ਜਗਰਾਉਂ, 30 ਜਨਵਰੀ ( ਰਾਜੇਸ਼ ਜੈਨ, ਭਗਵਾਨ ਭੰਗੂ )-ਜਗਰਾਉਂ ਦੀ ਸਬਜ਼ੀ ਮੰਡੀ ਵਿੱਚ ਸੋਮਵਾਰ ਤੜਕੇ 4.30 ਵਜੇ ਦੇ ਕਰੀਬ ਲੁਟੇਰੇ ਛੋਟੇ ਹਾਥੀ ਵਾਲੇ ਟੈਂਪੂ ਵਿੱਚ ਸਬਜ਼ੀ ਖਰੀਦਣ ਆਏ ਦੋ ਵਪਾਰੀਆਂ ਤੋਂ 52.500 ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਇਸ ਸਬੰਧੀ ਅਸਮਤ ਖਾਨ ਪੁੱਤਰ ਹਨੀਫ ਖਾਨ ਵਾਸੀ ਉੱਤਰ ਪ੍ਰਦੇਸ਼ ਮੌਜੂਦਾ ਨਿਵਾਸੀ ਸਿੱਧਵਾਂਬੇਟ ਅਤੇ ਲਾਲ ਸਾਹਿਬ ਸਾਹਨੀ ਪੁੱਤਰ ਰਾਮ ਸ਼੍ਰੇਸ਼ਠ ਸਾਹਨੀ ਵਾਸੀ ਬਿਹਾਰ, ਹਾਲ ਵਾਸੀ ਸਿੱਧਵਾਂਬੇਟ ਛੋਟਾ ਹੱਥੀ ਟੈਂਪੂ ਚਾਲਕ ਅਮਰਜੀਤ ਸਿੰਘ ਵਾਸੀ ਪਿੰਡ ਅਬੂਪੁਰਾ ਚਲਾ ਰਿਹਾ ਸੀ ਅਤੇ ਜਗਰਾਉਂ ਸਬਜ਼ੀ ਮੰਡੀ ਨੂੰ ਆ ਰਹੇ ਸਨ। ਅਸਲਮ ਖਾਨ ਡਰਾਈਵਰ ਨਾਲ ਅਗਲੀ ਸੀਟ ’ਤੇ ਬੈਠਾ ਸੀ ਅਤੇ ਲਾਲ ਸਾਹਨੀ ਟੈਂਪੂ ਵਿਚ ਪਿੱਛੇ ਬੈਠਾ ਹੋਇਆ ਸੀ। ਜਦੋਂ ਟੈਂਪੂ ਸਿੱਧਵਾਂਬੇਟ ਰੋਡ ’ਤੇ ਬਸੰਤ ਪੈਲੇਸ ਨੇੜੇ ਪੁੱਜਾ ਤਾਂ ਪੁਲੀਸ ਦੀ ਵਰਦੀ ’ਚ ਇੱਕ ਵਿਅਕਤੀ ਅਤੇ ਦੋ ਹੋਰ ਵਿਅਕਤੀ ਟੈਂਪੂ ਅੱਗੇ ਆ ਗਏ। ਪੁਲੀਸ ਦੀ ਵਰਦੀ ਵਿੱਚ ਆਏ ਵਿਅਕਤੀ ਨੇ ਸਾਨੂੰ ਰੋਕ ਲਿਆ ਅਤੇ ਗੱਡੀ ਨੂੰ ਇਕ ਸਾਇਡ ਲਗਾਉਣ ਲਈ ਕਹਿ ਕੇ ਡਰਾਇਵਰ ਨੂੰ ਗੱਡੀ ਦੇ ਕਾਗਜਾਂੰ ਦੀ ਜਾਂਚ ਕਰਵਾਉਣ ਲਈ ਕਿਹਾ। ਜਦੋਂ ਉਸ ਦਾ ਡਰਾਈਵਰ ਕਾਗਜ਼ ਕੱਢਣ ਲੱਗਾ ਤਾਂ ਉਸ ਨੇ ਅਸਮਤ ਖਾਨ ਦੀ ਜੇਬ ਵਿਚ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁੱਛਿਆ ਕਿ ਤੂੰ ਕੀ ਨਸ਼ਾ ਕਰਦਾ ਹੈ, ਜਦੋਂ ਅਸਮਤ ਨੇ ਉਸ ਦਾ ਵਿਰੋਧ ਕੀਤਾ ਤਾਂ ਪੁਲਸ ਅਧਿਕਾਰੀ ਦੀ ਵਰਦੀ ਵਾਲੇ ਵਿਅਕਤੀ ਨੇ ਉਸ ਨੂੰ ਥੱਪੜ ਮਾਰ ਦਿੱਤਾ। ਉਸੇ ਸਮੇਂ ਗੱਡੀ ’ਚ ਬੈਠੇ ਵਿਅਕਤੀ ਨੇ ਦਾਤਰ ਦਿਖਆ ਕੇ ਕਿਹਾ ਕਿ ਜਿਹੜਾ ਪੈਸੇ ਨਹੀਂ ਦਿੰਦਾ ਉਸਦੇ ਸਿਰ ਵਿਚ ਮਾਰੋ। ਉਸ ਨੇ ਅਸਮਤ ਨੂੰ ਡਰਾ ਧਮਕਾ ਕੇ ਅਸਮਤ ਕੋਲੋਂ 48 ਹਜ਼ਾਰ ਰੁਪਏ ਅਤੇ ਪਿੱਛੇ ਬੈਠੇ ਲਾਲ ਸਾਹਿਬ ਸਾਹਨੀ ਤੋਂ 4500 ਰੁਪਏ ਖੋਹ ਲਏ ਅਤੇ ਕਾਰ ਵਿੱਚ ਬੈਠ ਕੇ ਫਰਾਰ ਹੋ ਗਏ। ਜਾਂਦੇ ਸਮੇਂ ਉਹ ਟੈਂਪੂ ਦੀ ਚਾਬੀ ਵੀ ਕੱਢ ਕੇ ਆਪਣੇ ਨਾਲ ਲੈ ਗਏ। ਇਸ ਸਬੰਧੀ ਉਨ੍ਹਾਂ ਥਾਣਾ ਸਦਰ ਜਗਰਾਉਂ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ। ਥਾਣਾ ਸਦਰ ਦੇ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।