱਖ 85 ਹਜਾਰ ਰੁਪਏ ਦੀ ਜਾਅਲੀ ਕਰੰਸੀ ਸਮੇਤ ਦੋ ਵਿਅਕਤੀਆਂ ਨੂੰ ਗਿਰਫਤਾਰ ਕੀਤਾ। ਐਸਐਸਪੀ ਡਾ. ਸਿਮਰਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੈਭਵ ਸਹਿਗਲ ਕਪਤਾਨ ਪੁਲਿਸ (ਇੰਵੈਸਟੀਗੇਸ਼ਨ), ਸਤੀਸ ਕੁਮਾਰ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਅਤੇ ਦਲਵੀਰ ਸਿੰਘ ਉਪ ਕਪਤਾਨ ਪੁਲਿਸ, ਕਾਂਊਟਰ ਇੰਟੈਲੀਜੈਂਸ ਪਟਿਆਲਾ ਦੀ ਨਿਗਰਾਨੀ ਤਹਿਤ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੌਰਾਨ ਮੁਖਬਰ ਖਾਸ ਦੀ ਇਤਲਾਹ ਪਰ ਇੰਸਪੈਕਟਰ ਹਰਜਿੰਦਰ ਸਿੰਘ, ਇੰਚਾਰਜ, ਸੀ.ਆਈ.ਏ. ਸਟਾਫ, ਮਾਹੋਰਾਣਾ ਦੀ ਟੀਮ ਅਤੇ ਕਾਂਊਟਰ ਇੰਟੈਲੀਜੈਂਸ, ਮਾਲੇਰਕੋਟਲਾ ਦੀ ਟੀਮ ਵੱਲੋਂ ਸਾਂਝੇ ਓਪਰੇਸਨ ਦੌਰਾਨ ਰਿਸੂ ਕੁਮਾਰ ਵਾਸੀ ਨੇੜੇ ਵਿਸਕਰਮਾ ਮੰਦਿਰ ਮਾਲੇਰਕੋਟਲਾ ਅਤੇ ਲਖਵਿੰਦਰ ਕੁਮਾਰ ਉਰਫ ਲੱਕੀ ਵਾਸੀ ਮੁਹੱਲਾ ਤਜੱਫਲਪੁਰਾ, ਪਟਿਆਲਾ ਪਾਸੋਂ ਜਾਅਲੀ ਕਰੰਸੀ 2,85,000/-ਰੁਪੈ ਬ੍ਰਾਮਦ ਇਨ੍ਹਾਂ ਖਿਲਾਫ ਥਾਣਾ ਸਿਟੀ-1 ਮਾਲੇਰਕੋਟਲਾ ਵਿਖੇ ਦਰਜ ਰਜਿਸਟਰ ਕਰਵਾਇਆ ਗਿਆ। ਉਪਰੰਤ ਰਿੰਕੂ ਅਤੇ ਲਖਵਿੰਦਰ ਸਿੰਘ ਪਾਸੋਂ ਕੀਤੀ ਗਈ ਪੁੱਛ ਗਿਛ ਦੌਰਾਨ ਇਨ੍ਹਾਂ ਦੱਸਿਆ ਕਿ ਇਹ ਜਾਅਲੀ ਕਰੰਸੀ ਅਮਿਤ ਗਿੱਲ ਵਾਸੀ ਮੋਨਵਾਨ ਮਨਸੂਰਵਾਲ ਦੋਨਾ, ਜਿਲ੍ਹਾ ਕਪੂਰਥਲਾ ਹਾਲ ਕਿਰਾਏਦਾਰ ਰਾਕੇਸ ਕੁਮਾਰ ਐਸ.ਬੀ.ਆਈ. ਕਲੋਨੀ ਨੇੜੇ ਬੁਆਏ ਹੋਸਟਲ ਸਹਾਰਨਪੁਰ, ਯੂ.ਪੀ ਪਾਸੋਂ ਲੈ ਕਰ ਆਏ ਸੀ। ਜਿਸਦੇ ਅਧਾਰ ਪਰ ਅਮਿਤ ਗਿੱਲ ਨੂੰ ਨਾਮਜਦ ਕਰਕੇ ਸੀ.