ਨਵਾਂਸ਼ਹਿਰ, 27 ਮਈ (ਭਗਵਾਨ ਭੰਗੂ – ਸੰਜੀਵ) : ਲੋਕ ਸਭਾ ਚੋਣਾਂ-2024 ਦੇ ਲਈ ਵੋਟਾਂ ਮਿਤੀ 01.06.2024 ਨੂੰ ਹੋ ਰਹੀ ਹਨ ਅਤੇ ਜਿਲ੍ਹੇ ਵਿੱਚ ਨਿਯੁਕਤ ਸਰਕਾਰੀ/ਅਰਧ ਸਰਕਾਰੀ ਸਟਾਫ ਚੋਣ ਡਿਊਟੀ ਨਿਭਾ ਰਿਹਾ ਹੈ। ਵੋਟਾਂ ਕਰਵਾਉਣ ਵਿੱਚ ਡਿਊਟੀ ਨਿਭਾਉਣਾ ਸਾਡੀ ਨੈਤਿਕ ਜਿੰਮੇਵਾਰੀ ਹੈ, ਪਰ ਕਾਫੀ ਪੋਲਿੰਗ ਸਟਾਫ, ਕਾਊਟਿੰਗ ਸਟਾਫ ਚੋਣ ਡਿਊਟੀ ਤੋਂ ਗੈਰ ਹਾਜਰ ਹੋ ਰਿਹਾ ਹੈ ਅਤੇ ਜਿਲ੍ਹਾ ਦਫਤਰ ਵਲੋਂ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਜੇਕਰ ਕਿਸੇ ਵੀ ਅਧਿਕਾਰੀ/ਕਰਮਚਾਰੀ ਵਲੋਂ ਕਾਰਨ ਦੱਸੋ ਨੋਟਿਸ ਦਾ ਜਵਾਬ ਤਸੱਲੀ ਬਖਸ਼ ਨਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਆਰ.ਪੀ.ਐਕਟ 1950 ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ, ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਵਲੋਂ ਸਾਂਝੀ ਕੀਤੀ ਗਈ। ਉਨ੍ਹਾਂ ਨੇ ਚੋਣ ਡਿਊਟੀ ਤੇ ਤਾਇਨਾਤ ਅਮਲੇ ਨੂੰ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਕਰਨ ਦੀ ਅਪੀਲ ਕੀਤੀ।