ਮਲੌਦ (ਰਾਜੇਸ ਜੈਨ) ਸਿਵਲ ਸਰਜਨ ਲੁਧਿਆਣਾ ਡਾ. ਜਸਬੀਰ ਸਿੰਘ ਅੌਲਖ ਵੱਲੋਂ ਸਰਕਾਰੀ ਹਸਪਤਾਲ ਮਲੌਦ ਵਿਖੇ ਸਮੂਹ ਸਟਾਫ ਦੀ ਮੀਟਿੰਗ ਕਰ ਕੇ ਸੈਂਟਰ ਵਾਈਜ਼ ਸੀਐੱਚਓ, ਏਐੱਨਐੱਮ ਮਪਹਵ (ਮੇਲ) ਤੇ ਆਸ਼ਾ ਦੇ ਕੰਮ ਦੀ ਸਮੀਖਿਆ ਕੀਤੀ ਗਈ ਤੇ ਜਿਹੜੇ ਸੈਂਟਰਾਂ ਦਾ ਕੰਮ ਮਿੱਥੇ ਟੀਚੇ ਨਾਲੋਂ ਘੱਟ ਸੀ ਉਨ੍ਹਾਂ ਨੂੰ ਸਮਾਂਬੱਧ ਤਰੀਕੇ ਨਾਲ ਟਾਰਗੇਟ ਪੂਰਾ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸ ਲਈ ਜ਼ਰੂਰੀ ਹੈ ਕਿ ਹਰ ਕਰਮਚਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਵੇ ਤੇ ਕੰਮ ਕਰਨ ‘ਚ ਕੋਈ ਵੀ ਦਿੱਕਤ ਪੇਸ਼ ਆ ਰਹੀ ਹੈ ਤਾਂ ਉਸ ਸਬੰਧੀ ਐੱਸਐੱਮਓ ਮਲੌਦ ਜਾਂ ਮੇਰੇ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਸੀਐੱਚਸੀ ਮਲੌਦ ਦੇ ਕਈ ਪਿੰਡਾਂ ਦਾ ਿਲੰਗ ਅਨੁਪਾਤ ਕਾਫੀ ਘੱਟ ਹੈ, ਇਸ ਲਈ ਸਬੰਧਿਤ ਸਟਾਫ ਨੂੰ ਇਸ ਨੂੰ ਵਧਾਉਣ ਲਈ ਉਪਰਾਲੇ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਐੱਸਐੱਮਓ ਡਾ. ਹਰਬਿੰਦਰ ਸਿੰਘ ਦੇ ਕੰਮ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਉਪਲਭਧ ਸੰਸਾਧਨਾਂ ਤੇ ਸਟਾਫ ਰਾਂਹੀ ਸੁਚਾਰੂ ਢੰਗ ਨਾਲ ਕੰਮ ਚਲਾ ਰਹੇ ਹਨ। ਉਨ੍ਹਾਂ ਦੰਦਾਂ ਦੇ ਮਾਹਿਰ ਸਰਜਨ ਡਾ.ਅੱਬੂ ਬੱਕਰ ਦੇ ਕੰਮ ਦੀ ਵੀ ਤਾਰੀਫ਼ ਕੀਤੀ।ਉਨ੍ਹਾਂ ਮੰਨਿਆ ਕਿ ਸਰਕਾਰੀ ਹਸਪਤਾਲ ਮਲੌਦ ਤੇ ਹੋਰਨਾਂ ਕਮਿਊਨਟੀ ਹੈਲਥ ਸੈਂਟਰਾਂ ‘ਚ ਡਾਕਟਰਾਂ ਤੇ ਹੋਰ ਸਟਾਫ਼ ਦੀ ਕਮੀ ਹੈ ਜਿਸ ਬਾਰੇ ਉਹ ਉੱਚ ਅਧਿਕਾਰੀਆਂ ਨੂੰ ਚਿੱਠੀ ਲਿਖਣਗੇ। ਐੱਸਐੱਮਓ ਡਾ. ਹਰਬਿੰਦਰ ਸਿੰਘ ਸੀਐੱਚਸੀ ਮਲੌਦ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਸਿਵਲ ਸਰਜਨ ਵੱਲੋਂ ਦਿੱਤੀਆਂ ਹਦਾਇਤਾਂ ‘ਤੇ ਅਮਲ ਕਰਦਿਆਂ ਜਿੱਥੇ ਕੰਮ ‘ਚ ਕਮੀ ਪੇਸ਼ੀ ਹੈ ਉਸਨੂੰ ਦੂਰ ਕੀਤਾ ਜਾਵੇਗਾ। ਇਸ ਮੌਕੇ ਰਜਿੰਦਰ ਸਿੰਘ ਜਿਲ੍ਹਾ ਡਿਪਟੀ ਸੂਚਨਾ ਅਤੇ ਸਿੱਖਿਆ ਅਫਸਰ, ਪੰਕਜ ਕੁਮਾਰ ਕਲਰਕ, ਡਾ.ਜਗਰੂਪ ਕੌਰ, ਡਾ.ਸਰਬਜੀਤ ਕੌਰ, ਡਾ.ਅੱਬੂ ਬੱਕਰ, ਨਰਿੰਦਰਪਾਲ ਸਿੰਘ ਬੀਈਈ, ਕਮਲਜੀਤ ਕੌਰ ਨਰਸਿੰਗ ਸਿਸਟਰ,ਪ ਰਮਿੰਦਰ ਸਿੰਘ, ਸੰਦੀਪ ਸਿੰਘ, ਅਮਨਿੰਦਰ ਫਾਰਮਾਸਿਸਟ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।