Home ਖੇਤੀਬਾੜੀ ਪੰਜਾਬ ਸਰਕਾਰ ਨੇ ਪੂਸਾ 44 ਝੋਨੇ ਦੇ ਬੀਜ ਦੀ ਵਿਕਰੀ ਤੇ ਬਿਜਾਈ...

ਪੰਜਾਬ ਸਰਕਾਰ ਨੇ ਪੂਸਾ 44 ਝੋਨੇ ਦੇ ਬੀਜ ਦੀ ਵਿਕਰੀ ਤੇ ਬਿਜਾਈ ’ਤੇ ਲਾਈ ਪਾਬੰਦੀ, ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

38
0


ਬਠਿੰਡਾ (ਰਾਜਨ ਜੈਨ) ਪੰਜਾਬ ਸਰਕਾਰ ਨੇ ਸੂਬੇ ’ਚ ਝੋਨੇ ਦੀ ਪੂਸਾ 44 ਕਿਸਮ ਦੇ ਬੀਜ ਦੀ ਵਿਕਰੀ ਤੇ ਬਿਜਾਈ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਫ਼ੈਸਲਾ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਦੇ ਮੱਦੇਨਜ਼ਰ ਕੀਤਾ ਗਿਆ ਹੈ। ਸਰਕਾਰ ਨੇ ਕਿਸਾਨਾਂ ਨੂੰ ਪੀਏਯੂ ਦੀ ਸਿਫ਼ਾਰਸ਼ ਅਨੁਸਾਰ ਝੋਨੇ ਦੀ ਪੀਆਰ 126 ਤੇ ਹੋਰ ਘੱਟ ਪਾਣੀ ਲੈਣ ਵਾਲੀਆਂ ਕਿਸਮਾਂ ਦੀ ਸਿੱਧੀ ਬਿਜਾਈ ਕਰਨ ਦੀ ਵੀ ਸਿਫ਼ਾਰਸ਼ ਕੀਤੀ ਹੈ। ਇਸ ਸਬੰਧੀ ਸਮੂਹ ਜ਼ਿਲ੍ਹਿਆਂ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਹ ਹੁਕਮ ਤੁਰੰਤ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ।ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਝੋਨੇ ਦੀ ਪੂਸਾ 44 ਕਿਸਮ ਦੂਜੀਆਂ ਕਿਸਮਾਂ ਦੇ ਮੁਕਾਬਲੇ ਵੱਧ ਪਾਣੀ ਤੇ ਪੱਕਣ ’ਚ ਜ਼ਿਆਦਾ ਸਮਾਂ ਲੈਂਦੀ ਹੈ। ਕਟਾਈ ਤੋਂ ਬਾਅਦ ਇਸ ਦੀ ਪਰਾਲੀ ਜ਼ਿਆਦਾ ਬਣਦੀ ਹੈ, ਜਿਸ ਨੂੰ ਬਹੁਤੀ ਵਾਰੀ ਕਿਸਾਨ ਸਾੜ ਦਿੰਦੇ ਹਨ। ਇਸ ਨਾਲ ਵਾਤਾਵਰਨ ਪ੍ਰਦੂਸ਼ਤਿ ਹੁੰਦਾ ਹੈ। ਇਸ ਤੋਂ ਇਲਾਵਾ ਇਸ ਨੂੰ ਰੋਗਾਂ ਤੇ ਕੀੜਿਆਂ ਤੋਂ ਬਚਾਉਣ ਲੀ ਵੀ ਮਹਿੰਗੇ ਭਾਅ ਦੀਆਂ ਦਵਾਈਆਂ ਦਾ ਇਸਤੇਮਾਲ ਕਰਨਾ ਪੈਂਦਾ ਹੈ। ਇਸ ਨਾਲ ਕਿਸਾਨਾਂ ’ਤੇ ਆਰਥਿਕ ਬੋਝ ਵਧਦਾ ਹੈ ਤੇ ਮਿੱਟੀ ਤੇ ਪਾਣੀ ਤੋਂ ਇਲਾਵਾ ਹਵਾ ਵੀ ਪ੍ਰਦੂਸ਼ਤਿ ਹੁੰਦੀ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ’ਚ ਰੱਖਦਿਆਂ ਵਿਭਾਗ ਨੇ ਪੂਸਾ 44 ਕਿਸਮ ਦੇ ਬੀਜ ਦੀ ਵਿਕਰੀ ਤੇ ਬਿਜਾਈ ’ਤੇ ਪੂਰਨ ਪਾਬੰਦੀ ਦਾ ਫ਼ੈਸਲਾ ਕੀਤਾ ਹੈ।ਓਧਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲਾ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਵੀ ਕਿਸਾਨਾਂ ਨੂੰ ਪੀਆਰ 126 ਕਿਸਮ ਬੀਜਣ ਦੀ ਸਿਫ਼ਾਰਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕ ਕਹਿੰਦਾ ਹਨ ਕਿ ਉਹ ਪੀਆਰ 126 ਨਹੀਂ ਲੈਣਗੇ ਪਰ ਕਿਸਾਨਾਂ ਨੇ ਤਾਂ ਝੋਨਾ ਸਰਕਾਰ ਨੂੰ ਵੇਚਣਾ ਹੈ ਇਸ ਲਈ ਉਹ ਪੀਆਰ 126 ਕਿਸਮ ਦੀ ਹੀ ਬਿਜਾਈ ਕਰਨ।

LEAVE A REPLY

Please enter your comment!
Please enter your name here