Home Punjab ਪੋਲਿੰਗ ਸਟਾਫ਼ ਦੀ ਕੀਤੀ ਦੂਸਰੀ ਸਟੇਜ ਦੀ ਰੈਂਡੇਮਾਈਜੇਸ਼ਨ: ਜ਼ਿਲ੍ਹਾ ਚੋਣ ਅਫ਼ਸਰ ਨਵਜੋਤ...

ਪੋਲਿੰਗ ਸਟਾਫ਼ ਦੀ ਕੀਤੀ ਦੂਸਰੀ ਸਟੇਜ ਦੀ ਰੈਂਡੇਮਾਈਜੇਸ਼ਨ: ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ

22
0


ਨਵਾਂਸ਼ਹਿਰ, 16 ਮਈ (ਲਿਕੇਸ਼ ਸ਼ਰਮਾ – ਅਸ਼ਵਨੀ) : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਲੋਕ ਸਭਾ ਚੋਣਾਂ-2024 ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੰਦਰ ਪੋਲਿੰਗ ਸਟਾਫ਼ ਸਬੰਧੀ ਦੂਸਰੀ ਸਟੇਜ ਦੀ ਰੈਂਡੇਮਾਈਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ‘ਤੇ ਜਰਨਲ ਅਬਜਰਬਰ ਡਾ: ਹੀਰਾ ਲਾਲ, ਆਈ.ਏ.ਐਸ ਲੋਕ ਸਭਾ-2024 ਸ਼੍ਰੀ ਅਨੰਦਪੁਰ ਸਾਹਿਬ, ਪੁਲਿਸ ਅਬਜ਼ਰਵਰ ਸ਼੍ਰੀ ਸੰਦੀਪ ਗਜਾਨਨ ਦੀਵਾਨ, ਆਈ.ਪੀ.ਐਸ. ਵੀ ਵਿਸ਼ੇਸ਼ ਤੋਰ ਤੇ ਹਾਜਰ ਸਨ। ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਵਿਸ਼ਾਲ ਜਿਲ੍ਹਾ ਸੂਚਨਾ ਅਫਸਰ ਨਵਾਂਸ਼ਹਿਰ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਸਬੰਧੀ ਪੋਲਿੰਗ ਸਟਾਫ਼ ਦੀ ਅੱਜ ਦੂਸਰੀ ਸਟੇਜ ਦੀ ਰੈਂਡੇਮਾਈਜੇਸ਼ਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਲੋਕ ਸਭਾ ਚੋਣਾਂ-2024 ਅਧੀਨ ਲੋਕ ਸਭਾ ਸੈਗਮੈਂਟ 45-ਗੜ੍ਹਸ਼ੰਕਰ, 46-ਬੰਗਾ, 47-ਨਵਾਂਸ਼ਹਿਰ ਅਤੇ 48-ਬਲਾਚੌਰ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਤਾਇਨਾਤ ਕੀਤਾ ਗਿਆ ਸਟਾਫ਼ ਆਪਣੀ ਚੋਣ ਡਿਊਟੀ ਨੂੰ ਪੂਰੀ ਜ਼ਿੰਮੇਵਾਰੀ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਿਸੇ ਤਰਾਂ ਦੀ ਅਣਗਹਿਲੀ ਜਾਂ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here