ਆਈ. ਸਟਾਫ ਮਾਹੋਰਾਣਾ ਦੀ ਟੀਮ ਵੱਲੋਂ ਉਸਦੇ ਪਤੇ ਪਰ ਕਰਕੇ ਦੋਸੀ ਅਮਿਤ ਗਿੱਲ ਗ੍ਰਿਫਤਾਰ ਕਰਕੇ ਉਸ ਦੇ ਕਬਜਾ ਵਿੱਚੋਂ ਜਾਅਲੀ ਕਰੰਸੀ 81,35,000 ਰੁਪੈ ਸਮੇਤ ਇੱਕ ਕਲਰ ਪ੍ਰਿੰਟਰ ਮਾਰਕਾ ਐਚ.ਪੀ ਸਮਾਰਟ ਟੈਕ, ਇੱਕ ਮੋਨੀਟਰ , ਇੱਕ ਕੀ ਬੋਰਡ, ਇੱਕ ਮਾਊਸ ਛੋਟਾ ਸੀ.ਪੀ.ਯੂ ਮਾਰਕਾ , ਸਮਾਰਟ ਸਕੈਨਰ ਕੱਲਰ ਪ੍ਰਿੰਟਰ , ਇੱਕ ਲੈਮੀਨੇਸਨ ਮਸੀਨ , ਇੱਕ ਪੇਪਰ ਕਟਰ, ਇੱਕ ਸਕਰੀਨ ਬੋਰਡ ਜੋ ਲੱਕੜ ਦੀ ਫਰੇਮ ਵਿੱਚ ਲੱਗਾ ਹੋਇਆ ਹੈ ਬ੍ਰਾਮਦ ਕਰਵਾਕੇ ਕਬਜਾ ਪੁਲਿਸ ਵਿੱਚ ਲਿਆ ਗਿਆ। ਦੋਸੀਆਨ ਪਾਸੋਂ ਹੁਣ ਤੱਕ ਕੁੱਲ 84,20,000/-ਰੁਪੈ ਜਾਅਲੀ ਕਰੰਸੀ ਬਾਮਦ ਕਰਵਾਈ ਜਾ ਚੁੱਕੀ ਹੈ। ਦੋਸੀਆਨ ਉਕਤਾਨ ਦਾ ਮਾਨਯੋਗ ਅਦਾਲਤ ਪਾਸੋਂ ਪੁਲਿਸ ਹਿਮਾਂਡ ਹਾਸਿਲ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
20 ਕਿਲੋ ਅਫੀਮ ਸਮੇਤ ਦੋ ਗਿਰਫਤਾਰ-
ਮਲੇਰਕੋਟਲਾ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਵਿਚ ਵੀ ਵੱਡੀ ਸਫਲਤਾ ਹਾਸਿਲ ਹੋਈ। ਪੁਲਿਸ ਵਲੋਂ 20 ਕਿਲੋ ਅਫੀਮ ਸਮੇਤ ਦੋ ਵਿਅਕਤੀਆਂ ਨੂੰਗਿਰਫਤਾਰ ਕੀਤਾ ਗਿਆ। ਐਸ ਐਸ ਪੀ ਡਾ. ਸਿਮਰਤ ਕੌਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਵੇਭਵ ਸਹਿਗਲ ਕਪਤਾਨ ਪੁਲਿਸ ਇੰਵੈਸਟੀਗੇਸ਼ਨ, ਗੁਰਦੇਵ ਸਿੰਘ ਉਪ ਕਪਤਾਨ ਪੁਲਿਸ ਅਤੇ ਦਲਵੀਰ ਸਿੰਘ ਉਪ ਕਪਤਾਨ ਪੁਲਿਸ, ਕਾਂਊਟਰ ਇੰਟੈਲੀਜੈਂਸ ਪਟਿਆਲਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸੰਦੌੜ ਅਤੇ ਕਾਂਊਟਰ ਇੰਨਟੈਲੀਜੈਂਸ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਮੁਖਬਰ ਖਾਸ ਦੀ ਇਤਲਾਹ ਪਰ ਥਾਣਾ ਸੰਦੌੜ ਦੀ ਪੁਲਿਸ ਪਾਰਟੀ ਅਤੇ ਕਾਂਊਟਰ ਇੰਨਟੈਲੀਜੈਂਸ ਦੀ ਟੀਮ ਵੱਲੋਂ ਪਿੰਡ ਫਰਵਾਲੀ ਵਿਖੇ ਸਪੈਸਲ ਨਾਕਾਬੰਦੀ ਕਰਕੇ ਟਰੱਕ ਮਾਰਕਾ ਅਸੋਕਾ ਲੇਲੈਂਡ ਨੂੰ ਰੋਕਿਆ ਗਿਆ। ਜਿਸਦਾ ਡਰਾਇਵਰ ਗੁਰਦੀਪ ਸਿੰਘ ਵਾਸੀ ਪਿੰਡ ਫਤਹਿਗੜ ਪੰਜਗਰਾਈਆਂ, ਥਾਣਾ ਸੇਰਪੁਰ, ਜਿਲਾ ਸੰਗਰੂਰ ਅਤੇ ਕੰਡਕਟਰ ਸੰਦੀਪ ਉਈਕੇ ਵਾਸੀ ਬੜੀ, ਜਿਲਾ ਰਾਏਸੇਨ (ਮੱਧ ਪ੍ਰਦੇਸ਼) ਸੀ। ਟਰੱਕ ਉਕਤ ਵਿੱਚ ਲੋਹੇ ਨੂੰ ਪਾਲਸ ਕਰਨ ਵਾਲਾ ਮਟੀਰੀਅਲ (ਸਪੰਜ) ਭਰਿਆ ਹੋਇਆ ਸੀ ਜੋ ਕਿ ਡਰਾਇਵਰ ਪਾਸੋਂ ਪੁੱਛਣ ਪਰ ਦੱਸਿਆ ਗਿਆ ਕਿ ਇਹ ਲੋਹੇ ਨੂੰ ਪਾਲਸ ਕਰਨ ਵਾਲਾ ਮਟੀਰੀਅਲ (ਸਪੰਜ) ਉਡੀਸਾ ਤੋਂ ਭਰਕੇ ਲਿਆਏ ਹਨ। ਸੱਕ ਦੇ ਆਧਾਰ ਤੇ ਉਕਤ ਟਰੱਕ ਦੀ ਹੋਰ ਡੂੰਘਾਈ ਨਾਲ ਚੈਕਿੰਗ ਕੀਤੀ ਗਈ, ਚੈਕਿੰਗ ਦੌਰਾਨ ਟਰੰਕ ਦੇ ਕੈਥਨ ਵਿੱਚੋਂ ਡਰਾਇਵਰ ਸੀਟ ਦੇ ਪਿਛਲੇ ਪਾਸਿਓਂ ਪਲਾਸਟਿਕ ਲਿਫਾਫੇ ਵਿੱਚੋਂ 20 ਕਿੱਲੋ ਅਫੀਮ ਬਰਾਮਦ ਹੋਈ। ਇਨ੍ਹਾਂ ਖਿਲਾਫ ਐਨ.ਡੀ.ਪੀ.ਐਸ. ਐਕਟ ਥਾਣਾ ਸੰਦੌੜ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਟਰੱਕ ਨੰਬਰੀ ਉਕਤ ਨੂੰ ਕਬਜਾ ਪੁਲਿਸ ਵਿੱਚ ਲਿਆ। ਦੋਸੀਆਨ ਗੁਰਦੀਪ ਸਿੰਘ ਅਤੇ ਸੰਦੀਪ ਉਈਕੇ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here